Home /News /coronavirus-latest-news /

WHO ਮੁਖੀ ਵੱਲੋਂ ਕੋਰੋੇਨਾ ਮਹਾਮਾਰੀ ਦੀ ਰਫਤਾਰ ਹੋਰ ਤੇਜ਼ ਹੋਣ ਦੀ ਚਿਤਾਵਨੀ

WHO ਮੁਖੀ ਵੱਲੋਂ ਕੋਰੋੇਨਾ ਮਹਾਮਾਰੀ ਦੀ ਰਫਤਾਰ ਹੋਰ ਤੇਜ਼ ਹੋਣ ਦੀ ਚਿਤਾਵਨੀ

WHO ਮੁਖੀ ਵੱਲੋਂ ਕੋਰੋੇਨਾ ਮਹਾਮਾਰੀ ਦੀ ਰਫਤਾਰ ਹੋਰ ਤੇਜ਼ ਹੋਣ ਦੀ ਚਿਤਾਵਨੀ

WHO ਮੁਖੀ ਵੱਲੋਂ ਕੋਰੋੇਨਾ ਮਹਾਮਾਰੀ ਦੀ ਰਫਤਾਰ ਹੋਰ ਤੇਜ਼ ਹੋਣ ਦੀ ਚਿਤਾਵਨੀ

  • Share this:
    ਵਿਸ਼ਵ ਸਿਹਤ ਸੰਗਠਨ (WHO) ਦੇ ਮੁੱਖੀ Tedros Adhanom Ghebreyesus ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਹੈ ਕਿ ਨਵੇਂ ਰਿਪੋਰਟ ਕੀਤੇ ਗਏ ਕੋਰੋਨਾ ਕੇਸਾਂ ਵਿੱਚੋਂ ਅੱਧੇ ਅਮਰੀਕਾ ਤੋਂ ਹਨ। ਦੱਖਣੀ ਏਸ਼ੀਆ ਅਤੇ ਮਿਡਲ ਈਸਟ ਤੋਂ ਵੱਡੇ ਗਿਣਤੀ ਮਾਮਲੇ ਸਾਹਮਣੇ ਆਏ ਹਨ।

    ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਦੀ ਰਫਤਾਰ ਤੇਜ ਹੋ ਰਹੀ ਹੈ ਅਤੇ ਕੱਲ੍ਹ 150,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਇਕ ਦਿਨ ਵਿਚ ਸਾਹਮਣੇ ਆਇਆ ਹੁਣ ਤੱਕ ਦੇ ਸਭ ਤੋਂ ਉੱਚੇ ਅੰਕੜੇ ਹਨ।

    ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਲ ਕੇਸਾਂ ਵਿਚੋਂ ਅੱਧੇ ਅਮਰੀਕਾ ਤੋਂ ਹਨ। ਦੱਖਣੀ ਏਸ਼ੀਆ ਅਤੇ ਮੱਧ ਪੂਰਬ ਤੋਂ ਵੀ ਮਾਮਲੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ‘ਅਸੀਂ ਇੱਕ ਨਵੇਂ ਅਤੇ ਖਤਰਨਾਕ ਪੜਾਅ ਵਿਚ ਹਾਂ’ ਅਤੇ ਮਹਾਂਮਾਰੀ ਨੂੰ ਰੋਕਣ ਲਈ ਅਜੇ ਵੀ ਪਾਬੰਦੀਆਂ ਵਾਲੇ ਕਦਮਾਂ ਦੀ ਜ਼ਰੂਰਤ ਹੈ। 'ਬਹੁਤ ਸਾਰੇ ਲੋਕ ਘਰਾਂ ਵਿਚ ਬੰਦ ਰਹਿਣ ਤੋਂ ਤੰਗ ਆ ਚੁੱਕੇ ਹਨ ਅਤੇ ਆਪਣੀਆਂ ਸੁਸਾਇਟੀਆਂ ਖੋਲ੍ਹਣ ਲਈ ਕਾਫ਼ੀ ਉਤਸੁਕ ਹਨ।

    ਉਨ੍ਹਾਂ ਕਿਹਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਸਮਾਜਕ ਦੂਰੀ, ਮਾਸਕ, ਹੱਥ ਧੋਣਾ ਅਜੇ ਵੀ ਜ਼ਰੂਰੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਵਾਇਰਸ ਅਜੇ ਵੀ 'ਤੇਜ਼ੀ ਨਾਲ ਫੈਲ ਰਿਹਾ ਹੈ' ਅਤੇ ਇਸ ਲਈ ਸਮਾਜਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥ ਧੋਣ ਵਰਗੇ ਉਪਾਅ ਅਜੇ ਵੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵਿਸ਼ੇਸ਼ ਤੌਰ ‘ਤੇ ਸ਼ਰਨਾਰਥੀਆਂ ‘ਤੇ ਬੁਰਾ ਪ੍ਰਭਾਵ ਪਵੇਗਾ, ਜਿਨ੍ਹਾਂ ਵਿੱਚੋਂ 80% ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ।
    Published by:Gurwinder Singh
    First published:

    Tags: Coronavirus, COVID-19, Unlock 1.0, Who

    ਅਗਲੀ ਖਬਰ