Amazon ਦੀ ਨਵੀਂ ਪਹਿਲ, ਤੁਸੀਂ PM-CARES ਫੰਡ 'ਚ ਸਿੱਧਾ ਯੋਗਦਾਨ ਪਾ ਸਕਦੇ ਹੋ, ਜਾਣੋ ਕਿਵੇਂ

News18 Punjabi | News18 Punjab
Updated: April 27, 2020, 3:29 PM IST
share image
Amazon ਦੀ ਨਵੀਂ ਪਹਿਲ, ਤੁਸੀਂ PM-CARES ਫੰਡ 'ਚ ਸਿੱਧਾ ਯੋਗਦਾਨ ਪਾ ਸਕਦੇ ਹੋ, ਜਾਣੋ ਕਿਵੇਂ
Amazon ਦੀ ਨਵੀਂ ਪਹਿਲ, ਤੁਸੀਂ PM-Cares ਫੰਡ 'ਚ ਸਿੱਧਾ ਯੋਗਦਾਨ ਪਾ ਸਕਦੇ ਹੋ, ਜਾਣੋ ਕਿਵੇਂ

Amazon.in ਦੀ ਇਸ ਨਵੀਂ ਪਹਿਲ ਨਾਲ ਤੁਸੀਂ PM-Cares ਫੰਡ ਵਿੱਚ ਸਿੱਧਾ ਯੋਗਦਾਨ ਪਾ ਸਕਦੇ ਹੋ, ਜੋ ਕਿ COVID-19 ਜਿਹੀ ਰਾਸ਼ਟਰੀ ਐਮਰਜੰਸੀ ਵਰਗੇ ਹਾਲਾਤਾਂ ਲਈ ਵਰਤਿਆ ਜਾਂਦਾ ਹੈ।

  • Share this:
  • Facebook share img
  • Twitter share img
  • Linkedin share img
ਇਸ ਔਖੇ ਸਮੇਂ ਵਿੱਚ, ਸਾਨੂੰ ਇੱਕ-ਦੂਜੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ। ਅਤੇ ਇਹ ਕੰਮ ਕਰਨ ਲਈ ਸਾਡੇ ਕੋਲ ਬਹੁਤ ਹੀ ਆਸਾਨ ਤਰੀਕਾ ਹੈ

 ਅਸੀ ਸਾਰੇ ਬਹੁਤ ਹੀ ਔਖੇ ਸਮੇਂ ਤੋਂ ਗੁਜਰ ਰਹੇ ਹਾਂ, ਇਸ COVID-19 ਮਹਾਂਮਾਰੀ ਨੇ ਸਾਡੀ ਜ਼ਿੰਦਗੀ ਨੂੰ ਕਈ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ, ਨਾਲ ਹੀ ਇਸ ਦਾ ਅਸਰ ਪੂਰੇ ਸੰਸਾਰ ਭਰ ਤੇ ਵੀ ਪਿਆ ਹੈ। ਜਿੱਥੇ ਅਸੀਂ ਇਸਦੇ ਪ੍ਰਭਾਵ ਤੋਂ ਬਚਣ ਲਈ, ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਸਕਦੇ ਹਾਂ, ਉੱਥੇ ਹੀ ਕਈ ਐਸੇ ਵੀ ਹਨ ਜੋ ਇਸ ਮਹਾਂਮਾਰੀ ਦੇ ਖਿਲਾਫ ਚੱਲ ਰਹੀ ਜੰਗ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ, ਤਾਂਕਿ ਅਸੀਂ ਸਾਰੇ ਸੁਰੱਖਿਅਤ ਰਹੀਏ ਤੇ ਇਸ ਤੇ ਜਿੱਤ ਹਾਸਿਲ ਕਰ ਸਕੀਏ। ਹੁਣ ਸਵਾਲ ਇਹ ਉਠਦਾ ਹੈ ਕਿ; ਜਿੱਥੇ ਡਾਕਟਰਸ, ਗਾਰਡਸ, ਡਿਲੀਵਰੀ ਏਜੰਟਸ ਸਾਨੂੰ ਇਸਦੇ ਅਸਰ ਤੋਂ ਬਚਾਉਣ ਲਈ ਅੱਗੇ ਵੱਧ ਕੇ ਕੋਸ਼ਿਸ਼ਾਂ ਕਰ ਰਹੇ ਹਨ, ਕੀ ਅਸੀ ਏਕਤਾ ਦੀ ਮਿਸਾਲ ਕਾਇਮ ਕਰਦੇ ਹੋਏ, ਉਨ੍ਹਾਂ ਦਾ ਸਹਿਯੋਗ ਕਰ ਸਕਦੇ ਹਾਂ?

ਇਸ ਪ੍ਰੀਖਿਆ ਦੀ ਘੜੀ ਵਿੱਚ ਏਕਤਾ ਦਿਖਾਉਂਦੇ ਹੋਏ ਸਾਨੂੰ ਵੀ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਜਿੱਥੇ ਲੋਕ ਆਪਣੀਆਂ ਨੌਕਰੀਆਂ ਗਵਾ ਬੈਠੇ ਹਨ ਤੇ ਕਈ ਮੁਸ਼ਕਿਲਾਂ ਝੱਲ ਰਹੇ ਹਨ, ਉੱਥੇ ਹੀ ਡਾਕਟਰਸ ਅਤੇ ਸਿਹਤ ਕਰਮਚਾਰੀ, ਲੋੜੀਂਦੇ ਸੁਰੱਖਿਆ ਉਪਕਰਣਾਂ ਤੋਂ ਵਾਂਝੇ ਹਨ, ਤੁਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਸਹਿਯੋਗ ਦੇ ਸਕਦੇ ਹੋ?
ਆਪਣਾ ਫਰਜ਼ ਨਿਭਾ ਕੇ

Amazon.in ਦੀ ਇਸ ਨਵੀਂ ਪਹਿਲ ਨਾਲ ਤੁਸੀਂ PM-Cares ਫੰਡ ਵਿੱਚ ਸਿੱਧਾ ਯੋਗਦਾਨ ਪਾ ਸਕਦੇ ਹੋ, ਜੋ ਕਿ COVID-19 ਜਿਹੀ ਰਾਸ਼ਟਰੀ ਐਮਰਜੰਸੀ ਵਰਗੇ ਹਾਲਾਤਾਂ ਲਈ ਵਰਤਿਆ ਜਾਂਦਾ ਹੈ।

ਤੁਸੀ ਆਪਣੇ ਬੈਂਕ ਅਕਾਊਂਟ ਦੇ ਜਰੀਏ, UPI ਰਾਹੀਂ, ਸੁਰੱਖਿਅਤ ਢੰਗ ਨਾਲ ਆਪਣਾ ਯੋਗਦਾਨ ਸਿੱਧਾ PM-Cares ਫੰਡ ਵਿੱਚ ਪਾ ਸਕਦੇ ਹੋ। ਤੁਹਾਡੇ ਵਲੋਂ ਦਿੱਤੇ ਗਏ ਯੋਗਦਾਨ ਦੇ ਨਾਲ, ਉਹ ਜ਼ਰੁਰੀ ਸਮੱਗਰੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦੀ ਦੇਸ਼ ਕਮੀ ਝੱਲ ਰਿਹਾ ਹੈ ਅਤੇ ਜਿਸ ਨਾਲ ਕਈਆਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ। ਇਸਦੇ ਨਾਲ ਹੀ, Amazon ਵਚਨਬੱਧ ਹੈ ਕਿ, ਉਸਦੇ ਪਲੇਟਫਾਰਮ ਰਾਹੀਂ ਦਿੱਤੇ ਗਏ ਹਰੇਕ ਯੋਗਦਾਨ ਵਿੱਚ, ਇੱਕ ਵਾਰ ਪ੍ਰਤੀ ਡੋਨਰ, 10% ਵੱਧ ਹਿੱਸਾ ਪਾਵੇਗਾ। ਤੁਸੀਂ ਆਪਣਾ ਯੋਗਦਾਨ, ਇਨ੍ਹਾਂ  ਛੇ ਆਸਾਨ ਕਦਮਾਂ ਰਾਹੀਂ ਦੇ ਸਕਦੇ ਹੋ:



ਇੱਥੇ ਹੀ ਬਸ ਨਹੀਂ। Amazon India ਨੇ ਕਈ ਸਨਮਾਨਿਤ NGOs ਨਾਲ ਵੀ ਕੋਲਾਬੋਰੇਟ ਕੀਤਾ ਹੈ, ਜੋ ਕਿ ਹਰ ਲੋੜੀਂਦੇ ਸਮੇਂ ਵਿੱਚ ਪਹਿਲ ਕਰਕੇ, ਆਪਣਾ ਯੋਗਦਾਨ ਦਿੰਦੀਆਂ ਹਨ। ਹੇਠਾਂ ਉਨ੍ਹਾਂ NGOs ਦੀ ਲਿਸਟ ਦਿੱਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਵਲੋਂ ਦਿੱਤਾ ਦਾਨ, ਕਿੱਥੇ ਵਰਤਿਆ ਜਾਵੇਗਾ:

ਅਕਸ਼ੇ ਪਾਤਰਾ ਫਾਊਂਡੇਸ਼ਨ:

ਇਹ ਸੰਸਥਾ, ਰਿਲੀਫ ਫੰਡ ਦੀ ਵਰਤੋਂ, ਦੇਸ਼ ਭਰ ਦੇ ਲੋੜ੍ਹਵੰਦ ਲੋਕਾਂ ਨੂੰ ਭੋਜਨ ਅਤੇ ਡ੍ਰਾਈ ਗ੍ਰੋਸਰੀ ਪ੍ਰਦਾਨ ਕਰਨ ਲਈ ਕਰਦੀ ਹੈ।

ਯੂਨਾਇਟੇਡ ਵੇ ਮੁੰਬਈ:

ਅਜਿਹੇ ਲੋਕਾਂ ਨੂੰ ਪ੍ਰਦਾਨ ਕਰਨ ਦੇ ਨਾਲ, ਜੋ ਕਿ ਇਸ ਸੰਸਥਾ ਵਿੱਚ ਜ਼ਰੂਰੀ ਸੁਰੱਖਿਆ ਉਪਕਰਣਾਂ ਨਾਲ ਕੰਮ ਕਰਦੇ ਹਨ, ਇਹ NGO ਲੋੜ੍ਹਵੰਦਾਂ ਨੂੰ ਭੋਜਨ ਅਤੇ ਸਾਫ-ਸਫਾਈ ਦਾ ਜ਼ਰੂਰੀ ਸਮਾਨ ਵੀ ਪ੍ਰਦਾਨ ਕਰਦੀ ਹੈ।

ਆਕਸਫੇਮ ਇੰਡੀਆ:

ਇਹ ਕਰਮਚਾਰੀਆਂ ਨੂੰ ਹੈਲਥ ਕਿੱਟਸ ਤੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਸਮਾਨ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

ਹੈਬੀਟੇਟ ਫੌਰ ਹਿਊਮੈਨਿਟੀ:

ਗਰੀਬ ਪਰਿਵਾਰਾਂ ਨੂੰ ਗ੍ਰੋਸਰੀ ਪ੍ਰਦਾਨ ਕਰਨ ਤੋਂ ਇਲਾਵਾ, ਇਹ ਸੰਸਥਾ ਲੋੜ੍ਹਵੰਦਾਂ ਲਈ ਸਿਹਤ ਅਤੇ ਸਾਫ-ਸਫਾਈ ਦੀਆਂ ਕਿੱਟਸ ਵੀ ਪ੍ਰਦਾਨ ਕਰਦੀ ਹੈ।

 ਹਰੇਕ ਯੋਗਦਾਨ ਦੀ ਆਪਣੀ ਅਹਿਮੀਅਤ ਹੁੰਦੀ ਹੈ

 ਇੱਕ ਗੱਲ ਜੋ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ, ਕੋਈ ਵੀ ਯੋਗਦਾਨ ਵੱਡਾ ਜਾਂ ਛੋਟਾ ਨਹੀਂ ਹੁੰਦਾ, ਹਰੇਕ ਯੋਗਦਾਨ ਦੀ ਆਪਣੀ ਅਹਿਮੀਅਤ ਹੁੰਦੀ ਹੈ, ਇਹੀ ਕਾਰਨ ਹੈ ਕਿ Amazon India ਇਸ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ ਕਰ ਰਿਹਾ ਹੈ। ਡੋਨਰ ਵਲੋਂ  ₹1 ਜਾਂ ਇਸ ਤੋਂ ਵੱਧ ਦੀ ਜੋ ਵੀ ਰਕਮ ਦਾਨ ਦਿੱਤੀ ਜਾਵੇਗੀ, ਉਸ ਵਿੱਚ Amazon ਵਲੋਂ ₹10 ਅਤੇ 10% ਹੋਰ ਅਤਿਰਿਕਤ ਯੋਗਦਾਨ ਪਾਇਆ ਜਾਵੇਗਾ Amazon India ਆਪਣੇ ਕਰਮਚਾਰੀਆਂ ਵਲੋਂ ਕੀਤੇ ਗਏ ਹਰੇਕ ਦਾਨ ਨੂੰ ਅਹਿਮੀਅਤ ਦੇ ਰਿਹਾ ਹੈ, ਅਤੇ  ਲੋੜ੍ਹਵੰਦ ਲੋਕਾਂ ਦੀ ਜ਼ਿੰਦਗੀ ਸੌਖੀ ਬਣਾਉਣ ਲਈ, ਆਪਣਾ ਬਣਦਾ ਫਰਜ਼ ਨਿਭਾ ਰਿਹਾ ਹੈ।

ਇਕ ਪੁਰਾਣੀ ਕਹਾਵਤ ਹੈ| ਜਦੋਂ ਸਭ ਕੁਝ ਮੁਸ਼ਕਿਲ ਹੋਣ ਲਗ ਜਾਂਦਾ ਹੈ, ਉਦੋਂ ਮੁਸ਼ਕਿਲ ਦੂਰ ਹੋਣ ਲਗ ਜਾਂਦੀ ਹੈ| ਅਸੀਂ ਮੁਸ਼ਕਿਲ ਘੜੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹੀ ਉਹ ਸਮਾਂ ਹੈ, ਜਿੱਥੇ ਸਾਨੂੰ ਸਭ ਨੂੰ ਮਿਲ ਕੇ COVID-19 ਮਹਾਂਮਾਰੀ ਨਾਲ ਲੜਨਾ ਹੈ| ਆਪਣੇ ਬਣਦੇ ਫਰਜ਼ ਨੂੰ ਨਿਭਾਉਂਦੇ ਹੋਏ, ਜੋ ਕਿ 'ਸਾਰੇ ਕੰਮ ਛੱਡ ਕੇ' ਘਰ ਰਹਿਣਾ ਹੈ, ਆਓ ਅਸੀਂ ਸਾਰੇ ਮਿਲ ਕੇ, ਸਾਡੀ ਸੁਰੱਖਿਆ ਲਈ, ਆਪਣਾ ਪਰਿਵਾਰ ਦੀ ਚਿੰਤਾ ਕੀਤੇ ਬਿਨਾਂ ਸਾਡੇ ਲਈ ਕੰਮ ਕਰ ਰਹੇ ਸੱਚੇ ਹੀਰੋਜ਼ ਨੂੰ ਆਪਣੀ ਸਮਰੱਥਾ ਦੇ ਅਨੁਸਾਰ, ਆਪਣਾ ਯੋਗਦਾਨ ਪਾ ਕੇ ਉਨ੍ਹਾਂ ਨੂੰ ਵਧਾਵਾ ਦੇਈਏ। ਅਸੀ ਸਭ ਜਾਣਦੇ ਹਾਂ ਕਿ ਉਹ ਹੁਣੇ ਇਸਦੀ ਵਰਤੋਂ ਕਰ ਸਕਦੇ ਹਨ!

ਆਪਣਾ ਯੋਗਦਾਨ ਦੇਣ ਲਈ, https://www.amazon.in/b?ie=UTF8&node=20740836031&tag=amznbrandnews18aprapayprojectunitedpunjabi1-21&ref=apr_amznbrand_apayprojectunited_punjabi ਕਲਿੱਕ ਕਰੋ ਅਤੇ ਸਭ ਨੂੰ ਇਹ ਲੜਾਈ ਜਿੱਤਣ ਵਿੱਚ, ਮਦਦ ਕਰੋ।
First published: April 27, 2020, 12:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading