ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਇੱਕ ਹੋਰ ਚਰਚਾ ਸ਼ੁਰੂ ਹੋ ਗਈ ਹੈ। ਫਿਲਮ ਦੀ ਰਿਲੀਜ਼ ਵੇਲੇ ਕਈਆਂ ਨੇ ਸੋਸ਼ਲ ਮੀਡੀਆ ਉੱਤੇ ਇਸ ਦਾ ਵਿਰੋਧ ਕੀਤਾ ਸੀ। ਇਸ ਨੂੰ ਬਾਈਕਾਟ ਕਰਨ ਲਈ ਹੈਸ਼ਟੈਗ ਚਲਾਏ ਜਾ ਰਹੇ ਸਨ। ਖੈਰ ਇਸ ਸਭ ਦੇ ਬਾਅਦ ਫਿਲਮ ਲਾਲ ਸਿੰਘ ਚੱਢਾ ਸਿਨੇਮਾ ਘਰਾਂ ਵਿੱਚ ਨਹੀਂ ਚੱਲ ਸਕੀ। ਹੁਣ ਇਸ ਫਿਲਮ ਨੂੰ ਲੈ ਕੇ ਇਹ ਚਰਚਾ ਹੈ ਕਿ ਫਿਲਮ ਲਾਲ ਸਿੰਘ ਚੱਢਾ ਓਟੀਟੀ ਫਲੈਟਫਾਰਮ ਉੱਤੇ ਆ ਗਈ ਹੈ।
ਜੀ ਹਾਂ ਤੁਸੀਂ ਸਹੀ ਪੜ੍ਹਿਆ, 2 ਮਹੀਨੇ ਪਹਿਲਾਂ ਰਿਲੀਜ਼ ਹੋਈ ਫਿਲਮ ਲਾਲ ਸਿੰਘ ਚੱਢਾ ਇੰਨੀ ਜਲਦੀ ਓਟੀਟੀ ਪਲੇਟਫਾਰਮ ਨੈਟਫਲਿਕਸ ਉੱਤੇ ਆ ਗਈ ਹੈ। ਨੈੱਟਫਲਿਕਸ ਇੰਡੀਆ ਨੇ ਬੁੱਧਵਾਰ ਦੇਰ ਰਾਤ ਅਚਾਨਕ ਟਵੀਟ ਕੀਤਾ ਕਿ ਤੁਸੀਂ ਫਿਲਮ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕਰ ਸਕਦੇ ਹੋ। ਹਾਲਾਂਕਿ ਚਰਚਾ ਇਹ ਚੱਲ ਰਹੀ ਸੀ ਕਿ ਇਸ ਫਿਲਮ ਨੂੰ ਅਗਲੇ ਸਾਲ ਓਟੀਟੀ ਉੱਤੇ ਰਿਲੀਜ਼ ਕੀਤਾ ਜਾਣਾ ਸੀ।
ਨੈੱਟਫਲਿਕਸ ਇੰਡੀਆ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ ਅਤੇ ਲਾਲ ਸਿੰਘ ਚੱਢਾ ਦੀ ਓਟੀਟੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ। OTT ਪਲੇਟਫਾਰਮ ਨੇ ਕਿਹਾ, "ਆਪਣੇ ਗੋਲਗੱਪੇ ਤਿਆਰ ਰੱਖੋ ਕਿਉਂਕਿ ਤੁਸੀਂ ਲਾਲ ਸਿੰਘ ਚੱਢਾ ਨੂੰ ਹੁਣ ਸਟ੍ਰੀਮਕਰ ਸਕਦੇ ਹੋ!" ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਨੂੰ ਰਿਲੀਜ਼ ਦੇ ਸਮੇਂ ਦਰਸ਼ਕਾਂ ਦੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। 180 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਦੁਨੀਆ ਭਰ 'ਚ ਕਰੀਬ 129 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਭਾਰਤ 'ਚ ਕਰੀਬ 58 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਪਹਿਲਾਂ ਹੀ ਆਮਿਰ ਖਾਨ ਨੇ ਸਿਨੇਮਾਘਰਾਂ ਤੋਂ ਓਟੀਟੀ ਪਲੇਟਫਾਰਮ 'ਤੇ ਜਾਣ ਵਾਲੀਆਂ ਫਿਲਮਾਂ ਵਿਚਾਲੇ 6 ਮਹੀਨੇ ਦਾ ਅੰਤਰ ਰੱਖਣ ਦੀ ਗੱਲ ਕਹੀ ਸੀ। ਉਸ ਦਾ ਮੰਨਣਾ ਸੀ ਕਿ ਓਟੀਟੀ ਪਲੇਟਫਾਰਮ 'ਤੇ ਜਲਦੀ ਆਉਣ ਕਾਰਨ ਵੀ, ਫਿਲਮਾਂ ਥੀਏਟਰਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਅਜਿਹੇ 'ਚ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਲਾਲ ਸਿੰਘ ਚੱਢਾ ਅਗਲੇ ਸਾਲ ਤੱਕ ਓਟੀਟੀ ਪਲੇਟਫਾਰਮ 'ਤੇ ਆ ਜਾਵੇਗੀ। ਪਰ ਇਸ ਦੇ ਰਿਲੀਜ਼ ਹੋਣ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਸਨੂੰ ਨੈੱਟਫਲਿਕਸ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aamir Khan, Bollwood, In bollywood, Lal singh