Diljit Dosanjh Video: ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਹ ਆਪਣੇ ਸੰਗੀਤ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਵਿਚਕਾਰ ਕਲਾਕਾਰ ਵੱਲੋਂ ਇੱਕ ਮਜ਼ੇਦਾਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਆਖਿਰ ਇਸ ਵੀਡੀਓ ਵਿੱਚ ਕੀ ਹੈ ਖਾਸ...
View this post on Instagram
ਦਰਅਸਲ, ਕਲਾਕਾਰ ਵੱਲੋਂ ਇਸ ਵੀਡੀਓ ਨੂੰ ਮਜ਼ਾਕੀਆ ਰੂਪ ਦਿੱਤਾ ਗਿਆ ਹੈ। ਦਿਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਜਦੋਂ ਤੁਸੀਂ ਇੱਕ ਇੰਟਰੋਵਰਟ ਹੋ ਅਤੇ ਉਹ Extrovert ਹੈ 😄ਕਾਤੋਂ ਲੁੱਕ ਦੇਵੇ ਮਿੱਤਰਾਂ ਨੂੰ ਹੱਸ-ਹੱਸ ਕੁੜੇ... 😂 ਸਿਨੇਮਾ ਵਿੱਚ ਬੀਬੀਪੀਐਨ 😁🍿
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਜਲਦ ਹੀ ਦਰਸ਼ਕਾਂ ਲਈ ਇੱਕ ਸ਼ਰਧਾ ਭਰਿਆ ਗੀਤ ਰਿਲੀਜ਼ ਕਰਨਗੇ। ਅਸਲ, ਵਿੱਚ ਕਲਾਕਾਰ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਲਾਕਾਰ 8 ਨਵੰਬਰ ਨੂੰ ਗੁਰਪੁਰਬ ਮੌਕੇ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diljit Dosanjh, Entertainment, Entertainment news, Pollywood, Punjabi Cinema, Punjabi industry