ਆਮਿਰ ਖਾਨ ਨੇ ਕਿਰਨ ਰਾਓ ਤੇ ਆਪਣੇ ਤਲਾਕ ਦੀਆਂ ਅਫਵਾਹਾਂ ਦਾ ਕੀਤਾ ਖੰਡਨ, ਕਿਹਾ- ਮੇਰਾ ਕਿਸੇ ਨਾਲ ਅਫੇਅਰ...

ਨਿਊਜ਼ 18 ਇੰਡੀਆ ਦੇ ਕਿਸ਼ੋਰ ਅਜਵਾਨੀ ਨਾਲ ਇੱਕ ਇੰਟਰਵਿਊ ਵਿੱਚ, ਆਮਿਰ ਨੇ ਪਿਛਲੇ ਸਾਲ ਚਰਚਾ ਵਿੱਚ ਰਹੇ ਆਪਣੇ ਤਲਾਕ ਬਾਰੇ ਖੁਲ ਕੇ ਗੱਲਬਾਤ ਕੀਤੀ ਤੇ ਕਈ ਗੱਲਾਂ ਸਪੱਸ਼ਟ ਕੀਤੀਆਂ। ਕਿਰਨ ਤੋਂ ਵੱਖ ਹੋਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਈ ਸਾਲ ਪਹਿਲਾਂ, ਕਿਰਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸਨੂੰ ਆਮਿਰ ਦੇ ਪਰਿਵਾਰ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਆਮਿਰ ਖਾਨ ਨੇ ਕਿਰਨ ਰਾਓ ਤੇ ਆਪਣੇ ਤਲਾਕ ਦੀਆਂ ਅਫਵਾਹਾਂ ਦਾ ਕੀਤਾ ਖੰਡਨ, ਕਿਹਾ... (ਸੰਕੇਤਕ ਫੋਟੋ)

 • Share this:
  ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖਾਨ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਕਿ ਉਹ ਅਤੇ ਕਿਰਨ ਰਾਓ ਇਸ ਲਈ ਵੱਖ ਹੋ ਗਏ ਸਨ ਕਿਉਂਕਿ ਉਹ ਕਥਿਤ ਤੌਰ 'ਤੇ ਕਿਸੇ ਹੋਰ ਨੂੰ ਡੇਟ ਕਰ ਰਹੇ ਸਨ। ਆਮਿਰ ਖਾਨ ਅਤੇ ਕਿਰਨ ਰਾਓ 15 ਸਾਲਾਂ ਤੱਕ ਇਕੱਠੇ ਰਹੇ ਅਤੇ 3 ਜੁਲਾਈ, 2021 ਨੂੰ ਉਨ੍ਹਾਂ ਨੇ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਨਿਊਜ਼ 18 ਇੰਡੀਆ ਦੇ ਕਿਸ਼ੋਰ ਅਜਵਾਨੀ ਨਾਲ ਇੱਕ ਇੰਟਰਵਿਊ ਵਿੱਚ, ਆਮਿਰ ਨੇ ਪਿਛਲੇ ਸਾਲ ਚਰਚਾ ਵਿੱਚ ਰਹੇ ਆਪਣੇ ਤਲਾਕ ਬਾਰੇ ਖੁਲ ਕੇ ਗੱਲਬਾਤ ਕੀਤੀ ਤੇ ਕਈ ਗੱਲਾਂ ਸਪੱਸ਼ਟ ਕੀਤੀਆਂ। ਕਿਰਨ ਤੋਂ ਵੱਖ ਹੋਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਈ ਸਾਲ ਪਹਿਲਾਂ, ਕਿਰਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸਨੂੰ ਆਮਿਰ ਦੇ ਪਰਿਵਾਰ ਵਿੱਚ ਕੋਈ ਦਿਲਚਸਪੀ ਨਹੀਂ ਹੈ।

  ਆਮਿਰ ਨੇ ਕਿਹਾ ਕਿ “ਉਹ ਮੈਨੂੰ ਦੱਸਦੀ ਸੀ ਕਿ ਜਦੋਂ ਉਹ ਇੱਕ ਪਰਿਵਾਰ ਦੇ ਤੌਰ 'ਤੇ ਕਿਸੇ ਚੀਜ਼ ਬਾਰੇ ਗੱਲ ਕਰਦੇ ਸਨ,ਉਹ ਹਮੇਸ਼ਾ ਕਿਤੇ ਗੁਆਚ ਜਾਂਦੀ ਸੀ। ਉਸ ਨੇ ਕਿਹਾ ਕਿ ਮੈਂ ਇੱਕ ਵੱਖਰੀ ਕਿਸਮ ਦੀ ਔਰਤ ਹਾਂ। ਉਸਨੇ ਬੜੇ ਪਿਆਰ ਨਾਲ ਕਿਹਾ,'ਮੈਂ ਨਹੀਂ ਚਾਹੁੰਦੀ ਕਿ ਤੁਸੀਂ ਬਦਲੋ ਕਿਉਂਕਿ ਜੇਕਰ ਤੁਸੀਂ ਬਦਲ ਜਾਂਦੇ ਹੋ ਤਾਂ ਤੁਸੀਂ ਉਹ ਵਿਅਕਤੀ ਨਹੀਂ ਹੋਵੋਗੇ ਜਿਸ ਨਾਲ ਮੈਨੂੰ ਪਿਆਰ ਹੋ ਗਿਆ ਸੀ।' ਮੈਂ ਤੁਹਾਡੇ ਦਿਮਾਗ ਅਤੇ ਤੁਹਾਡੀ ਸ਼ਖਸੀਅਤ ਨੂੰ ਦੇਖ ਕੇ ਪਿਆਰ ਕੀਤਾ ਹੈ। ਇਸ ਲਈ, ਮੈਂ ਕਦੇ ਨਹੀਂ ਚਾਹੁੰਗੀ ਕਿ ਤੁਸੀਂ ਬਦਲੋ, ਪਰ ਅੱਜ ਜਦੋਂ ਮੈਂ ਸੱਤ ਸਾਲ ਪਹਿਲਾਂ ਕਿਰਨ ਵੱਲੋਂ ਦੱਸੀਆਂ ਗੱਲਾਂ 'ਤੇ ਵਿਚਾਰ ਕਰਦਾ ਹਾਂ, ਤਾਂ ਮੈਂ ਇਹ ਕਹਾਂਗਾ ਕਿ ਪਿਛਲੇ 6-7 ਮਹੀਨਿਆਂ ਵਿੱਚ ਮੈਂ ਆਪਣੇ ਆਪ ਵਿੱਚ ਬਹੁਤ ਬਦਲਾਅ ਦੇਖੇ ਹਨ,।"

  ਉਨ੍ਹਾਂ ਦੇ ਤਲਾਕ ਦਾ ਕਾਰਨ ਪੁੱਛੇ ਜਾਣ ਤੇ ਆਮਿਰ ਨੇ ਸਪੱਸ਼ਟ ਕੀਤਾ ਤੇ ਕਿਹਾ "ਕਿਰਨ ਅਤੇ ਮੈਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡੇ ਵਿੱਚ ਇੱਕ ਦੂਜੇ ਲਈ ਬਹੁਤ ਸਤਿਕਾਰ ਅਤੇ ਪਿਆਰ ਹੈ। ਪਰ ਲੋਕਾਂ ਨੂੰ ਇਹ ਨਹੀਂ ਮਿਲਦਾ ਅਤੇ ਮੈਂ ਇਸਨੂੰ ਸਵੀਕਾਰ ਕਰਦਾ ਹਾਂ ਕਿਉਂਕਿ ਅਜਿਹਾ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦਾ । ਅਸਲ ਵਿੱਚ, ਕਿਰਨ ਅਤੇ ਮੈਂ ਮਹਿਸੂਸ ਕੀਤਾ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ ਅਤੇ ਇੱਕ ਦੂਜੇ ਨੂੰ ਸਹੀ ਅਰਥਾਂ ਵਿੱਚ ਪਰਿਵਾਰ ਸਮਝਦੇ ਹਾਂ। ਕਿਰਨ ਅਤੇ ਮੈਂ ਅਸਲ ਵਿੱਚ ਪਰਿਵਾਰ ਹਾਂ। ਪਰ ਸਾਡੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਇੱਕ ਖਾਸ ਤਬਦੀਲੀ ਆਈ ਅਤੇ ਅਸੀਂ ਵਿਆਹ ਪ੍ਰਥਾ ਦਾ ਆਦਰ ਕਰਨਾ ਚਾਹੁੰਦੇ ਸੀ। ਹਾਲਾਂਕਿ, ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਾਂਗੇ। ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਨੇੜੇ ਰਹਿੰਦੇ ਹਾਂ। ਪਰ ਅਸੀਂ ਹੁਣ ਪਤੀ-ਪਤਨੀ ਨਹੀਂ ਹਾਂ ਅਤੇ ਇਸ ਲਈ ਅਸੀਂ ਇਕ ਦੂਜੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ।"

  ਆਮਿਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਕਿਰਨ ਦੇ ਕਾਰਨ ਤਲਾਕ ਨਹੀਂ ਦਿੱਤਾ। “ਜਦੋਂ ਰੀਨਾ ਅਤੇ ਮੈਂ ਵੱਖ ਹੋਏ, ਮੇਰੀ ਜ਼ਿੰਦਗੀ ਵਿੱਚ ਕੋਈ ਨਹੀਂ ਸੀ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਿਰਨ ਅਤੇ ਮੈਂ ਰੀਨਾ ਨਾਲ ਤਲਾਕ ਤੋਂ ਪਹਿਲਾਂ ਮਿਲੇ ਸੀ ਪਰ ਇਹ ਸੱਚ ਨਹੀਂ ਹੈ। ਕਿਰਨ ਅਤੇ ਮੈਂ ਮਿਲੇ ਸੀ ਪਰ ਅਸੀਂ ਅਸਲ ਵਿੱਚ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਅਤੇ ਅਸੀਂ ਕਾਫੀ ਸਮੇਂ ਬਾਅਦ ਦੋਸਤ ਬਣ ਗਏ।"
  ਇਹ ਪੁੱਛੇ ਜਾਣ 'ਤੇ ਕਿ ਕਿਰਨ ਨਾਲ ਉਨ੍ਹਾਂ ਦਾ ਤਲਾਕ ਕਿਸੇ ਹੋਰ ਰਿਸ਼ਤੇ ਕਾਰਨ ਹੋਇਆ ਹੈ, ਆਮਿਰ ਨੇ ਸਾਫ਼ ਇਨਕਾਰ ਕਰ ਦਿੱਤਾ, ਉਨ੍ਹਾਂ ਨੇ ਕਿਹਾ "ਨਹੀਂ। ਉਦੋਂ ਕੋਈ ਨਹੀਂ ਸੀ, ਹੁਣ ਵੀ ਕੋਈ ਨਹੀਂ ਹੈ।" ਆਪਣੇ ਤਲਾਕ ਨੂੰ ਇੱਕ "ਨਵੇਂ ਸਫ਼ਰ ਦੀ ਸ਼ੁਰੂਆਤ" ਦੱਸਦੇ ਹੋਏ, ਆਮਿਰ ਖਾਨ ਅਤੇ ਕਿਰਨ ਰਾਓ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, "ਇਨ੍ਹਾਂ 15 ਖੂਬਸੂਰਤ ਸਾਲਾਂ ਵਿੱਚ ਅਸੀਂ ਇਕੱਠੇ ਜੀਵਨ ਭਰ ਦੇ ਅਨੁਭਵ, ਖੁਸ਼ੀ ਅਤੇ ਹਾਸੇ ਨੂੰ ਸਾਂਝਾ ਕੀਤਾ ਹੈ ਅਤੇ ਸਾਡਾ ਰਿਸ਼ਤੇ ਵਿੱਚ ਸਿਰਫ ਵਿਸ਼ਵਾਸ,ਸਤਿਕਾਰ ਅਤੇ ਪਿਆਰ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ - ਤੇ ਇੱਕ ਦੂਜੇ ਲਈ ਪਤੀ-ਪਤਨੀ ਨਹੀਂ, ਬਲਕਿ ਸਹਿ-ਮਾਪਿਆਂ ਅਤੇ ਪਰਿਵਾਰ ਵਜੋਂ ਜ਼ਿੰਦਗੀ ਗੁਜ਼ਾਰਣਗੇ।"
  Published by:rupinderkaursab
  First published: