Home /News /entertainment /

Laal Singh Chaddha ਦੇ ਬਾਈਕਾਟ 'ਤੇ ਆਮਿਰ ਖਾਨ ਨੇ ਤੋੜੀ ਚੁੱਪ, ਕਿਹਾ- 'ਜੇ ਮੈਂ ਕਿਸੇ ਦਾ ਦਿਲ ਦੁਖਾਇਆ ਹੈ...'

Laal Singh Chaddha ਦੇ ਬਾਈਕਾਟ 'ਤੇ ਆਮਿਰ ਖਾਨ ਨੇ ਤੋੜੀ ਚੁੱਪ, ਕਿਹਾ- 'ਜੇ ਮੈਂ ਕਿਸੇ ਦਾ ਦਿਲ ਦੁਖਾਇਆ ਹੈ...'

lal singh chadda

lal singh chadda

Aamir Khan On Laal Singh Chaddha Boycott Trend: ਆਮਿਰ ਖਾਨ ਨੇ 'ਬਾਈਕਾਟ' ਦੇ ਰੁਝਾਨ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਜੇਕਰ ਮੈਂ ਕਿਸੇ ਦਾ ਦਿਲ ਦੁਖਾਇਆ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਫਿਲਮ 'ਚ ਕਾਫੀ ਪੈਸਾ ਲਗਾਇਆ ਗਿਆ ਹੈ, ਇਸ ਲਈ ਲੋਕ ਉਨ੍ਹਾਂ ਦੀ ਫਿਲਮ ਨੂੰ ਕਾਫੀ ਪਸੰਦ ਕਰਨਗੇ।

ਹੋਰ ਪੜ੍ਹੋ ...
  • Share this:
    Aamir Khan On Laal Singh Chaddha Boycott Trend: ਆਮਿਰ ਖਾਨ ਦੀ ਮੋਸਟ ਅਵੇਟਿਡ ਫਿਲਮ 'ਲਾਲ ਸਿੰਘ ਚੱਢਾ' (Laal Singh Chaddha) ਕੱਲ ਯਾਨੀ ਕਿ 11 ਅਗਸਤ ਨੂੰ ਰੱਖੜੀ ਬੰਧਨ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਜਿੱਥੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ, ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਦਾ ਬਾਈਕਾਟ ਵੀ ਹੋ ਰਿਹਾ ਹੈ। 'ਬਾਈਕਾਟ ਲਾਲ ਸਿੰਘ ਚੱਢਾ' (#BoycottLaalSinghCaddha) ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਹੁਣ ਫਿਲਮ ਦੀ ਪ੍ਰਮੋਸ਼ਨ ਦੌਰਾਨ ਆਮਿਰ ਖਾਨ ਨੇ 'ਬਾਈਕਾਟ' ਦੇ ਰੁਝਾਨ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਜੇਕਰ ਮੈਂ ਕਿਸੇ ਦਾ ਦਿਲ ਦੁਖਾਇਆ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਫਿਲਮ 'ਚ ਕਾਫੀ ਪੈਸਾ ਲਗਾਇਆ ਗਿਆ ਹੈ, ਇਸ ਲਈ ਲੋਕ ਉਨ੍ਹਾਂ ਦੀ ਫਿਲਮ ਨੂੰ ਕਾਫੀ ਪਸੰਦ ਕਰਨਗੇ।

    ਆਮਿਰ ਖਾਨ ਨੇ ਨਵੀਂ ਦਿੱਲੀ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ 'ਲਾਲ ਸਿੰਘ ਚੱਢਾ ਦਾ ਬਾਈਕਾਟ' 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, 'ਜੇਕਰ ਮੈਂ ਕਿਸੇ ਚੀਜ਼ ਨਾਲ ਕਿਸੇ ਦਾ ਦਿਲ ਦੁਖਾਇਆ ਹੈ, ਤਾਂ ਮੈਨੂੰ ਉਸ ਗੱਲ ਦਾ ਦੁੱਖ ਹੁੰਦਾ ਹੈ। ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ। ਜੋ ਫਿਲਮ ਨਹੀਂ ਦੇਖਣਾ ਚਾਹੁੰਦੇ, ਮੈਂ ਉਸ ਗੱਲ ਦਾ ਸਨਮਾਨ ਕਰਾਂਗਾ ਅਤੇ ਮੈਂ ਕੀ ਕਹਿ ਸਕਦਾ ਹਾਂ।

    ਆਮਿਰ ਖਾਨ ਨੇ ਅੱਗੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖਣ, ਅਸੀਂ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ। ਮੈਂ ਸਿਰਫ਼ ਫ਼ਿਲਮ ਵਿੱਚ ਨਹੀਂ ਹਾਂ, ਜੋ ਫ਼ਿਲਮ ਬਣੀ ਹੈ, ਉਹ ਸੈਂਕੜੇ ਲੋਕਾਂ ਦੀ ਮਿਹਨਤ ਨਾਲ ਬਣੀ ਹੈ, ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਪਸੰਦ ਆਵੇਗੀ।

    ਫਿਲਮ ਭਲਕੇ ਰਿਲੀਜ਼ ਹੋਵੇਗੀ
    ਜਾਣਕਾਰੀ ਲਈ ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ। ਅਦਵੈਤ ਚੰਦਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਆਮਿਰ ਖਾਨ ਨਾਲ ਕਰੀਨਾ ਕਪੂਰ, ਮੋਨਾ ਸਿੰਘ ਨਜ਼ਰ ਆਉਣਗੀਆਂ। ਆਮਿਰ ਦੇ ਨਾਲ-ਨਾਲ ਕਰੀਨਾ ਅਤੇ ਮੋਨਾ ਵੀ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ।

    ਜਾਣੋ ਕੀ ਕਿਹਾ ਕਰੀਨਾ ਨੇ
    ਦੱਸ ਦੇਈਏ ਕਿ ਆਮਿਰ ਖਾਨ ਤੋਂ ਪਹਿਲਾਂ ਕਰੀਨਾ ਕਪੂਰ ਨੇ 'ਇੰਡੀਆ ਟੂਡੇ' ਨਾਲ ਗੱਲਬਾਤ 'ਚ 'ਬਾਇਕਾਟ ਲਾਲ ਸਿੰਘ ਚੱਢਾ' 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਕਿਉਂਕਿ ਲੋਕਾਂ ਦੀ ਪਹੁੰਚ ਹੈ, ਇਸ ਲਈ ਅੱਜ ਹਰ ਕਿਸੇ ਦੀ ਆਵਾਜ਼ ਹੈ। ਉਹ ਕਹਿੰਦੀ ਹੈ, “ਬਹੁਤ ਸਾਰੇ ਪਲੇਟਫਾਰਮ ਹਨ। ਹਰ ਕਿਸੇ ਦੀ ਰਾਏ ਹੈ। ਇਸ ਲਈ ਹੁਣ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖਣਾ ਹੋਵੇਗਾ। ਨਹੀਂ ਤਾਂ ਆਪਣਾ ਜੀਵਨ ਜਿਊਣਾ ਔਖਾ ਹੋ ਜਾਵੇਗਾ। ਇਹੀ ਕਾਰਨ ਹੈ ਕਿ ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।ਅਦਾਕਾਰਾ ਨੇ ਅੱਗੇ ਕਿਹਾ ਸੀ ਕਿ ਜੇਕਰ ਕੋਈ ਫਿਲਮ ਚੰਗੀ ਹੋਵੇਗੀ ਤਾਂ ਰਿਸਪਾਂਸ ਚੰਗਾ ਹੋਵੇਗਾ ਅਤੇ ਇਹ ਕਿਸੇ ਵੀ ਚੀਜ਼ ਨੂੰ ਪਛਾੜ ਦੇਵੇਗੀ।
    Published by:Krishan Sharma
    First published:

    Tags: Aamir Khan, Bollywood, Entertainment news, Lal singh

    ਅਗਲੀ ਖਬਰ