HOME » NEWS » Films

ਸ਼ਾਹਰੁਖ ਦੇ ਬੇਟੇ ਅਬਰਾਮ ਹੋਏ ਅਮਿਤਾਭ ਬੱਚਨ ਨਾਲ ਨਰਾਜ਼, ਕਿਹਾ-ਦਾਦਾ ਜੀ ਤੁਸੀਂ ਸਾਡੇ ਘਰ ਕਿਉਂ ਨਹੀਂ ਰਹਿੰਦੇ..?

Harneep Kaur | News18 Punjab
Updated: November 19, 2018, 5:46 PM IST
ਸ਼ਾਹਰੁਖ ਦੇ ਬੇਟੇ ਅਬਰਾਮ ਹੋਏ ਅਮਿਤਾਭ ਬੱਚਨ ਨਾਲ ਨਰਾਜ਼, ਕਿਹਾ-ਦਾਦਾ ਜੀ ਤੁਸੀਂ ਸਾਡੇ ਘਰ ਕਿਉਂ ਨਹੀਂ ਰਹਿੰਦੇ..?

  • Share this:
ਅਮਿਤਾਭ ਬਚਨ ਦੀ ਪੋਤਰੀ ਅਰਾਧਿਆ ਬੱਚਨ (Aaradhya Bachchan) ਨੇ 16 ਨਵੰਬਰ ਨੂੰ ਆਪਣਾ 7ਵਾਂ ਜਨਮਦਿਨ ਮਨਾਇਆ ਹੈ। ਅਰਾਧਿਆ ਦੇ ਜਨਮਦਿਨ ਮੌਕੇ ਤੇ ਕਈ ਬਾਲੀਵੁੱਡ ਸਲੇਬ੍ਰਿਟੀਜ਼ ਆਪਣੇ ਬੱਚਿਆਂ ਨਾਲ ਪਹੁੰਚੇ। ਪਾਰਟੀ ਚ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਵੀ ਮੌਜੂਦ ਸਨ। ਅਬਰਾਮ ਖਾਨ ਬਿਗ ਬੀ ਨੂੰ ਆਪਣਾ ਦਾਦਾ ਮੰਨਦੇ ਹਨ। ਇਸ ਦਾ ਜ਼ਿਕਰ ਸ਼ਾਹਰੁਖ ਖਾਨ ਪਹਿਲਾਂ ਵੀ ਕਰ ਚੁੱਕੇ ਹਨ। ਇਸ ਪਾਰਟੀ ਚ ਜਦੋਂ ਅਬਰਾਮ ਦਾਦਾ ਤੋਂ ਗੁੱਸਾ ਹੋ ਗਏ ਅਜਿਹਾ ਇਸ ਲਈ ਹੋਇਆ ਕਿਉਂਕਿ ਅਮਿਤਾਭ ਬੱਚਨ ਉਹਨਾਂ ਦੇ ਮੰਨਤ ਘਰ ਚ ਨਹੀਂ ਰਹਿੰਦੇ। ਅਮਿਤਾਭ ਬੱਚਨ ਨੇ ਅਬਰਾਮ ਨਾਲ ਇੱਕ ਸੁੰਦਰ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਕਿ, 'ਇਹ ਹਨ ਅਬਰਾਮ ਖਾਨ ਜੋ ਕਿ ਸ਼ਾਹਰੁਖ ਖਾਨ ਦੇ ਛੋਟੇ ਪੁੱਤਰ ਹਨ। ਜੋ ਮੈਨੂੰ ਆਪਣੇ ਪਿਤਾ ਦੇ ਪਿਤਾ ਦੇ ਤੌਰ 'ਤੇ ਪੂਰੀ ਤਰਾਂ ਵਿਚਾਰਦੇ ਹਨ ਅਤੇ ਇਹ ਸੋਚਦੇ ਹਨ ਕਿ ਸ਼ਾਹਰੁਖ ਦੇ ਪਿਤਾ ਆਪਣੇ ਘਰ ਵਿੱਚ ਨਹੀਂ ਕਿਉਂ ਰਹਿੰਦੇ ਹਨ?"




First published: November 19, 2018
ਹੋਰ ਪੜ੍ਹੋ
ਅਗਲੀ ਖ਼ਬਰ