HOME » NEWS » Films

ਅਭਿਨੇਤਾ ਰਜਨੀਕਾਂਤ ਨੂੰ 51ਵਾਂ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਜਾਵੇਗਾ

News18 Punjabi | News18 Punjab
Updated: April 1, 2021, 10:53 AM IST
share image
ਅਭਿਨੇਤਾ ਰਜਨੀਕਾਂਤ ਨੂੰ 51ਵਾਂ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਜਾਵੇਗਾ
ਅਭਿਨੇਤਾ ਰਜਨੀਕਾਂਤ ਨੂੰ 51 ਵਾਂ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਜਾਵੇਗਾ

70 ਦੇ ਦਹਾਕੇ ਤਕ ਰਜਨੀਕਾਂਤ ਤਾਮਿਲ ਸਿਨੇਮਾ ਦੇ ਬਿਹਤਰੀਨ ਤੇ ਮਕਬੂਲ ਸਿਤਾਰਿਆਂ ਵਿੱਚੋਂ ਇੱਕ ਸਨ। ਰਜਨੀਕਾਂਤ ਨੇ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਕੰਮ ਕੀਤਾ, ਜਿੰਨ੍ਹਾਂ ਵਿੱਚ ਤਾਮਿਲ, ਕੰਨੜ, ਤੇਲਗੂ, ਮਲਿਆਲਮ, ਹਿੰਦੀ, ਬੰਗਾਲੀ ਤੇ ਅੰਗਰੇਜ਼ੀ ਭਾਸ਼ਾਵਾਂ ਸ਼ਾਮਿਲ ਹਨ।

  • Share this:
  • Facebook share img
  • Twitter share img
  • Linkedin share img
ਤਾਮਿਲ ਸੁਪਰਸਟਾਰ ਰਜਨੀਕਾਂਤ(Actor Rajinikanth) ਨੂੰ 51 ਵਾਂ ਦਾਦਾਸਾਹਿਬ ਫਾਲਕੇ ਪੁਰਸਕਾਰ(Dadasaheb phalke award 2020) ਨਾਲ ਸਨਮਾਨਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਐਲਾਨ ਕੀਤਾ। ਜਾਵਡੇਕਰ ਨੇ ਇੱਕ ਟਵੀਟ ਵਿੱਚ ਕਿਹਾ, "ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਮਹਾਨ ਅਦਾਕਾਰ ਰਜਨੀਕਾਂਤ ਨੂੰ 2020 ਲਈ ਦਾਦਾਸਾਹਿਕ ਫਾਲਕੇ ਪੁਰਸਕਾਰ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਹੈ। ਅਭਿਨੇਤਾ, ਨਿਰਮਾਤਾ ਅਤੇ ਲੇਖਕ ਵਜੋਂ ਉਨ੍ਹਾਂ ਦਾ ਯੋਗਦਾਨ ਬਹੁਤ ਮਸ਼ਹੂਰ ਰਿਹਾ।"ਗਾਇਕਾ ਆਸ਼ਾ ਭੋਸਲੇ ਅਤੇ ਸ਼ੰਕਰ ਮਹਾਦੇਵਨ, ਅਭਿਨੇਤਾ ਮੋਹਨ ਲਾਲ ਅਤੇ ਵਿਸ਼ਵਵਜੀਤ, ਅਤੇ ਫਿਲਮ ਨਿਰਮਾਤਾ ਸੁਭਾਸ਼ ਘਈ ਉਨ੍ਹਾਂ ਲੇਖਕਾਂ ਵਿਚੋਂ ਸਨ, ਜਿਨ੍ਹਾਂ ਨੇ ਰਜਨੀਕਾਂਤ ਨੂੰ ਪੁਰਸਕਾਰ ਲਈ ਚੁਣਿਆ ਸੀ। ਦਾਦਾ ਸਾਹਿਬ ਫਾਲਕੇ ਅਵਾਰਡ ਭਾਰਤ ਦਾ ਸਰਵਉਚ ਫਿਲਮ ਸਨਮਾਨ ਹੈ।

ਇਸ ਤੋਂ ਪਹਿਲਾਂ ਰਜਨੀਕਾਂਤ ਨੂੰ ਸਾਲ 2000 ਵਿੱਚ ਪਦਮ ਭੂਸ਼ਣ ਮਿਲ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਵਿਭੂਸ਼ਣ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।  70 ਦੇ ਦਹਾਕੇ ਤਕ ਰਜਨੀਕਾਂਤ ਤਾਮਿਲ ਸਿਨੇਮਾ ਦੇ ਬਿਹਤਰੀਨ ਤੇ ਮਕਬੂਲ ਸਿਤਾਰਿਆਂ ਵਿੱਚੋਂ ਇੱਕ ਸਨ। ਰਜਨੀਕਾਂਤ ਨੇ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਕੰਮ ਕੀਤਾ, ਜਿੰਨ੍ਹਾਂ ਵਿੱਚ ਤਾਮਿਲ, ਕੰਨੜ, ਤੇਲਗੂ, ਮਲਿਆਲਮ, ਹਿੰਦੀ, ਬੰਗਾਲੀ ਤੇ ਅੰਗਰੇਜ਼ੀ ਭਾਸ਼ਾਵਾਂ ਸ਼ਾਮਿਲ ਹਨ।

ਰਜਨੀਕਾਂਤ ਨੂੰ ਥਲਾਈਵਾ ਕਿਹਾ ਜਾਂਦਾ ਹੈ। ਥਲਾਈਵਾ ਦਾ ਮਤਲਬ ਹੈ ਲੀਡਰ ਜਾਂ ਬੌਸ। ਉਨ੍ਹਾਂ ਦਾ ਵਿਆਹ 26 ਫਰਵਰੀ, 1981 ਨੂੰ ਲਥਾ ਨਾਲ ਤਿਰੁਪਤੀ ਵਿਖੇ ਹੋਇਆ। ਉਨ੍ਹਾਂ ਦੀਆਂ ਦੋ ਧੀਆਂ ਐਸ਼ਵਰਿਆ ਤੇ ਸੌਂਦਰਿਆ ਹਨ।

ਸੁਪਰਸਟਾਰ ਰਜਨੀਕਾਂਤ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾਡ ਹੈ, ਉਨ੍ਹਾਂ ਦਾ ਜਨਮ 12 ਦਸਬੰਰ, 1950 ਨੂੰ ਬੰਗਲੌਰ 'ਚ ਹੋਇਆ। ਉਨ੍ਹਾਂ ਦੇ ਮਾਪੇ ਮਹਾਰਾਸ਼ਟਰਾ ਤੋਂ ਸਨ। ਉਨ੍ਹਾਂ ਕਰਨਾਟਕ ਟਰਾਂਸਪੋਰਟ ਕਾਰਪੋਰੇਸ਼ਨ 'ਚ ਬਤੌਰ ਬਸ ਕੰਡਕਟਰ ਨੌਕਰੀ ਕਰਨ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ। 1973 ਵਿੱਚ ਆਪਣੇ ਮਿੱਤਰ ਤੋਂ ਆਰਥਿਕ ਸਹਾਇਤਾ ਦੇ ਨਾਲ ਉਨ੍ਹਾਂ ਮਦਰਾਸ ਫ਼ਿਲਮ ਇੰਸਟੀਚਿਉਟ 'ਚ ਦਾਖਲਾ ਲਿਆ।

ਦਾਦਾਸਾਹਿਬ ਫਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਪਿਤਾਮਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੇ ਨਾਂ ਤੇ ਦਿੱਤਾ ਜਾਂਦਾ ਹੈ। ਦਾਦਾਸਾਹਿਬ ਫਾਲਕੇ ਪੁਰਸਕਾਰ ਦੀ ਸ਼ੁਰੂਆਤ ਦਾਦਾਸਾਹਿਬ ਫਾਲਕੇ ਦੀ ਜਨਮ ਸ਼ਤਾਬਦੀ ਦੇ ਸਾਲ (1969) ਤੋਂ ਹੋਈ ਸੀ। ਉਸ ਵਰ੍ਹੇ ਰਾਸ਼ਟਰੀ ਫਿਲਮ ਪੁਰਸਕਾਰ ਲਈ ਆਯੋਜਿਤ 17ਵੇਂ ਸਮਾਰੋਹ ਵਿੱਚ ਪਹਿਲੀ ਵਾਰ ਇਹ ਸਨਮਾਨ ਅਭਿਨੇਤਰੀ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ। ਦੇਵਿਕਾ ਰਾਣੀ ਨੂੰ ਭਾਰਤੀ ਸਿਨੇਮਾ ਦੀ 'ਫਸਟ ਲੇਡੀ' ਵੀ ਕਿਹਾ ਜਾਂਦਾ ਹੈ।

ਕੌਣ ਸਨ ਦਾਦਾਸਾਹਿਬ ਫਾਲਕੇ-

ਦਾਦਾਸਾਹਿਬ ਫਾਲਕੇ ਦਾ ਪੂਰਾ ਨਾਂ ਧੁੰਦੀਰਾਜ ਗੋਵਿੰਦ ਫਾਲਕੇ (30.4.1870 - 16.2.1944) ਸੀ। ਉਹ ਇੱਕ ਪ੍ਰਸਿੱਧ ਫ਼ਿਲਮ ਨਿਰਮਾਤਾ, ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਵਿਦਿਆ ਜੇ ਜੇ ਸਕੂਲ ਆਫ ਆਰਟ ਬੰਬਈ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੇ 19-ਸਾਲਾ ਫਿਲਮ ਕਰੀਅਰ ਵਿੱਚ 95 ਫ਼ਿਲਮਾਂ ਤੇ 27 ਲਘੂ ਫ਼ਿਲਮਾਂ ਬਣਾਈਆਂ। ਉਨ੍ਹਾਂ ਦੀ ਜਨਮ ਸ਼ਤਾਬਦੀ ਤੇ ਭਾਰਤ ਸਰਕਾਰ ਨੇ ਵੀਹ ਪੈਸੇ ਦੀ ਡਾਕਟਿਕਟ ਜਾਰੀ ਕੀਤੀ ਸੀ।
Published by: Sukhwinder Singh
First published: April 1, 2021, 10:40 AM IST
ਹੋਰ ਪੜ੍ਹੋ
ਅਗਲੀ ਖ਼ਬਰ