Home /News /entertainment /

ਫਿਲਮ 'ਖਿਲਜ਼ੀ' ਦੀ 20 ਫੀਸਦੀ ਸ਼ੂਟਿੰਗ ਬਰਨਾਲਾ 'ਚ ਹੋਈ ਮੁਕੰਮਲ

ਫਿਲਮ 'ਖਿਲਜ਼ੀ' ਦੀ 20 ਫੀਸਦੀ ਸ਼ੂਟਿੰਗ ਬਰਨਾਲਾ 'ਚ ਹੋਈ ਮੁਕੰਮਲ

ਡਾਇਰੈਕਟਰ ਰਵੀ ਪੁੰਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।

ਡਾਇਰੈਕਟਰ ਰਵੀ ਪੁੰਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ।

ਫ਼ਿਲਮ ਦੇ ਐਕਟਰ ਮਨ ਧਾਮੀ ਨਾਲ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਵਤਾਰ ਗਿੱਲ, ਬਖਸ਼ੀਆਰੂ, ਅਲੀ ਖਾਨ, ਸਤਿੰਦਰ ਧੀਮਾਨ, ਸਤਵੰਤ ਕੌਰ, ਅਨੀਤਾ ਮੀਤ, ਸਿੰਦਰਪਾਲ ਸੋਨੀ ਅਤੇ ਕਮਲ ਖੰਗੂੜਾ ਨੇ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ ਹਨ।

  • Share this:

ਬਰਨਾਲਾ- ਪਾਲੀਵੁੱਡ ਇੰਡਸਟਰੀਜ਼ ਦੇ ਪ੍ਰਸਿੱਧ ਡਾਇਰੈਕਟਰ ਰਵੀ ਪੁੰਜ ਆਪਣੀ ਨਵੀਂ ਹਿੰਦੀ ਮੂਵੀ 'ਖਿਲਜ਼ੀ' ਦੀ ਨਿਰੰਤਰ ਸ਼ੂਟਿੰਗ ਬਰਨਾਲਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕਰ ਰਹੇ ਹਨ, ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਵੀਰਵਾਰ ਨੂੰ ਕਚਿਹਰੀ ਚੌਂਕ ਬਰਨਾਲਾ ਵਿਖੇ ਇੱਕ ਰੈਸਟੋਰੈਂਟ ਵਿਖੇ ਫ਼ਿਲਮ ਖਿਲਜ਼ੀ ਦਾ ਸ਼ੂਟ ਕੀਤਾ ਗਿਆ। ਫ਼ਿਲਮ ਦੇ ਇਸ ਸ਼ੂਟ ਦੌਰਾਨ ਜਿੱਥੇ ਫ਼ਿਲਮ ਦੇ ਐਕਟਰ ਮਨ ਧਾਮੀ ਨਾਲ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਵਤਾਰ ਗਿੱਲ, ਬਖਸ਼ੀਆਰੂ, ਅਲੀ ਖਾਨ, ਸਤਿੰਦਰ ਧੀਮਾਨ, ਸਤਵੰਤ ਕੌਰ, ਅਨੀਤਾ ਮੀਤ, ਸਿੰਦਰਪਾਲ ਸੋਨੀ ਅਤੇ ਕਮਲ ਖੰਗੂੜਾ ਨੇ ਆਪਣੀ ਐਕਟਿੰਗ ਦੇ ਜਲਵੇ ਬਿਖੇਰੇ, ਉਥੇ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਵੀ ਇਸ ਮੂਵੀਜ਼ ਨੂੰ ਸਿਨੇਮਾਂ ਘਰਾਂ ਵਿੱਚ ਜਰੂਰ ਵੇਖਣ ਲਈ ਕਿਹਾ ।

ਇਸ ਮੌਕੇ ਡਾਇਰੈਕਟਰ ਰਵੀ ਪੁੰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਦਾ 20 ਪ੍ਰਤੀਸ਼ਤ ਸ਼ੂਟ ਹੋ ਚੁੱਕਿਆ ਹੈ ਅਤੇ ਬਾਕੀ ਦਾ ਸ਼ੂਟ ਉਨ੍ਹਾਂ ਵੱਲੋਂ ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਖਿਲਜ਼ੀ ਮੂਵੀਜ਼ ਨੂੰ ਉਨ੍ਹਾਂ ਵੱਲੋਂ ਹੀ ਲਿਖਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਿਟੈਂਟ ਡਾਇਰੈਕਟਰ ਕਰਮਨਪ੍ਰੀਤ ਸਮਰਾ, ਪ੍ਰੋਡਿਊਸਰ ਗੁਰਮੀਤ ਲੋਪੋਂ ਅਤੇ ਨਿਸ਼ਾਂਤ ਚੌਧਰੀ ਆਦਿ ਹਾਜ਼ਰ ਸਨ।

Published by:Ashish Sharma
First published:

Tags: Barnala, Movies