ਗੰਭੀਰ ਬਿਮਾਰੀ ਤੋਂ ਪੀੜਤ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਹਿਲਾਂ ਮਿਲੇਗੀ ਜਾਈਡਸ ਕੈਡੀਲਾ ਵੈਕਸੀਨ

ਕੋਮੋਰਬਿਡੀਟੀ ਵਾਲੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਹਿਲਾਂ ਮਿਲੇਗੀ ਵੈਕਸੀਨ

ਕੋਮੋਰਬਿਡੀਟੀ ਵਾਲੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਹਿਲਾਂ ਮਿਲੇਗੀ ਵੈਕਸੀਨ

 • Share this:
  ਨਵੀਂ ਦਿੱਲੀ: ਜਾਈਡਸ ਕੈਡੀਲਾ (Zydus Cadila) ਦੀਆਂ ਤਿੰਨ-ਖੁਰਾਕਾਂ ਦੇ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਟੀਕਾ 12 ਸਾਲ ਤੋਂ ਉੱਪਰ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਗਾਇਆ ਜਾਵੇਗਾ। ਸਰਕਾਰ ਦੇ ਰਾਸ਼ਟਰੀ ਸਲਾਹਕਾਰ ਸਮੂਹ ਨੇ ਹੁਣ ਬੱਚਿਆਂ ਦੇ ਟੀਕਾਕਰਣ ਦੇ ਸੰਬੰਧ ਵਿੱਚ ਵੱਡੀ ਜਾਣਕਾਰੀ ਦਿੱਤੀ ਹੈ। ਐਨਟੀਏਜੀਆਈ ਦੇ ਮੁਖੀ ਐਨ.ਕੇ. ਅਰੋੜਾ ਅਨੁਸਾਰ, ਜਾਈਡਸ ਕੈਡੀਲਾ ਵੈਕਸੀਨ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਹਿਲਾਂ ਦਿੱਤੀ ਜਾਵੇਗੀ, ਜੋ ਪਿਛਲੇ ਸਮੇਂ ਵਿੱਚ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਰਹੇ ਹਨ।

  CNBC-TV18 ਨਾਲ ਗੱਲਬਾਤ ਕਰਦਿਆਂ, ਐਨਟੀਏਜੀਆਈ ਦੇ ਮੁਖੀ ਅਰੋੜਾ ਨੇ ਕਿਹਾ ਕਿ ਸਾਡਾ ਧਿਆਨ ਬਾਲਗਾਂ ਦੇ ਟੀਕਾਕਰਣ 'ਤੇ ਵੀ ਹੈ ਪਰ ਜਾਈਡਸ ਕੈਡੀਲਾ ਵੈਕਸੀਨ ਪਹਿਲਾਂ ਕੋਮੋਰਬਿਡਿਟੀ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ। ਅਰੋੜਾ ਨੇ ਕਿਹਾ ਕਿ ਜਲਦੀ ਹੀ ਭਾਰਤ ਬਾਇਓਟੈਕ ਦੇ ਬੱਚਿਆਂ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸਦੀ ਪ੍ਰਕਿਰਿਆ ਸਤੰਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।

  ਜ਼ਿਕਰਯੋਗ ਹੈ ਕਿ ਭਾਰਤ ਦੇ ਡਰੱਗ ਕੰਟਰੋਲਰ ਨੇ ਸ਼ੁੱਕਰਵਾਰ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਜਾਈਡਸ ਕੈਡੀਲਾ ਦੇ ਤਿੰਨ-ਖੁਰਾਕ ਵਾਲੇ ਡੀਐਨਏ-ਅਧਾਰਤ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਤੋਂ ਬਾਅਦ, ਦੇਸ਼ ਵਿੱਚ ਕੋਰੋਨਾ ਵਿਰੋਧੀ ਟੀਕਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਕੰਪਨੀ ਅਨੁਸਾਰ, ਸਾਲਾਨਾ ਕੋਰੋਨਾ ਵੈਕਸੀਨ ਦੀਆਂ ਲਗਭਗ 120 ਮਿਲੀਅਨ ਖੁਰਾਕਾਂ ਬਣਾਉਣ ਦੀ ਯੋਜਨਾ ਹੈ ਅਤੇ ਇਸਦਾ ਸਟਾਕ ਵੀ ਹੁਣ ਤੋਂ ਸ਼ੁਰੂ ਹੋ ਗਿਆ ਹੈ।

  ਜਾਈਡਸ ਕੈਡੀਲਾ ਨੇ ਬਾਇਓਟੈਕਨਾਲੌਜੀ ਵਿਭਾਗ ਦੇ ਸਹਿਯੋਗ ਨਾਲ ਇਹ ਤਿੰਨ ਖੁਰਾਕਾਂ ਵਾਲਾ ਡੀਐਨਏ ਅਧਾਰਤ ਟੀਕਾ ਤਿਆਰ ਕੀਤਾ ਹੈ। ਮਨਜ਼ੂਰੀ ਮਿਲਣ ਤੋਂ ਪਹਿਲਾਂ, ਇਸ ਟੀਕੇ ਨੂੰ ਤਿੰਨ ਪੜਾਵਾਂ ਵਿੱਚ ਅਜ਼ਮਾਇਆ ਗਿਆ ਸੀ। ਇਸ ਦਾ ਟ੍ਰਾਇਲ ਲਗਭਗ 28000 ਹਜ਼ਾਰ ਲੋਕਾਂ 'ਤੇ ਕੀਤਾ ਗਿਆ ਹੈ ਅਤੇ ਇਹ ਵੈਕਸੀਨ ਵਾਇਰਸ ਦੇ ਵਿਰੁੱਧ 66 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹੈ।
  Published by:Krishan Sharma
  First published: