HOME » NEWS » Films

ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਚੂੜਾ ਵਧਾਉਂਦੀ ਨਜ਼ਰ ਆਈ ਪੰਜਾਬੀ ਅਦਾਕਾਰਾ

News18 Punjabi | News18 Punjab
Updated: June 23, 2021, 12:11 PM IST
share image
ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਚੂੜਾ ਵਧਾਉਂਦੀ ਨਜ਼ਰ ਆਈ ਪੰਜਾਬੀ ਅਦਾਕਾਰਾ
ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਚੂੜਾ ਵਧਾਉਂਦੀ ਨਜ਼ਰ ਆਈ ਪੰਜਾਬੀ ਅਦਾਕਾਰਾ

  • Share this:
  • Facebook share img
  • Twitter share img
  • Linkedin share img
ਪਾਲੀਵੁੱਡ ਇੰਡਸਟਰੀ ਤੇ ਟੀਵੀ ਇੰਡਸਟਰੀ  ਦੀ ਨਾਮੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ  ਆਪਣੀ ਸੁਪਰ ਡੁਪਰ ਅਦਾਕਾਰੀ ਨਾਲ ਦਿਲਾਂ ਚ ਘਰ ਕੀਤਾ ਤੇ ਓਥੇ ਹੀ ਕੋਵਿਡ  ਦੌਰ 'ਚ ਕਈ  ਪੋਲੀਵੁਡ ਤੇ ਬਾਲੀਵੁੱਡ ਸ੍ਟਾਰਸ ਨੇ ਵਿਆਹ ਕਰਵਾਏ ਤੇ ਵਿਆਹ ਦੇ updates ਆਪਨ ਫੈਨਸ ਨੂੰ ਦਿੱਤੇ , ਹਰ ਕਲਾਕਾਰ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਸ ਨਾਲ ਜੁੜਿਆ ਰਹਿੰਦਾ ਤੇ ਓਥੇ ਹੀ  ਦ੍ਰਿਸ਼ਟੀ ਗਰੇਵਾਲ  ਜੋ ਕਿ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਦੱਸ ਦਈਏ ਉਨ੍ਹਾਂ ਦਾ ਕੁਝ ਮਹੀਨੇ ਪਹਿਲਾ ਹੀ ਐਕਟਰ ਅਭੈ ਅਤਰੀ ਦੇ ਨਾਲ ਵਿਆਹ ਹੋਇਆ ਹੈ। ਇਹ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ।ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਵਿਆਹ ਤੋਂ ਬਾਅਦ ਹੋਣ ਵਾਲੀ ਰਸਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜੀ ਹਾਂ ਵਿਆਹ ਤੋਂ ਬਾਅਦ ਚੂੜਾ ਵਧਾਉਣ ਦੀ ਰਸਮ ਹੁੰਦੀ ਹੈ। ਇਹ ਰਸਮ ਅਕਸਰ ਨਨਾਣ ਹੀ ਕਰਦੀ ਹੈ। ਉਨ੍ਹਾਂ ਨੇ ਇਸ ਰਸਮ ਦਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਦੀ ਨਨਾਣ ਚੂੜਾ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।ਦੱਸ ਦਈਏ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਅਤੇ ਐਕਟਰ ਅਭੈ ਅਤਰੀ ਦੇ ਨਾਲ ਗੁਰੂ ਘਰ ‘ਚ ਲਾਵਾਂ ਲਈਆਂ ਸਨ। ਲਾਕਡਾਊਨ ਹੋਣ ਕਰਕੇ ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ। ਜੇ ਗੱਲ ਕਰੀਏ ਤਾਂ ਉਹ ਟੀਵੀ ਇੰਡਸਟਰੀ ਚ ਚੰਗਾ ਨਾਮ ਬਣਾ ਚੁਕੀ ਹੈ  ਹੈ। ਇਹ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ 'ਜੋੜੀ' ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਤੇ ਭਕੀ ਪੰਜਾਬੀ ਅਦਾਕਾਰਾ ਨੂੰ ਮਾਤ ਪਾਉਂਦੀ ਨਜ਼ਰ ਆਉਂਦੀ ਹੀ
Published by: Ramanpreet Kaur
First published: June 23, 2021, 12:11 PM IST
ਹੋਰ ਪੜ੍ਹੋ
ਅਗਲੀ ਖ਼ਬਰ