ਰੂਸ ਦੀ Covid-19 ਵੈਕਸੀਨ ਨੂੰ ਲੈ ਕੇ WHO ਦੀ ਚਿਤਾਵਨੀ, ਕਿਹਾ-ਤੀਜਾ ਟਰਾਇਲ ਕੀਤਾ ਹੀ ਨਹੀਂ...

News18 Punjabi | News18 Punjab
Updated: August 5, 2020, 10:39 AM IST
share image
ਰੂਸ ਦੀ Covid-19 ਵੈਕਸੀਨ ਨੂੰ ਲੈ ਕੇ WHO ਦੀ ਚਿਤਾਵਨੀ, ਕਿਹਾ-ਤੀਜਾ ਟਰਾਇਲ ਕੀਤਾ ਹੀ ਨਹੀਂ...
ਰੂਸ ਦੀ Covid-19 ਵੈਕਸੀਨ ਨੂੰ ਲੈ ਕੇ WHO ਦੀ ਚਿਤਾਵਨੀ, ਕਿਹਾ-ਤੀਜਾ ਟਰਾਇਲ ਕੀਤਾ ਹੀ ਨਹੀਂ...

  • Share this:
  • Facebook share img
  • Twitter share img
  • Linkedin share img
ਰੂਸ (Russia) ਨੇ ਕੋਵਿਡ -19 ਵੈਕਸੀਨ (Covid-19 Vaccine) ਉਤੇ ਸਾਰੇ ਕਲੀਨਿਕਲ ਟਰਾਇਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਤੋਂ ਵੈਕਸੀਨ ਸ਼ੁਰੂ ਕਰਨ ਵਾਲਾ ਹੈ, ਹਾਲਾਂਕਿ, ਹੁਣ ਵਿਸ਼ਵ ਸਿਹਤ ਸੰਗਠਨ (World Health Organization-WHO) ਨੇ ਰੂਸ ਦੇ ਟੀਕੇ ਬਾਰੇ ਬਹੁਤ ਸਾਰੇ ਸ਼ੱਕ ਜਾਹਿਰ ਕੀਤੇ ਹਨ।

ਡਬਲਯੂਐਚਓ ਨੇ ਕਿਹਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਲਈ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਇਸ ਲਈ ਇਸ ਟੀਕੇ ਦੀ ਸਫਲਤਾ 'ਤੇ ਭਰੋਸਾ ਕਰਨਾ ਮੁਸ਼ਕਲ ਹੈ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ Christian Lindmeier ਨੇ ਸੰਯੁਕਤ ਰਾਸ਼ਟਰ ਦੀ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜੇ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਇਹ ਖਤਰਨਾਕ ਮੰਨਿਆ ਜਾਂਦਾ ਹੈ।


ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਟੀਕੇ ਦੇ ਉਤਪਾਦਨ ਲਈ ਕਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਜਿਹੜੀਆਂ ਟੀਮਾਂ ਵੀ ਇਹ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਪਏਗੀ। ਉਨ੍ਹਾਂ ਕਿਹਾ, 'ਜਦੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਜਾਂ ਅਜਿਹੇ ਕਦਮ ਚੁੱਕੇ ਜਾਂਦੇ ਹਨ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੀਆਂ ਖ਼ਬਰਾਂ ਦੇ ਤੱਥਾਂ ਦੀ ਸਾਵਧਾਨੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਦੱਸ ਦਈਏ ਕਿ ਰੂਸ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਸ ਨੇ ਦਵਾਈ ਦੇ ਸਾਰੇ ਟਰਾਇਲ ਪੂਰੇ ਕਰ ਲਏ ਹਨ ਤੇ ਹੁਣ ਇਸ ਦਾ ਉਤਪਾਦਨ ਸ਼ੁਰੂ ਕਰ ਰਿਹਾ ਹੈ। ਅਕਤੂਬਰ ਦੇ ਪਹਿਲੇ ਹਫਤੇ ਤੋਂ ਵੈਕਸੀਨ ਸ਼ੁਰੂ ਕਰਨ ਵਾਲਾ ਹੈ।
Published by: Gurwinder Singh
First published: August 5, 2020, 10:39 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading