Home /News /entertainment /

'ਆਪ' ਨੇਤਾ ਰਾਘਵ ਚੱਢਾ ਨੇ ਪਰਿਣੀਤੀ ਚੋਪੜਾ ਨਾਲ ਕੀਤਾ ਡਿਨਰ, ਤਸਵੀਰਾਂ ਵਾਇਰਲ

'ਆਪ' ਨੇਤਾ ਰਾਘਵ ਚੱਢਾ ਨੇ ਪਰਿਣੀਤੀ ਚੋਪੜਾ ਨਾਲ ਕੀਤਾ ਡਿਨਰ, ਤਸਵੀਰਾਂ ਵਾਇਰਲ

ਰਾਘਵ ਚੱਢਾ ਨੇ ਪਰਿਣੀਤੀ ਚੋਪੜਾ ਨਾਲ ਕੀਤਾ ਡਿਨਰ

ਰਾਘਵ ਚੱਢਾ ਨੇ ਪਰਿਣੀਤੀ ਚੋਪੜਾ ਨਾਲ ਕੀਤਾ ਡਿਨਰ

Raghav Chadha Parineeti Chopra: ਇਸ ਜੋੜੇ ਨੂੰ ਕੁਝ ਰਾਤਾਂ ਪਹਿਲਾਂ ਮੁੰਬਈ ਦੇ ਇੱਕ ਖਾਣੇ ਦੇ ਬਾਹਰ ਵੀ ਕਲਿੱਕ ਕੀਤਾ ਗਿਆ ਸੀ। ਇਸ ਕਾਰਨ ਨੈਟੀਜ਼ਨਜ਼ ਹੈਰਾਨ ਹਨ ਕਿ ਕੀ ਦੋਵੇਂ ਡੇਟ ਕਰ ਰਹੇ ਹਨ।

  • Last Updated :
  • Share this:

Raghav Chadha Parineeti Chopra Pics:  ਰਾਜਨੀਤੀ ਅਤੇ ਬੌਲੀਵੁੱਡ ਦਾ ਕੋਈ ਖਾਸ ਰਿਸ਼ਤਾ ਤਾਂ ਹੈ ਨਹੀਂ ਪਰ ਫਿਰ ਵੀ ਕਈ ਲੋਕਾਂ ਦੇ ਵੱਖ ਵੱਖ ਪੇਸ਼ੇ ਹੋਣ ਤੋਂ ਬੇਅਦਵੀ ਦਿਲ ਮਿਲ ਜਾਂਦੇ ਹਨ। ਬਾਲੀਵੁੱਡ ਦੇ ਸਿਤਾਰੇ ਜਦੋਂ-ਜਦੋਂ ਕਿਸੀ ਨਾਲ ਨਜ਼ਰ ਆਉਂਦੇ ਹਨ ਤਾਂ ਅਕਸਰ ਉਨ੍ਹਾਂ ਦੇ ਨਾਂ ਜੁੜ ਜਾਂਦੇ ਹਨ। ਅਤੇ ਜੇ ਉਹ ਨਾਂ ਰਾਜਨੀਤੀ ਨਾਲ ਜੁੜਿਆ ਹੋਵੇ ਤਾਂ ਗੱਲ ਅੱਗ ਵਾਂਗ ਫੈਲ ਜਾਂਦੀ ਹੈ।

ਹਾਲ ਹੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੂੰ 'ਆਪ' ਨੇਤਾ ਰਾਘਵ ਚੱਢਾ ਦੇ ਨਾਲ ਦੇਖਿਆ ਗਿਆ। ਉਹ ਦੋਵੇਂ ਡਿਨਰ ਕਰਦੇ ਹੋਏ ਨਜ਼ਰ ਆਏ। ਲੋਕਾਂ ਦਾ ਦਾਅਵਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਇਸ ਗੱਲ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਦੋਵਾਂ ਨੇ ਰੈਸਟੋਰੈਂਟ ਤੋਂ ਬਾਹਰ ਨਿਕਲੇ ਕੇ ਫੋਟੋ ਵੀ ਕਲਿਕ ਕੀਤੀ ।


ਇਸ ਜੋੜੇ ਨੂੰ ਕੁਝ ਰਾਤਾਂ ਪਹਿਲਾਂ ਮੁੰਬਈ ਦੇ ਇੱਕ ਖਾਣੇ ਦੇ ਬਾਹਰ ਵੀ ਕਲਿੱਕ ਕੀਤਾ ਗਿਆ ਸੀ। ਇਸ ਕਾਰਨ ਨੈਟੀਜ਼ਨਜ਼ ਹੈਰਾਨ ਹਨ ਕਿ ਕੀ ਦੋਵੇਂ ਡੇਟ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ 15 ਸਾਲ ਪਹਿਲਾਂ ਪਰਿਣੀਤੀ ਚੋਪੜਾ ਯੂਕੇ ਦੇ ਮਾਨਚੈਸਟਰ ਸਕੂਲ ਦੀ ਵਿਦਿਆਰਥਣ ਸੀ। ਰਾਘਵ ਚੱਢਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ।ਪਰਿਣੀਤੀ ਅਤੇ ਰਾਘਵ ਦੋਵੇਂ ਪੜ੍ਹਾਈ 'ਚ ਹੁਸ਼ਿਆਰ ਸਨ ਅਤੇ ਆਪਣੀ ਕਲਾਸ ਦੇ ਟਾਪਰ ਵੀ ਸਨ। ਅਜਿਹਾ ਵੀ ਹੋ ਸਕਦਾ ਹੈ ਕਿ ਦੋਵੇਂ ਚੰਗੀ ਤਰ੍ਹਾਂ ਨਾਲ ਮਿਲ ਜਾਣ। ਜੇ ਰਿਲੇਸ਼ਨਸ਼ਿਪ ਸਟੇਟਸ ਦੀ ਗੱਲ ਕਰੀਏ ਤਾਂ ਪਰਿਣੀਤੀ ਸਿੰਗਲ ਹੈ ਅਤੇ ਰਾਘਵ ਨੇ ਵੀ 34 ਸਾਲ ਦੀ ਉਮਰ ਤੱਕ ਵਿਆਹ ਨਹੀਂ ਕੀਤਾ ਹੈ।

Published by:Tanya Chaudhary
First published:

Tags: Aam Aadmi Party, Raghav Chadha, Viral news