ਵਾਸ਼ਿੰਗਟਨ : ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਪੀੜਤ ਔਰਤਾਂ ਤੋਂ ਪੈਦਾ ਹੋਏ ਬੱਚਿਆਂ ਬਾਰੇ ਅਕਸਰ ਮਾਪੇ ਫਿਕਰਮੰਦ ਹੁੰਦੇ ਹਨ। ਮਾਪੇ ਇਹ ਜਾਣਨਾ ਚਾਹੂੁੰਦੇ ਹਨ ਕਿ ਬੱਚਿਆਂ ਦੇ ਵਿਕਾਸ ਵਿੱਚ ਕਰੋਨਾ ਕਿਸ ਪੱਧਰ ਦਾ ਨੁਕਸਾਨ ਕਰੇਗਾ। ਪਰ ਹੁਣ ਤਾਜ਼ਾ ਖੋਜ ਨੇ ਮਾਪਿਆਂ ਦੀ ਫਿਕਰਮੰਦੀ ਦੂਰ ਕੀਤੀ ਹੈ। ਇਸ ਵਿੱਚ ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਪੀੜਤ ਔਰਤਾਂ ਤੋਂ ਪੈਦਾ ਹੋਏ ਬੱਚਿਆਂ ਬਾਰੇ ਛੇ ਮਹੀਨਿਆਂ ਦੇ ਫਾਲੋ-ਅੱਪ 'ਤੇ ਵਾਧਾ ਅਤੇ ਵਿਕਾਸ ਦੇ ਭਰੋਸੇਮੰਦ ਨਮੂਨੇ ਦਿਖਾਏ। ਇਹ ਬਹੁਤ ਹੀ ਚੰਗੀ ਖਬਰ ਅਮਰੀਕਾ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਇਸ ਸਬੰਧੀ ਇੱਕ ਖੋਜ ‘ਜਰਨਲ ਆਫ਼ ਪੇਰੀਨੇਟਲ ਮੈਡੀਸਨ’ ਵਿੱਚ ਪ੍ਰਕਾਸ਼ਿਤ ਹੋਈ ਹੈ। ਮਲਿਕਾ ਸ਼ਾਹ, ਐੱਮ.ਡੀ., ਲੂਰੀ ਚਿਲਡਰਨ ਹਸਪਤਾਲ ਦੀ ਇੱਕ ਨਿਓਨੈਟੋਲੋਜਿਸਟ ਅਤੇ ਪ੍ਰੈਂਟਿਸ ਵੂਮੈਨ ਹਸਪਤਾਲ ਵਿੱਚ ਨਵਜੰਮੇ ਨਰਸਰੀ ਦੀ ਮੈਡੀਕਲ ਡਾਇਰੈਕਟਰ ਅਤੇ ਨਾਰਥਵੈਸਟਰਨ ਯੂਨੀਵਰਸਿਟੀ ਫੇਨਬਰਗ ਸਕੂਲ ਆਫ਼ ਮੈਡੀਸਨ ਵਿੱਚ ਬਾਲ ਰੋਗਾਂ ਦੀ ਐਸੋਸੀਏਟ ਪ੍ਰੋਫੈਸਰ, ਖੋਜ ਦੀ ਸੀਨੀਅਰ ਲੇਖਕ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 6 ਮਹੀਨਿਆਂ ਤੱਕ ਅਜਿਹੇ ਵਿਸ਼ੇਸ਼ ਬੱਚਿਆਂ ਦਾ ਪਾਲਣ ਕੀਤਾ ਅਤੇ ਉਨ੍ਹਾਂ ਵਿੱਚ ਆਮ ਬੱਚਿਆਂ ਵਾਂਗ ਗ੍ਰੋਥ ਪੈਟਰਨ ਅਤੇ ਵਿਕਾਸਆਤਮ ਪੜਾਅ ਦੇਖੇ ਗਏ। ਜਿਵੇਂ ਕਿ ਅਸੀਂ ਆਮ ਤੌਰ 'ਤੇ ਦੇਖਦੇ ਹਾਂ, ਇਨ੍ਹਾਂ ਬੱਚਿਆਂ ਵਿੱਚ ਵੀ ਇਹੀ ਦੇਖਿਆ ਗਿਆ ਸੀ, ਉਨ੍ਹਾਂ ਵਿੱਚ ਉੱਚ ਵਿਕਾਸ ਸੰਬੰਧੀ ਰੈਫਰਲ ਦਰ ਵੀ ਨਹੀਂ ਹੈ। ਇਹ ਮਹਾਂਮਾਰੀ ਦੇ ਸਮੇਂ ਵਿੱਚ ਇੱਕ ਬਹੁਤ ਚੰਗੀ ਖ਼ਬਰ ਹੈ, ਜੋ ਕਿ ਸਿਹਤ ਵਿੱਚ ਅਸਮਾਨਤਾਵਾਂ ਅਤੇ ਕੋਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਬਿਲਕੁਲ ਵੱਖਰੀ ਹੈ।
ਇਸ ਅਧਿਐਨ ਵਿੱਚ 33 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਗਰਭ ਅਵਸਥਾ ਦੌਰਾਨ ਕੋਵਿਡ-19 ਬੀਮਾਰੀ ਸੀ। ਉਨ੍ਹਾਂ ਦੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਨ੍ਹਾਂ ਅਮਰੀਕੀ ਔਰਤਾਂ 'ਚੋਂ 55 ਫੀਸਦੀ ਡਿਲੀਵਰੀ ਦੇ 10 ਦਿਨਾਂ ਦੇ ਅੰਦਰ ਹੀ ਕੋਰੋਨਾ ਪਾਜ਼ੀਟਿਵ ਆਈਆਂ। ਇਸ ਦੇ ਨਾਲ ਹੀ ਕੋਈ ਵੀ ਬੱਚਾ ਕੋਰੋਨਾ ਟੈਸਟ ਪਾਜ਼ੇਟਿਵ ਨਹੀਂ ਆਇਆ। ਤਿੰਨ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ ਅਤੇ ਪੰਜ ਬੱਚਿਆਂ ਨੂੰ ਨਵਜਾਤ ਦੀ ਤੀਬਰ ਦੇਖਭਾਲ ਦੀ ਲੋੜ ਸੀ।
ਪ੍ਰੋਫ਼ੈਸਰ ਮਲਿਕਾ ਸ਼ਾਹ ਨੇ ਕਿਹਾ ਕਿ ਇਹ ਅਧਿਐਨ ਅਪ੍ਰੈਲ ਤੋਂ ਜੁਲਾਈ 2020 ਦਰਮਿਆਨ ਪੈਦਾ ਹੋਏ ਨਵਜੰਮੇ ਬੱਚਿਆਂ 'ਤੇ ਕੀਤਾ ਗਿਆ ਹੈ, ਉਦੋਂ ਤੱਕ ਕੋਰੋਨਾ ਵੈਕਸੀਨ ਉਪਲਬਧ ਨਹੀਂ ਸੀ। ਇਹ ਅਧਿਐਨ ਕੋਰੋਨਾ ਵੇਰੀਐਂਟ ਬਾਰੇ ਜਾਣਕਾਰੀ ਮਿਲਣ ਤੋਂ ਪਹਿਲਾਂ ਹੀ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਕੋਰੋਨਾ ਮਹਾਮਾਰੀ ਦੇ ਫੈਲਣ ਅਤੇ ਕੋਰੋਨਾ ਦੇ ਰੂਪ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਵਿੱਚ ਕੀ ਬਦਲਾਅ ਆਇਆ ਹੈ, ਇਸ ਬਾਰੇ ਕੁਝ ਕਹਿਣਾ ਸੰਭਵ ਨਹੀਂ ਹੈ। ਇਸ ਸਬੰਧ ਵਿਚ ਅਧਿਐਨ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Pregnant, Research, Study