Home /News /coronavirus-latest-news /

ਜਿਸ ਵੀ ਡਾਕਟਰ ਨੇ ਕੀਤੀ ਪੀ ਪੀ ਈ ਕਿੱਟ ਬਾਰੇ ਆਲੋਚਨਾ, ਅਗਲੇ ਹੀ ਦਿਨ ਡਿੱਗਿਆ ਹਸਪਤਾਲ ਦੀ ਇਮਾਰਤ ਤੋਂ, ਹੁਣ ਤੱਕ ਤਿੰਨ ਦੀ ਹੋਈ ਮੌਤ

ਜਿਸ ਵੀ ਡਾਕਟਰ ਨੇ ਕੀਤੀ ਪੀ ਪੀ ਈ ਕਿੱਟ ਬਾਰੇ ਆਲੋਚਨਾ, ਅਗਲੇ ਹੀ ਦਿਨ ਡਿੱਗਿਆ ਹਸਪਤਾਲ ਦੀ ਇਮਾਰਤ ਤੋਂ, ਹੁਣ ਤੱਕ ਤਿੰਨ ਦੀ ਹੋਈ ਮੌਤ

 • Share this:

  ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਜਿਸ ਵੀ ਡਾਕਟਰ ਨੇ ਪੀ ਪੀ ਕਿੱਟ ਨਾ ਮਿਲਣ ਲਈ ਆਲੋਚਨਾ ਕੀਤੀ ਉਸਦੀ ਅਗਲੇ ਹੀ ਦਿਨ ਛੱਤ ਤੋਂ ਡਿੱਗ ਕੇ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰੂਸ ਵਿੱਚ ਤੀਜਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਜੁਟੇ ਡਾਕਟਰ ਦੀ ਹਸਪਤਾਲ ਦੀ ਖਿੜਕੀ ਜਾਂ ਛੱਤ ਤੋਂ ਡਿੱਗ ਕੇ ਮੌਤ ਹੋ ਗਈ ਹੈ।

  ਇਨ੍ਹਾਂ ਵਿੱਚ ਇੱਕ ਗੱਲ ਇੱਕੋ ਜਿਹੀ ਸੀ ਕਿ ਇਨ੍ਹਾਂ ਨੇ PPE ਕਿੱਟ ਜਾਂ ਹੋਰ ਮੈਡੀਕਲ ਸਮਾਂ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ ਤੇ ਰੂਸੀ ਸਰਕਾਰ ਦੀ ਇਸ ਬਾਰੇ ਨਿੰਦਾ ਕੀਤੀ ਸੀ।

  ਡੇਲੀ ਮੇਲ ਮੁਤਾਬਿਕ ਇਲੈਗਜ਼ੈਂਡਰ ਸੁਲੇਪਾਵ ਇਹਨਾਂ ਤਿੰਨਾਂ ਡਾਕਟਰਾਂ ਵਿੱਚੋਂ ਇੱਕ ਸੀ ਜਿਸ ਨੇ ਵੀਡੀਓ ਬਣਾ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਰੋਨਾ ਪੋਜ਼ੀਟਿਵ ਹੋਣ ਤੋਂ ਬਾਅਦ ਵੀ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਸੀ। ਇਲੈਗਜ਼ੈਂਡਰ ਕਥਿਤ ਤੌਰ ਤੇ ਆਪਣੇ ਹਸਪਤਾਲ ਦੀ ਖਿੜਕੀ ਤੋਂ ਡਿੱਗ ਕੇ ਹੁਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।

  ਉਸ ਨੇ ਦੋ ਵੀਡੀਓ ਬਣਾਈਆਂ ਸਨ ਜਿਸ ਵਿੱਚ ਭਿਆਨਕ ਸਥਿਤੀ ਵਿੱਚ ਵੀ ਕੰਮ ਕਰਾਏ ਜਾਣ ਦੇ ਦਬਾਅ ਬਾਰੇ ਸ਼ਿਕਾਇਤ ਕੀਤੀ ਸੀ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਜਿਸਤੋਂ ਬਾਅਦ ਖ਼ਬਰ ਆਈ ਕਿ ਉਹ ਆਪਣੇ ਹਸਪਤਾਲ ਦੀ ਦੂਸਰੇ ਮੰਜ਼ਿਲ ਦੀ ਖਿੜਕੀ ਤੋਂ ਡਿੱਗ ਗਏ।

  ਦੋ ਹੋਰ ਡਾਕਟਰਾਂ ਨਾਲ ਵੀ ਹੋਇਆ ਅਜਿਹਾ

  ਰੂਸ ਦੇ ਦੋ ਹੋਰ ਡਾਕਟਰਾਂ ਨੇ ਵੀ ਹਸਪਤਾਲ ਪ੍ਰਬੰਧਨ ਤੋਂ ਪੀ ਪੀ ਈ (PPE) ਕਿੱਟ, ਮਾਸਕ, ਦਸਤਾਨਿਆਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਖ਼ਬਰ ਆਈ ਕਿ ਉਨ੍ਹਾਂ ਦੀ ਹਸਪਤਾਲ ਦੀ ਖਿੜਕੀ ਤੋਂ ਡਿੱਗ ਕੇ ਮੌਤ ਹੋ ਗਈ। ਐਲੇਸਾਂਦਰ ਦੇ ਸੀਨੀਅਰ ਕੋਸਯਕਿਨ ਨੇ ਵੀ ਹਸਪਤਾਲ ਵਿੱਚ ਪੀ ਪੀ ਈ ਕਿੱਟ ਦੀ ਘਾਟ ਨੂੰ ਲੈ ਕੇ ਆਵਾਜ਼ ਚੁੱਕੀ ਸੀ ਜਿਸਤੋਂ ਬਾਅਦ ਪੁਲਿਸ ਨੇ ਉਸ ਨੂੰ ਫੇਕ ਨਿਊਜ਼ ਫੈਲਾਉਣ ਦੇ ਇਲਜ਼ਾਮ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ।

  ਇਸ ਵੀਡੀਓ ਵਿੱਚ ਕੋਸਯਕਿਨ ਨੇ ਕਿਹਾ ਸੀ, "ਐਂਬੂਲੈਂਸ ਡਾਕਟਰ ਐਲੇਗਜ਼ੈਂਡਰ ਕੋਰੋਨਾ ਪੋਜ਼ੀਟਿਵ ਨਿਕਲੇ ਫੇਰ ਵੀ ਚੀਫ਼ ਡਾਕਟਰ ਸਾਂਨੂੰ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ। ਇਸ ਚ ਅਸੀਂ ਕੀ ਕਰੀਏ? ਅਸੀਂ ਕਈ ਮਹੀਨਿਆਂ ਤੋਂ ਕੱਠੇ ਇੱਕੋ ਹੀ ਸ਼ਿਫ਼ਟ ਵਿੱਚ ਕੰਮ ਕਰ ਰਹੇ ਹਾਂ। ਸਭ ਸਾਂਨੂੰ ਝੂਠਾ ਦੱਸਣਗੇ ਪਰ ਇਹ ਸੱਚ ਹੈ।" ਹਸਪਤਾਲ ਦੇ ਚੀਫ਼ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

  ਇਸੇ ਤਰਾਂ 48 ਸਾਲਾ ਡਾਕਟਰ ਨਤਾਲਿਆ ਲੇਬੇਦੇਵਾ ਦੀ ਮਾਸਕੋ ਦੀ ਸਟਾਰ ਸਿਟੀ ਹਸਪਤਾਲ ਦੀ ਛੇਵੀਂ ਫਲੋਰ ਦੀ ਖਿੜਕੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਬਾਅਦ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਸ ਨੇ ਹਸਪਤਾਲ ਵਿੱਚ ਮੈਡੀਕਲ ਸਟਾਫ਼ ਲਈ ਪੀ ਪੀ ਕਿੱਟਾਂ, ਦੀ ਘਾਟ ਦੀ ਸ਼ਿਕਾਇਤ ਹਸਪਤਾਲ ਪ੍ਰਸ਼ਾਸਨ ਨੂੰ ਕੀਤੀ ਸੀ। ਇਸੇ ਤਰਾਂ 47 ਸਾਲਾ ਡਾਕਟਰ ਯੇਲੇਨਾ ਨੋਪੋਮਿਨਸ਼ੀਸ਼ਾਯਾ ਕ੍ਰਾਸਨੋਯਾਕਰਸ ਹਸਪਤਾਲ ਦੀ 60 ਫੁੱਟ ਉੱਚੀ ਛੱਤ ਤੋਂ ਡਿੱਗ ਗਈ ਸੀ। ਉਨ੍ਹਾਂ ਨੇ ਵੀ ਪੀ ਪੀ ਕਿੱਟ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਸੀ।

  Published by:Anuradha Shukla
  First published:

  Tags: China coronavirus, Coronavirus, Russia