Police complaint filed against Paresh Rawal: ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ (Paresh Rawal) ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਪਰੇਸ਼ ਰਾਵਲ ਲੋਕਾਂ ਸਾਹਮਣੇ ਆਪਣੀ ਰਾਏ ਸਪੱਸ਼ਟ ਤਰੀਕੇ ਨਾਲ ਰੱਖਦੇ ਹਨ। ਮਸਲਾ ਭਾਵੇਂ ਮਨੋਰੰਜਨ ਜਗਤ ਨਾਲ ਜੁੜਿਆ ਹੋਵੇ ਜਾਂ ਸਿਆਸੀ, ਪਰੇਸ਼ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਦਾ ਹੈ। ਹਾਲਾਂਕਿ ਅਦਾਕਾਰ ਦੀ ਇਸ ਆਦਤ ਨੇ ਉਨ੍ਹਾਂ ਲਈ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਦੰਗੇ ਭੜਕਾਉਣ ਦਾ ਆਰੋਪ...
ਪੱਛਮੀ ਬੰਗਾਲ ਵਿੱਚ ਸੀਪੀਆਈ (ਐਮ) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਪਰੇਸ਼ ਰਾਵਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਪੱਤਰ ਵਿੱਚ ਸਲੀਮ ਨੇ ਕਿਹਾ ਹੈ ਕਿ ਅਜਿਹਾ ਬਿਆਨ ਜਨਤਕ ਖੇਤਰ ਵਿੱਚ ਦੰਗੇ ਭੜਕਾਉਣ ਅਤੇ ਬੰਗਾਲੀ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਦਰਮਿਆਨ ਸਦਭਾਵਨਾ ਦੀ ਭਾਵਨਾ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਦਿੱਤਾ ਜਾਂਦਾ ਹੈ।
ਸਲੀਮ ਨੇ ਕਿਹਾ ਹੈ ਕਿ ਪਰੇਸ਼ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਗਏ ਬਿਆਨ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਬੰਗਾਲੀਆਂ ਨੂੰ ਲੈ ਕੇ ਬਹੁਤ ਹੀ ਪ੍ਰਤੀਕੂਲ ਮਾਹੌਲ ਪੈਦਾ ਕਰ ਰਹੀ ਹੈ। ਬਹੁਤ ਸਾਰੇ ਬੰਗਾਲੀ ਲੋਕ ਬੰਗਾਲ ਤੋਂ ਬਾਹਰ ਵੀ ਰਹਿੰਦੇ ਹਨ। ਪਰੇਸ਼ ਰਾਵਲ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਉਨ੍ਹਾਂ ਲੋਕਾਂ ਨੂੰ ਪੱਖਪਾਤ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ।
ਪਰੇਸ਼ ਰਾਵਲ ਨੇ ਕਹੀ ਇਹ ਗੱਲ...
ਅਦਾਕਾਰ ਪਰੇਸ਼ ਰਾਵਲ ਨੇ ਗੁਜਰਾਤ ਦੇ ਵਲਸਾਡ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਗੈਸ ਸਿਲੰਡਰ ਮਹਿੰਗਾ ਹੈ, ਪਰ ਸਸਤਾ ਹੋ ਜਾਵੇਗਾ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ, ਪਰ ਜੇਕਰ ਰੋਹਿੰਗਿਆ ਮੁਸਲਮਾਨ ਅਤੇ ਬੰਗਲਾਦੇਸ਼ੀ ਤੁਹਾਡੇ ਆਸ-ਪਾਸ ਰਹਿਣ ਲੱਗ ਜਾਣ ਤਾਂ ਕੀ ਹੋਵੇਗਾ? ਜਿਵੇਂ ਦਿੱਲੀ ਵਿੱਚ ਹੋ ਰਿਹਾ ਹੈ। ਫਿਰ ਗੈਸ ਸਿਲੰਡਰ ਦਾ ਕੀ ਕਰੋਗੇ? ਕੀ ਤੁਸੀਂ ਬੰਗਾਲੀਆਂ ਲਈ ਮੱਛੀ ਪਕਾਓਗੇ?'
ਪਰੇਸ਼ ਰਾਵਲ ਨੇ ਮੰਗੀ ਮੁਆਫੀ...
of course the fish is not the issue AS GUJARATIS DO COOK AND EAT FISH . BUT LET ME CLARIFY BY BENGALI I MEANT ILLEGAL BANGLA DESHI N ROHINGYA. BUT STILL IF I HAVE HURT YOUR FEELINGS AND SENTIMENTS I DO APOLOGISE. 🙏 https://t.co/MQZ674wTzq
— Paresh Rawal (@SirPareshRawal) December 2, 2022
ਹਾਲਾਂਕਿ ਅਦਾਕਾਰ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਪਰ ਲੋਕਾਂ ਕੋਲੋਂ ਮੁਆਫੀ ਵੀ ਮੰਗ ਲਈ ਗਈ ਸੀ। ਉਨ੍ਹਾਂ ਟਵੀਟ ਕਰ ਲਿਖਿਆ, ਬੇਸ਼ੱਕ ਮੱਛੀ ਦਾ ਮੁੱਦਾ ਨਹੀਂ ਹੈ ਕਿਉਂਕਿ ਗੁਜਰਾਤੀ ਮੱਛੀ ਪਕਾਉਂਦੇ ਅਤੇ ਖਾਂਦੇ ਹਨ। ਪਰ ਮੈਨੂੰ ਸਪੱਸ਼ਟ ਕਰਨ ਦਿਓ ਇਸ ਸਨਟੈਨਸ ਵਿੱਚ ਬੰਗਾਲੀ ਤੋਂ ਮੇਰਾ ਕੀ ਮਤਲਬ ਹੈ...ਗੈਰ-ਕਾਨੂੰਨੀ ਬੰਗਲਾ ਦੇਸ਼ੀ ਅਤੇ ਰੋਹਿੰਗਿਆ ਹਨ। ਪਰ ਫਿਰ ਵੀ ਜੇਕਰ ਮੈ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Fir