ਅਰੁਣਾਚਲ ਪ੍ਰਦੇਸ਼ ਵਿਚ ਸ਼ੁਕਰਵਾਰ ਨੂੰ ਇਕ ਮਹਿਲਾ ਅਧਿਕਾਰੀ ਨੇ ਆਪਣੇ ਘਰ ਵਿਚ ਕਥਿਤ ਤੌਰ ਉਤੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਜ਼ਿਆਦਾ ਕੰਮ ਕਰਨ ਤੋਂ ਉਹ ਪ੍ਰੇਸ਼ਾਨ ਸੀ ਅਤੇ ਉਸ ਨੂੰ ਇਸ ਬਿਮਾਰੀ ਦੀ ਲਾਗ ਦਾ ਡਰ ਸੀ।
ਪੁਲਿਸ ਸੁਪਰਡੈਂਟ ਤੁੱਮੇ ਏਮੋ ਨੇ ਦੱਸਿਆ ਕਿ ਪਾਪੁਮ ਪਾਰੇ ਵਿਚ ਤਾਇਨਾਤ ਆਫਤ ਪ੍ਰਬੰਧਨ ਅਧਿਕਾਰੀ ਸ਼ੈਰਿੰਗ ਯੰਗਜੋਮ (38) ਨੇ ਡਿਪਟੀ ਕਮਿਸ਼ਨਰ ਨੂੰ ਸੰਬੋਧਿਤ ਇਕ ਅਧੂਰਾ ਅਸਤੀਫਾ ਲਿਖਿਆ ਅਤੇ ਫਿਰ ਬਾਥਰੂਮ ਵਿਚ ਜਾਕੇ ਫਾਹਾ ਲੈ ਲਿਆ।
ਐਸਪੀ ਨੇ ਦੱਸਿਆ ਕਿ ਇਹ ਪੱਤਰ ਉਸਦੇ ਕਮਰੇ ਵਿੱਚ ਇੱਕ ਮੇਜ਼ ਉੱਤੇ ਮਿਲਿਆ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਵੱਧ ਰਹੇ ਕੰਮ ਅਤੇ ਤਣਾਅ ਦਾ ਅਸਰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰ ਰਿਹਾ ਸੀ।
ਐਸਪੀ ਨੇ ਦੱਸਿਆ ਕਿ ਇਹ ਪੱਤਰ ਉਸਦੇ ਕਮਰੇ ਵਿੱਚ ਇੱਕ ਮੇਜ਼ ਉੱਤੇ ਮਿਲਿਆ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਵੱਧ ਰਹੇ ਕੰਮ ਅਤੇ ਤਣਾਅ ਦਾ ਅਸਰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰ ਰਿਹਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।