HOME » NEWS » Films

'ਕੇਦਾਰਨਾਥ' ਫ਼ਿਲਮ ਵਿੱਚ ਹੜ੍ਹ ਦੇ ਦ੍ਰਿਸ਼ ਫਿਲਮਾਉਣ ਲਈ ਵਰਤਿਆ ਗਿਆ 50 ਲੱਖ ਲੀਟਰ ਪਾਣੀ

News18 Punjab
Updated: November 13, 2018, 2:50 PM IST
share image
'ਕੇਦਾਰਨਾਥ' ਫ਼ਿਲਮ ਵਿੱਚ ਹੜ੍ਹ ਦੇ ਦ੍ਰਿਸ਼ ਫਿਲਮਾਉਣ ਲਈ ਵਰਤਿਆ ਗਿਆ 50 ਲੱਖ ਲੀਟਰ ਪਾਣੀ
'ਕੇਦਾਰਨਾਥ' ਫ਼ਿਲਮ ਵਿੱਚ ਹੜ੍ਹ ਦੇ ਦ੍ਰਿਸ਼ ਫਿਲਮਾਉਣ ਲਈ ਵਰਤਿਆ ਗਿਆ 50 ਲੱਖ ਲੀਟਰ ਪਾਣੀ

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ 'ਕੇਦਾਰਨਾਥ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ 2013 ਵਿੱਚ ਕੇਦਾਰਨਾਥ ਵਿੱਚ ਆਏ ਭਿਆਨਕ ਹੜ੍ਹ ਦੇ ਵਿੱਚ ਪੈਦਾ ਹੋਈ ਇੱਕ ਹਿੰਦੂ ਲੜਕੇ ਤੇ ਮੁਸਲਮਾਨ ਲੜਕੇ ਦੀ ਪ੍ਰੇਮ ਕਹਾਣੀ ਉੱਤੇ ਆਧਾਰਿਤ ਹੈ। ਫ਼ਿਲਮ ਵਿੱਚ ਸੁਸ਼ਾਂਤ ਪਿੱਠੂ ਵਾਲੇ ਬਣੇ ਹਨ ਜੋ ਯਾਤਰੀਆਂ ਨੂੰ ਕੇਦਾਰਨਾਥ ਦੇ ਦਰਸ਼ਨ ਕਰਵਾਉਂਦੇ ਹਨ। ਉੱਥੇ ਹੀ ਸਾਰਾ ਇੱਕ ਹਿੰਦੂ ਲੜਕੀ ਹੈ ਜਿਨ੍ਹਾਂ ਨਾਲ ਉਸਨੂੰ ਪਿਆਰ ਹੋ ਜਾਂਦਾ ਹੈ। ਜਾਣਕਾਰਾਂ ਦੇ ਮੁਤਾਬਕ ਹੜ੍ਹ ਦੇ ਦ੍ਰਿਸ਼ਾਂ ਨੂੰ ਫਿਲਮਾਉਣ ਲਈ 50 ਲੱਖ ਲੀਟਰ ਪਾਣੀ ਦਾ ਇਸਤੇਮਾਲ ਕੀਤਾ ਗਿਆ ਹੈ।

ਇਸਤੇਮਾਲ ਹੋਇਆ 50 ਲੱਖ ਲੀਟਰ ਪਾਣੀ: ਸੂਤਰਾਂ ਅਨੁਸਾਰ ਇਸਦੇ ਲਈ 470 ਵਾੱਟਰ ਟੈਂਕਰਸ ਦਾ ਇੰਤਜ਼ਾਮ ਕੀਤਾ ਗਿਆ ਸੀ। ਇਨ੍ਹਾਂ ਟੈਂਕਰਸ ਦੇ ਪਾਣੀ ਨੂੰ ਖੋਪੋਲੀ ਵਿੱਚ ਬਣੇ ਇੱਕ ਵੱਡੇ ਵਾੱਟਰ ਟੈਂਕ ਵਿੱਚ ਪਾਇਆ ਗਿਆ ਜੋ ਕਿ ਮੁੰਬਈ ਤੋਂ 2 ਘੰਟੇ ਦੀ ਦੂਰੀ ਉੱਤੇ ਸਥਿਤ ਹੈ। ਹਰ ਟੈਂਕਰ ਵਿੱਚ 10 ਹਜ਼ਾਰ ਲੀਟਰ ਪਾਣੀ ਸੀ  ਜਿਸਦਾ ਇਸਤੇਮਾਲ ਇਸ ਵੱਡੇ ਟੈਂਕ ਨੂੰ ਭਰਨ ਵਿੱਚ ਕੀਤਾ ਗਿਆ। ਇਸੇ ਟੈਂਕ ਵਿੱਚ ਕੇਦਾਰਨਾਥ ਦਾ ਸੈੱਟ ਬਣਾਇਆ ਗਿਆ ਸੀ ਜਿਸ ਵਿੱਚ ਜ਼ਿਆਦਾਤਰ ਸੀਨ ਸ਼ੂਟ ਕੀਤੇ ਗਏ।

ਇਨ੍ਹਾਂ ਫ਼ਿਲਮਾਂ ਵਿੱਚ ਵੀ ਹੋਇਆ ਹੈ ਕਈ ਲੀਟਰ ਪਾਣੀ ਦਾ ਇਸਤੇਮਾਲ

  1. My Name is Khan - ਕਰਨ ਜੌਹਰ ਦੀ ਫ਼ਿਲਮ ਮਾਏ ਨੇਮ ਇਜ਼ ਖਾਨ ਵਿੱਚ 200 ਵਾੱਟਰ ਟੈਂਕਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਫ਼ਿਲਮ ਦੇ ਹੜ੍ਹ ਦੇ ਦ੍ਰਿਸ਼ ਲਈ 24 ਲੱਖ ਲੀਟਰ ਪਾਣੀ ਦਾ ਇਸਤੇਮਾਲ ਹੋਇਆ ਸੀ।

  2. Tum Mile - ਮਹੇਸ਼ ਭੱਟ ਦੇ ਪ੍ਰੋਡਕਸ਼ਨ ਦੀ ਫ਼ਿਲਮ ਤੁਮ ਮਿਲੇ ਵਿੱਚ ਮੁੰਬਈ ਵਿੱਚ ਆਏ ਹੜ੍ਹ ਨੂੰ ਫਿਲਮਾਉਣ ਲਈ ਵੀ 200 ਟੈਕਰ ਇਸਤੇਮਾਲ ਕੀਤੇ ਗਏ ਸਨ।

  3. De Dana Dan -  2009 ਵਿੱਚ ਰਿਲੀਜ਼ ਹੋਈ ਪ੍ਰਿਅਦਰਸ਼ਨ ਦੀ ਫ਼ਿਲਮ ਦੇ ਦਨਾ ਦਨ ਵਿੱਚ ਕਲਾਈਮੈਕਸ ਦੇ ਸੁਨਾਮੀ ਵਾਲੇ ਦ੍ਰਿਸ਼ ਲਈ 700 ਟੈਂਕਰ ਇਸਤੇਮਾਲ ਕੀਤੇ ਗਏ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸੀਕੁਐਂਸ ਨੂੰ 84 ਲੱਖ ਲੀਟਰ ਪਾਣੀ ਦੇ ਨਾਲ ਸ਼ੂਟ ਕੀਤਾ।

First published: November 13, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading