ਖੁਸ਼ਖਬਰੀ! ਅਗਲੇ 60 ਦਿਨਾਂ ਵਿਚ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਹ ਕੰਪਨੀ

News18 Punjabi | News18 Punjab
Updated: June 1, 2020, 11:36 AM IST
share image
ਖੁਸ਼ਖਬਰੀ! ਅਗਲੇ 60 ਦਿਨਾਂ ਵਿਚ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਹ ਕੰਪਨੀ
ਖੁਸ਼ਖਬਰੀ! ਅਗਲੇ 60 ਦਿਨਾਂ ਵਿਚ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਹ ਕੰਪਨੀ

ਟਰੈਵਲ ਬੈਗ, ਯਾਤਰਾ ਅਤੇ ਫੈਸ਼ਨ ਨਾਲ ਸਬੰਧਤ ਸਾਮਾਨ ਬਣਾਉਣ ਵਾਲੀ ਕੰਪਨੀ ਵਾਈਲਡਕ੍ਰਾਫਟ, ਅਗਲੇ 60 ਦਿਨਾਂ ਵਿੱਚ ਲਗਭਗ ਇੱਕ ਲੱਖ ਲੋਕਾਂ ਨੂੰ ਕੰਮ ਉਤੇ ਰੱਖੇਗੀ। ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ, ਕੰਪਨੀ ਨਿੱਜੀ ਸੁੱਰਖਿਆ ਨਾਲ ਜੁੜੇ ਮਾਲ (ਪੀਪੀਜੀ) ਦੇ ਨਿਰਮਾਣ ਅਤੇ ਵੰਡ ਨੂੰ ਤੇਜ਼ ਕਰਨ ਦੀ ਯੋਜਨਾ ਬਣਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਸੰਕਟ (Corona Crisis) ਦੇ ਸਮੇਂ ਭਾਰਤੀ ਕੱਪੜਾ ਉਦਯੋਗ, ਬੈਗ ਨਿਰਮਾਤਾਵਾਂ ਸਮੇਤ ਕਈ ਕੰਪਨੀਆਂ ਨੇ ਆਪਣੇ ਬਿਜਨੈਸ ਮਾਡਲ ਵਿੱਚ ਤੁਰਤ ਸੁਧਾਰ ਲਿਆਂਦਾ ਹੈ, ਜਿਸ ਨਾਲ ਫਾਇਦਾ ਕੰਪਨੀ ਦੇ ਨਾਲ ਨਾਲ ਦੇਸ਼ ਨੂੰ ਵੀ ਹੋਇਆ। ਇਸ ਸਮੇਂ ਮਾਸਕ ਅਤੇ ਪੀਪੀਈ ਕਿੱਟ ਦੀ ਸਭ ਤੋਂ ਵੱਧ ਮੰਗ ਹੈ। ਅਜਿਹੀ ਸਥਿਤੀ ਵਿੱਚ ਟਰੈਵਲ ਬੈਗ, ਯਾਤਰਾ ਅਤੇ ਫੈਸ਼ਨ ਨਾਲ ਸਬੰਧਤ ਸਾਮਾਨ ਬਣਾਉਣ ਵਾਲੀ ਕੰਪਨੀ ਵਾਈਲਡਕ੍ਰਾਫਟ, ਅਗਲੇ 60 ਦਿਨਾਂ ਵਿੱਚ ਲਗਭਗ ਇੱਕ ਲੱਖ ਲੋਕਾਂ ਨੂੰ ਕੰਮ ਉਤੇ ਰੱਖੇਗੀ। ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ, ਕੰਪਨੀ ਨਿੱਜੀ ਸੁੱਰਖਿਆ ਨਾਲ ਜੁੜੇ ਮਾਲ (ਪੀਪੀਜੀ) ਦੇ ਨਿਰਮਾਣ ਅਤੇ ਵੰਡ ਨੂੰ ਤੇਜ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਬੰਗਲੌਰ ਦੀ ਇਹ ਕੰਪਨੀ 11 ਸ਼ਹਿਰਾਂ ਵਿਚ 63 ਫੈਕਟਰੀਆਂ ਨਾਲ ਤਾਲਮੇਲ ਕਰ ਰਹੀ ਹੈ। ਇਸਦੇ ਨਾਲ, ਕੰਪਨੀ ਨੇ ਹੁਣ ਤੱਕ ਲਗਭਗ 30,000 ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੁਜ਼ਗਾਰ ਦਿੱਤਾ ਹੈ। ਇਨ੍ਹਾਂ ਫੈਕਟਰੀਆਂ ਵਿਚ, ਕੰਪਨੀ ਦੁਬਾਰਾ ਵਰਤੋਂ ਯੋਗ ਨਿੱਜੀ ਸੁਰੱਖਿਆ ਕਿੱਟਾਂ (ਪੀਪੀਈ) ਅਤੇ ਮੂੰਹ ਉਤੇ ਪਹਿਨਣ ਵਾਲੇ ਮਾਸਕ 'ਸੁਪਰਮਾਸਕ' ਤਿਆਰ ਕਰ ਰਹੀ ਹੈ।

ਕੰਪਨੀ ਦੀ ਰੋਜ਼ਾਨਾ 10 ਲੱਖ ਮਾਸਕ ਬਣਾਉਣ ਦੀ ਸਮਰੱਥਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਗੌਰਵ ਡੁਬਲਿਸ਼ ਨੇ ਕਿਹਾ, “ਕੋਵਿਡ -19 ਦੇ ਕਾਰਨ ਇਨ੍ਹਾਂ ਉਤਪਾਦਾਂ ਦੀ ਮੰਗ ਵਧੀ ਹੈ ਪਰ ਟੈਕਸਟਾਈਲ ਉਦਯੋਗ ਨੇ ਕਦੇ ਵੀ ਫੈਸ਼ਨ ਉਤਪਾਦਾਂ ਦੀ ਸ਼੍ਰੇਣੀ ਵਿੱਚ ਸਿਹਤ ਸੰਭਾਲ ਉਤਪਾਦਾਂ ਦਾ ਉਤਪਾਦਨ ਨਹੀਂ ਵੇਖਿਆ। ਅਸੀਂ ਆਪਣੇ ਆਪ ਨੂੰ ਇਸ ਨਵੇਂ ਰੂਪ ਵਿਚ ਢਾਲ ਲਿਆ ਹੈ।
PPG ਸ਼੍ਰੇਣੀ 'ਤੇ ਜ਼ੋਰ
ਪੀਪੀਜੀ ਸ਼੍ਰੇਣੀ 'ਤੇ ਜ਼ੋਰ ਦਿੰਦਿਆਂ ਡੁਬਲਿਸ਼ ਨੇ ਕਿਹਾ ਕਿ ਅਸੀਂ ਘੱਟੋ ਘੱਟ ਇਸ ਸੈਕਟਰ ਲਈ ਤਿਆਰ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੈ-ਨਿਰਭਰ ਭਾਰਤ ਬਣਾਉਣ ਦੇ ਦ੍ਰਿਸ਼ਟੀਕੋਣ ਵਿਚ ਇਹ ਸਾਡਾ ਵਿਸ਼ਵਾਸ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਅਸੀਂ ਆਉਣ ਵਾਲੇ ਦਿਨਾਂ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਯੋਗ ਹੋਵਾਂਗੇ। ਆਉਣ ਵਾਲੇ 60 ਦਿਨਾਂ ਵਿਚ, ਵਾਈਲਡਕ੍ਰਾਫਟ ਸਿੱਧੇ ਅਤੇ ਅਸਿੱਧੇ ਤੌਰ 'ਤੇ ਤਕਰੀਬਨ ਇਕ ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗਾ।
First published: June 1, 2020, 11:36 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading