ਟੁੱਟੇ ਦਿਲ ਨਾਲ ਮੀਰਾ ਕਪੂਰ ਨੇ ਕੀਤੀ ਕੋਰੋਨਾ ਨਾਲ ਜੰਗ ਲੜ੍ਹ ਰਹੇ ਬੱਚੇ ਦੀ ਤਸਵੀਰ ਸਾਂਝੀ

News18 Punjabi | News18 Punjab
Updated: May 17, 2021, 12:04 PM IST
share image
ਟੁੱਟੇ ਦਿਲ ਨਾਲ ਮੀਰਾ ਕਪੂਰ ਨੇ ਕੀਤੀ ਕੋਰੋਨਾ ਨਾਲ ਜੰਗ ਲੜ੍ਹ ਰਹੇ ਬੱਚੇ ਦੀ ਤਸਵੀਰ ਸਾਂਝੀ
ਟੁੱਟੇ ਦਿਲ ਨਾਲ ਮੀਰਾ ਕਪੂਰ ਨੇ ਕੀਤੀ ਕੋਰੋਨਾ ਨਾਲ ਜੰਗ ਲੜ੍ਹ ਰਹੇ ਬੱਚੇ ਦੀ ਤਸਵੀਰ ਸਾਂਝੀ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਕੋਰੋਨਾ ਵਾਇਰਸ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ, ਇਸ ਖਤਰਨਾਕ ਬਿਮਾਰੀ ਦਾ ਲੱਖਾਂ ਲੋਕ ਸ਼ਿਕਾਰ ਹੋ ਚੁੱਕੇ ਹਨ ਅਤੇ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ, ਇਸ ਘਾਤਕ ਬਿਮਾਰੀ ਦੀ ਮਾਰ ਵਿੱਚ ਬੀ ਟਾਊਨ ਦੇ ਸਿਤਾਰੇ ਵੀ ਝੱਲ ਚੁੱਕੇ ਹਨ। ਇਸ ਬਿਮਾਰੀ ਦਾ ਸ਼ਿਕਾਰ ਕੁਝ ਅਜਿਹੇ ਲੋਕ ਹੋਏ ਜਿਨ੍ਹਾਂ ਦੇ ਬੱਚੇ ਵੀ ਸ਼ਾਮਲ ਹਨ।ਜਿਨ੍ਹਾਂ ਨੂੰ ਹਰ ਇੱਕ ਦਾ ਦਿਲ ਪਸੀਜ਼ ਜਾਵੇਗਾ ਅਤੇ ਹਰ ਕੋਈ ਸੋਚਣ ਲਈ ਮਜ਼ਬੂਰ ਹੋਏ, ਬਾਲੀਵੁੱਡ ਕਬੀਰ ਸਿੰਘ ਉਰਫ ਸ਼ਹਿਦ ਕਪੂਰ ਜਿਨ੍ਹਾਂ ਦੀ ਵਾਈਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਹਰ ਤਰ੍ਹਾਂ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਅਪਡੇਟ ਰਹਿੰਦੀ ਹੈ ਅਤੇ ਲੋਕਾਂ ਨੂੰ ਕਾਫੀ ਜਾਗਰੂਕ ਵੀ ਕਰਦੀ ਰਹਿੰਦੀ ਹੈ, ਹਾਂਲਾਹੀ ਵਿੱਚ ਮੀਰਾ ਨੇ ਸੋਸ਼ਲ ਮੀਡੀਆ 'ਤੇ ਸੋਟਰੀ ਵਿੱਚ ਇੱਕ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਹੈ,ਜਿਥੇ ਤੁਹਾਨੂੰ ਇੱਕ ਛੋਟਾ ਜਿਹਾ ਭੋਲਾ ਜਿਹਾ ਬੱਚਾ ਤੁਹਾਨੂੰ ਆਕਸੀਜਨ ਮਾਸਕ ਪਾਏ ਹੋਏ ਨਜ਼ਰ ਆ ਰਿਹਾ, ਜਿੱਥੇ ਬੱਚੇ ਦੀ ਇਹ ਤਸਵੀਰ ਦੇਖ ਕੇ ਇੱਕ ਗੱਲ ਸਾਫ ਜਾਹਿਰ ਹੋ ਰਹੀ ਹੈ ਕੀ ਉਹ ਮਾਸੂਮ ਵੀ ਕੋਰੋਨਾ ਵਾਇਰਸ ਦੀ ਲੜਾਈ ਲੜ੍ਹ ਰਿਹਾ ਹੈ, ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੀਰਾ ਕਹਿੰਦੀ ਹੈ ਕੀ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ ਅਤੇ ਬੱਚੇ ਉਹ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।
ਦੱਸਦਈਏ ਕੀ ਦੇਸ਼ ਵਿੱਚ ਵਧ ਰਹੇ ਕੋਰੋਨਾ ਦੇ ਭਾਰਤ ਦੇ ਹਾਲਾਤ ਠੀਕ ਨਹੀਂ ਹਨ, ਜਿਸ ਕਾਰਨ ਦੇਸ਼ ਵਿੱਚ ਮੈਡੀਕਲ ਸਹੂਲਤਾਂ ਦੀ ਭਾਰੀ ਘਾਟ ਨਜ਼ਰ ਆ ਰਹੀ ਹੈ , ਅਤੇ ਇਸ ਮੁਸ਼ਕਲ ਦੌਰ ਵਿੱਚ ਦੇਸ਼ ਦੀ ਨਾਮੀ
ਹਸਤੀਆਂ ਦੇ ਨਾਲ ਨਾਲ ਬੀ ਟਿਊਨ ਵੱਡੇ ਸਿਤਾਰੇ ਵੀ ਸਾਹਮਣੇ ਆ ਰਹੇ ਹਨ ਜੋ ਆਮ ਲੋਕਾਂ ਦੀ ਮਦਦ ਕਰਦੇ ਹੋਏ ਅਕਸਰ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਸੋਨੂੰ ਸੂਦ, ਸਲਮਾਨ ਖਾਨ, ਅਕਸ਼ੈ ਕੁਮਾਰ, ਮੀਕਾ ਸਿੰਘ ਆਦਿ ਦੇ ਨਾਮ ਸ਼ਾਮਲ ਹਨ।
Published by: Ramanpreet Kaur
First published: May 17, 2021, 10:50 AM IST
ਹੋਰ ਪੜ੍ਹੋ
ਅਗਲੀ ਖ਼ਬਰ