VIDEO-ਮਹਿਲਾ ਕਾਂਸਟੇਬਲ ਨੇ ਮੰਤਰੀ ਤੇ ਉਸ ਦੇ ਬੇਟੇ ਨੂੰ ਸਿਖਾਇਆ ਸਬਕ, ਵੀਡੀਓ ਵਾਇਰਲ

News18 Punjabi | News18 Punjab
Updated: July 12, 2020, 12:05 PM IST
share image
VIDEO-ਮਹਿਲਾ ਕਾਂਸਟੇਬਲ ਨੇ ਮੰਤਰੀ ਤੇ ਉਸ ਦੇ ਬੇਟੇ ਨੂੰ ਸਿਖਾਇਆ ਸਬਕ, ਵੀਡੀਓ ਵਾਇਰਲ
VIDEO-ਮਹਿਲਾ ਕਾਂਸਟੇਬਲ ਨੇ ਮੰਤਰੀ ਤੇ ਉਸ ਦੇ ਬੇਟੇ ਨੂੰ ਸਿਖਾਇਆ ਸਬਕ, ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਅਜਿਹੇ ਦ੍ਰਿਸ਼ ਆਮ ਤੌਰ ਉਤੇ ਫਿਲਮਾਂ ਵਿੱਚ ਵੇਖੇ ਜਾਂਦੇ ਹਨ। ਸੜਕ ਉਤੇ ਰੋਹਬ ਮਾਰਦਾ ਨੇਤਾ ਦਾ ਬੇਟਾ ਤੇ ਸਾਹਮਣੇ ਉਸ ਨੂੰ ਸਬਕ ਸਿਖਾਉਂਦੇ ਪੁਲਿਸ ਮੁਲਾਜ਼ਮ, ਪਰ ਅਸਲ ਵਿਚ ਅਜਿਹਾ ਨਜ਼ਾਰਾ ਗੁਜਰਾਤ ਦੀ ਸੂਰਤ ਵਿਚ ਦੇਖਣ ਨੂੰ ਮਿਲਿਆ। ਖਾਸ ਗੱਲ ਇਹ ਹੈ ਕਿ ਇਕ ਮਹਿਲਾ ਪੁਲਿਸ ਮੁਲਾਜ਼ਮ ਨੇ ਰਾਜਨੀਤਿਕ ਪ੍ਰਭਾਵ ਦਿਖਾਉਣ ਵਾਲੇ ਇਨ੍ਹਾਂ ਮੁੰਡਿਆਂ ਦੀ ਚੰਗੀ ਖ਼ਬਰ ਲਈ। ਲੇਡੀ ਕਾਂਸਟੇਬਲ ਸਿੰਘਮ ਬਣ ਗਈ ਅਤੇ ਉਸ ਨੇ ਮੰਤਰੀ ਅਤੇ ਉਸ ਦੇ ਬੇਟੇ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ।

ਪੂਰਾ ਮਾਮਲਾ ਕੀ ਹੈ?


ਇਨ੍ਹੀਂ ਦਿਨੀਂ ਕੋਰੋਨਾਵਾਇਰਸ ਕਾਰਨ ਸੂਰਤ ਵਿਚ ਰਾਤ ਨੂੰ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਪੁਲਿਸ ਨੇ ਕੁਝ ਮੁੰਡਿਆਂ ਨੂੰ ਬਿਨਾ ਕਿਸੇ ਮਾਸਕ ਦੇ ਘੁੰਮਣ ਉਤੇ ਰੋਕਿਆ। ਫੜੇ ਗਏ ਲੋਕਾਂ ਨੇ ਆਪਣੇ ਦੋਸਤ ਮੰਤਰੀ ਦੇ ਬੇਟੇ ਨੂੰ ਬੁਲਾਇਆ। ਤੁਰਤ ਹੀ ਮੰਤਰੀ ਦਾ ਪੁੱਤਰ ਆਪਣੀ ਕਾਰ ਨਾਲ ਆਪਣੇ ਦੋਸਤਾਂ ਨੂੰ ਛੁਡਾਉਣ ਲਈ ਆਇਆ। ਫਿਰ ਕੀ ਸੀ, ਮਹਿਲਾ ਕਾਂਟੇਬਲ ਸੁਨੀਤਾ ਯਾਦਵ ਨੇ ਮੰਤਰੀ ਦੇ ਬੇਟੇ ਦਾ ਗਰੂਰ ਤੋੜ ਦਿੱਤਾ। ਉਸ ਨੇ ਗੱਡੀ ਤੋਂ ਐਮਐਲਏ ਦਾ ਬੋਰਡ ਹਟਵਾ ਦਿੱਤਾ।

ਮੰਤਰੀ ਨੂੰ ਲਾਇਆ ਫੋਨ...

ਇਸ ਤੋਂ ਬਾਅਦ ਉਸ ਦੇ ਬੇਟੇ ਨੇ ਆਪਣੇ ਪਿਤਾ ਅਤੇ ਸਿਹਤ ਰਾਜ ਮੰਤਰੀ ਕੁਮਾਰ ਕਾਨਾਨੀ ਨੂੰ ਫੋਨ ਲਾ ਲਿਆ। ਮੰਤਰੀ ਨੇ ਕਿਹਾ, "ਇਹ ਮੇਰਾ ਬੇਟਾ ਹੈ, ਮੇਰੀ ਕਾਰ ਲੈ ਕੇ ਜਾ ਸਕਦਾ ਹੈ।" ਫਿਰ ਕਾਂਸਟੇਬਲ ਨੇ ਪੁੱਛਿਆ- ਕਿ ਜੇ ਕਾਰ ਉਤੇ ਵਿਧਾਇਕ ਲਿਖਿਆ ਹੋਵੇ ਤਾਂ ਵੀ ਉਹ ਉਸ ਕਾਰ ਵਿਚ ਘੁੰਮ ਸਕਦਾ ਸੀ? ਇਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਜੋ ਵੀ ਕਾਨੂੰਨੀ ਤੌਰ ‘ਤੇ ਹੁੰਦਾ ਹੈ, ਉਹ ਕਰੋ।

ਜਾਂਚ ਦਾ ਆਦੇਸ਼

ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੌਰਾਨ, ਇਹ ਕਿਹਾ ਜਾ ਰਿਹਾ ਹੈ ਕਿ ਸੁਨੀਤਾ ਯਾਦਵ ਨੂੰ ਸ਼ਹਿਰ ਦੇ ਕਿਸੇ ਹੋਰ ਹਿੱਸੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਅਸਤੀਫੇ ਦੀਆਂ ਵੀ ਖਬਰਾਂ ਹਨ। ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
Published by: Gurwinder Singh
First published: July 12, 2020, 12:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading