ਭੂਸ਼ਣ ਕੁਮਾਰ ਖਿਲਾਫ ਬਲਾਤਕਾਰ ਦਾ ਕੇਸ ਦਰਜ, 30 ਸਾਲਾ ਲੜਕੀ ਨੇ ਗੰਭੀਰ ਦੋਸ਼ ਲਗਾਏ

ਭੂਸ਼ਣ ਕੁਮਾਰ ਖਿਲਾਫ ਬਲਾਤਕਾਰ ਦਾ ਕੇਸ ਦਰਜ, 30 ਸਾਲਾ ਲੜਕੀ ਨੇ ਗੰਭੀਰ ਦੋਸ਼ ਲਗਾਏ

ਭੂਸ਼ਣ ਕੁਮਾਰ ਖਿਲਾਫ ਬਲਾਤਕਾਰ ਦਾ ਕੇਸ ਦਰਜ, 30 ਸਾਲਾ ਲੜਕੀ ਨੇ ਗੰਭੀਰ ਦੋਸ਼ ਲਗਾਏ

  • Share this:
    ਗੀਤਕਾਰ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਕੁਮਾਰ ਅਤੇ ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ 'ਤੇ ਇਕ ਟੀ-ਸੀਰੀਜ਼ ਪ੍ਰੋਜੈਕਟ ਵਿਚ ਕੰਮ ਕਰਨ ਦਾ ਲਾਲਚ ਦੇ ਕੇ 30 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।ਪੀੜਤ ਔਰਤ ਨੇ ਭੂਸ਼ਣ ਕੁਮਾਰ 'ਤੇ ਗੰਭੀਰ ਦੋਸ਼ ਲਗਾਏ ਹਨ।ਇਲਜ਼ਾਮਾਂ ਅਨੁਸਾਰ ਭੂਸ਼ਣ ਕੁਮਾਰ ਨੇ ਕੰਮ ਮਿਲਣ ਦੇ ਨਾਮ 'ਤੇ 2017 ਤੋਂ ਅਗਸਤ 2020 ਤੱਕ ਔਰਤ ਤੇ ਤਸ਼ੱਦਦ ਕੀਤਾ ਹੈ।ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਤਸੀਹੇ ਦਿੱਤੇ ਗਏ।

    ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਭੂਸ਼ਣ ਕੁਮਾਰ ਨੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ।ਡੀ ਐਨ ਨਗਰ ਪੁਲਿਸ ਨੇ ਭੂਸ਼ਣ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਭੂਸ਼ਣ ਨਾ ਸਿਰਫ ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ ਹਨ, ਬਲਕਿ ਉਹ ਕਈ ਵੱਡੀਆਂ ਫਿਲਮਾਂ ਦੇ ਨਿਰਮਾਣ ਨੂੰ ਵੀ ਸੰਭਾਲ ਰਹੇ ਹਨ।ਭੂਸ਼ਣ ਕੁਮਾਰ ਇੱਕ ਸੰਗੀਤ ਕੰਪਨੀ ਚਲਾਉਣ ਤੋਂ ਇਲਾਵਾ ਕਈ ਸੁਪਰਹਿੱਟ ਫਿਲਮਾਂ ਦੇ ਨਿਰਮਾਤਾ ਵੀ ਰਹੇ ਹਨ। ਸਾਲ 2001 ਵਿੱਚ, ਭੂਸ਼ਣ ਕੁਮਾਰ ਨੇ ਫਿਲਮ ਤੁਮ ਬਿਨ ਦਾ ਨਿਰਮਾਣ ਕੀਤਾ।ਭੂਸ਼ਣ ਕੁਮਾਰ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚਰਚਾ ਵਿਚ ਰਹਿੰਦਾ ਹੈ। 13 ਫਰਵਰੀ 2005 ਨੂੰ, ਭੂਸ਼ਣ ਨੇ ਮਸ਼ਹੂਰ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਨਾਲ ਵਿਆਹ ਕੀਤਾ।
    Published by:Ramanpreet Kaur
    First published: