HOME » NEWS » Films

8 ਸਾਲਾਂ ਬਾਅਦ ਗਿੱਪੀ ਗਰੇਵਾਲ ਕਰ ਰਹੇ ਨੇ ਵੱਡਾ ਧਮਾਕਾ, ਫੈਨਜ਼ ਨੂੰ ਦਿੱਤਾ ਸਰਪ੍ਰਾਇਜ

News18 Punjabi | News18 Punjab
Updated: November 10, 2020, 1:36 PM IST
share image
8 ਸਾਲਾਂ ਬਾਅਦ ਗਿੱਪੀ ਗਰੇਵਾਲ ਕਰ ਰਹੇ ਨੇ ਵੱਡਾ ਧਮਾਕਾ, ਫੈਨਜ਼ ਨੂੰ ਦਿੱਤਾ ਸਰਪ੍ਰਾਇਜ
8 ਸਾਲਾਂ ਬਾਅਦ ਗਿੱਪੀ ਗਰੇਵਾਲ ਕਰ ਰਹੇ ਨੇ ਵੱਡਾ ਧਮਾਕਾ, ਫੈਨਜ਼ ਨੂੰ ਦਿੱਤਾ ਸਰਪ੍ਰਾਇਜ

ਹਾਲ ਹੀ 'ਚ ਗਿੱਪੀ ਨੇ ਆਪਣੇ ਇਕ ਹੋਰ ਫਿਲਮ ਸਿੰਘ ਵਰਸਿਜ਼ ਕੌਰ 2 ਦੀ ਅਨਾਊਂਸਮੈਂਟ ਕੀਤੀ ਹੈ,,ਫਿਲਮ ਸਿੰਘ ਵਰਸਿਜ਼ ਕੌਰ 2 ਦਾ ਪੋਸਟਰ ਸਾਝਾ ਕਰ ਗਿੱਪੀ ਨੇ ਕੈਪਸ਼ਨ 'ਚ ਲਿਖਿਆ' ਆਸ਼ਿਕ 'ਚੋਂ ਆਸ਼ਿਕੀ ਕੱਢ ਦਈਏ ਤਾਂ ਫੱਟ ਬਾਕੀ। ਬੰਦੇ 'ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ।'

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਦੇਸੀ ਰੌਕਸਟਾਰ ਮਤਲਬ ਕਿ ਗਿੱਪੀ ਗਰੇਵਾਲ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਬੇਹੱਦ ਚਰਚਾ 'ਚ ਛਾਏ ਹੋਏ ਨੇ,,, ਆਏ ਦਿਨੀਂ ਗਿੱਪੀ ਗਰੇਵਾਲ ਵੱਲੋਂ ਨਵੀਆਂ-ਨਵੀਆਂ ਫਿਲਮਾਂ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ, ਹਾਲ ਹੀ 'ਚ ਗਿੱਪੀ ਨੇ ਆਪਣੇ ਇਕ ਹੋਰ ਫਿਲਮ ਸਿੰਘ ਵਰਸਿਜ਼ ਕੌਰ 2 ਦੀ ਅਨਾਊਂਸਮੈਂਟ ਕੀਤੀ ਹੈ,,ਫਿਲਮ ਸਿੰਘ ਵਰਸਿਜ਼ ਕੌਰ 2 ਦਾ ਪੋਸਟਰ ਸਾਝਾ ਕਰ ਗਿੱਪੀ ਨੇ ਕੈਪਸ਼ਨ 'ਚ ਲਿਖਿਆ' ਆਸ਼ਿਕ 'ਚੋਂ ਆਸ਼ਿਕੀ ਕੱਢ ਦਈਏ ਤਾਂ ਫੱਟ ਬਾਕੀ। ਬੰਦੇ 'ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ।'

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੀ ਸਾਲ 2013 'ਚ ਆਈ ਹਿੱਟ ਫਿਲਮ ਸਿੰਘ ਵਰਸਿਜ਼ ਕੌਰ ਦਾ ਹੀ ਸੀਕਵਲ ਹੋ ਸਕਦੀ ਹੈ,,,ਗਿੱਪੀ ਨੇ ਹਾਲ ਹੀ 'ਚ ਇਸ ਫਿਲਮ ਬਾਰੇ ਇਕ ਪੋਸਟ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇਸ ਫਿਲਮ ਪਹਿਲੀ ਫਿਲਮ ਵਾਲੇ ਡਾਇਰੈਕਟਰ ਨਵਨੀਅਤ ਸਿੰਘ ਹੀ ਡਾਇਰੈਕਟ ਕਰਨਗੇ ਜਦਕਿ ਇਸ ਫਿਲਮ ਨੂੰ ਖੁਦ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਗੱਲ ਕਰੀਏ ਗਿੱਪੀ ਗਰੇਵਾਲ ਦੀ ਸਾਲ 2013 'ਚ ਆਈ ਫਿਲਮ ਸਿੰਘ ਵਰਸਿਜ਼ ਕੌਰ ਦੀ ਤਾਂ ਉਸ ਫਿਲਮ 'ਚ ਗਿੱਪੀ ਨਾਲ ਖੂਬਸੂਰਤ ਅਦਾਕਾਰਾ ਸੁਰਵੀਨ ਚਾਵਲਾ ਨਜ਼ਰ ਆਈ ਸੀ,ਪਰ ਗਿੱਪੀ ਦੀ ਬਣਨ ਵਾਲੀ ਨਵੀਂ ਫਿਲਮ 'ਚ ਕੌਣ-ਕੌਣ ਨਜ਼ਰ ਆਵੇਗਾ ਇਸ ਬਾਰੇ ਅਜੇ ਗਿੱਪੀ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ,,,ਗਿੱਪੀ ਗਰੇਵਾਲ ਵੱਲੋਂ ਇਸ ਫਿਲਮ ਦੀ ਸ਼ੂਟਿੰਗ ਚੜਦੇ ਸਾਲ 'ਚ ਕੀਤੀ ਜਾਵੇਗੀ। ਇਸ ਫਿਲਮ ਦੇ ਸਹਿ-ਨਿਰਮਾਤਾ ਭਾਨਾ ਐਲ.ਏ ਤੇ ਵਿਨੋਦ ਅਸਵਾਲ ਹਨ ਜਦਕਿ ਇਸ ਦੇ ਪ੍ਰੋਜੈਕਟ ਹੈੱਡ ਹਰਦੀਪ ਦੁਲਾਟ ਹਨ,,,

ਇਸ ਤੋਂ ਇਲਾਵਾ ਗਿੱਪੀ ਨੇ ਹਾਲ ਹੀ 'ਚ ਆਪਣੀਆਂ ਤਿੰਨ ਫਿਲਮਾਂ ਦਾ ਐਲਾਨ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਪੋਸਟਰ ਸਾਝਾ ਕਰ ਦਿੱਤਾ ਸੀ, ਜਿਸ 'ਚ ਪਹਿਲੀ ਫਿਲਮ ਹੈ, ਫੱਟੇ ਦਿੰਦੇ ਚੱਕ ਪੰਜਾਬੀ ਜੋ ਕਿ ਰਿਲੀਜ਼ ਹੋਵੇਗੀ 16 July 2021 ਨੂੰ, ਜਿਸ 'ਚ ਨਜ਼ਰ ਆਉਣਗੇ ਗਿੱਪੀ ਤੇ ਨੀਰੂ ਬਾਜਵਾ,,ਫਿਲਮ ਨੂੰ ਉਮ ਜੀ ਸਟਾਰ ਸਟੂਡਿਊ ਦੁਆਰਾ ਪ੍ਰੀਜੈਂਟ ਕੀਤਾ ਜਾ ਰਿਹੈ, ਮਨੀਸ਼ ਭੱਟ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਤੇ ਗਿੱਪੀ ਗੇਰਵਾਲ ਇਸ ਨੂੰ ਪ੍ਰੋਡਿਊਸ ਕਰ ਰਹੇ ਨੇ,
ਦੂਜੀ ਫਿਲਮ ਹੈ ਪਾਣੀ 'ਚ ਮਧਾਣੀ  ,,ਜੋ ਕਿ 12-2-2021 ਨੂੰ ਰਿਲੀਜ਼ ਹੋਵੇਗੀ, ਇਸ ਫਿਲਮ 'ਚ ਵੀ ਉਹਨਾਂ ਨਾਲ ਨੀਰੂ ਹੀ ਨਜ਼ਰ ਆਵੇਗੀ ,,ਦਾਰਾ ਫਿਲਮ ਐਨਟਰਟੇਨਮੈਂਟ ਦੁਆਰਾ ਪ੍ਰੀਜੈਂਟ ਕੀਤੀ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਡਾਇਰੈਕਟ ਕਰ ਰਹੇ ਨੇ, ਸੋ ਇਹ ਇੱਕ ਵੱਖਰੀ ਹੈ ਕਹਾਣੀ ਪਾਣੀ ਐ ਪਾਣੀ 'ਚ ਮਧਾਣੀ,,,,

ਉਨ੍ਹਾਂ ਨੇ ਮੁੜ ਤੋਂ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕੀਤਾ ਸੀ, ਇਸ ਫ਼ਿਲਮ ‘ਚ ਉਹ ਬਤੌਰ ਪ੍ਰੋਡਿਊਸਰ ਕੰਮ ਕਰ ਰਹੇ ਹਨ । ਇਸ ਫ਼ਿਲਮ ਦਾ ਨਾਂਅ ਹੈ ‘ਵਿਡੋ ਕਲੋਨੀ’ ਯਾਨੀ ਕਿ ਵਿਧਵਾਵਾਂ ਦੀ ਕਲੋਨੀ । ਇਸ ਫ਼ਿਲਮ ਦੀ ਡਾਇਰੈਕਸ਼ਨ ਅਤੇ ਲੇਖਕ ਸਮੀਪ ਕੰਗ ਨੇ ਕੀਤੀ ਹੈ ।ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ ।ਇਸ ਫ਼ਿਲਮ ਦੀ ਫਸਟ ਲੁੱਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ਜੋ ਕਿ ਸਭ ਨੂੰ ਭਾਵੁਕ ਕਰ ਰਹੀ ਹੈ । ਇਸ ਪੋਸਟਰ ਤੋਂ ਸਪੱਸ਼ਟ ਹੈ ਕਿ ਇਹ ਫ਼ਿਲਮ 84 ਦੇ ਦੰਗਿਆਂ ‘ਤੇ ਅਧਾਰਿਤ ਹੈ । ਕਿਉਂਕਿ ਇਸ ਦੀ ਟੈਗਲਾਈਨ ਤੋਂ ਸਪੱਸ਼ਟ ਹੈ ਜਿਸ ‘ਚ ਲਿਖਿਆ ਗਿਆ ਹੈ । ’84 ਜਿਸ ਨੇ ਸਾਡੇ ਸੁਹਾਗ ‘ਤੇ ਖੁਆਬ ਦੋਵੇਂ ਖੋਹ ਲਏ’। ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ ।
Published by: Sukhwinder Singh
First published: November 10, 2020, 1:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading