ਅਦਾਕਾਰ ਆਮਿਰ ਖਾਨ ਅੱਜ IPL 2022 ਦੇ ਫਾਈਨਲ ਵਿਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ

 • Share this:
  ਮਸ਼ਹੂਰ ਫਿਲਮ ਅਦਾਕਾਰ ਆਮਿਰ ਖਾਨ ਦਾ ਕ੍ਰਿਕਟ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਆਸਕਰ ਲਈ ਨਾਮਜ਼ਦ ਫਿਲਮ 'ਲਗਾਨ' ਵਿਚ ਆਮਿਰ ਦਾ ਕਿਰਦਾਰ ਅੱਜ ਵੀ ਹਰ ਕੋਈ ਯਾਦ ਕਰਦਾ ਹੈ। ਅਭਿਨੇਤਾ ਅੱਜ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2022 (IPL2022) ਦੇ ਫਾਈਨਲ ਮੈਚ ਦੀ ਕੁਮੈਂਟਰੀ ਕਰਨ ਲਈ ਤਿਆਰ ਹੈ। ਜਿੱਥੇ ਉਹ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਰਿਲੀਜ਼ ਕਰਨਗੇ।

  ਆਮਿਰ ਦੇ ਨਾਲ ਕੁਝ ਸਾਬਕਾ ਕ੍ਰਿਕਟਰ ਵੀ ਸ਼ਾਮਲ ਹੋਣਗੇ ਜੋ ਆਈਪੀਐਲ (IPL) 2022 ਦੌਰਾਨ ਕੁਮੈਂਟਰੀ ਸਟੂਡੀਓ ਵਿੱਚ ਦਿਖਾਈ ਦੇ ਸਕਦੇ ਹਨ।

  ਮੰਨਿਆ ਜਾ ਰਿਹਾ ਹੈ ਕਿ ਲਾਲ ਸਿੰਘ ਚੱਢਾ ਦਾ ਟ੍ਰੇਲਰ 29 ਮਈ ਨੂੰ ਸਭ ਤੋਂ ਉਡੀਕੇ ਜਾ ਰਹੇ ਟੀ-20 ਕ੍ਰਿਕੇਟ ਫਾਈਨਲ ਵਿੱਚ ਲਾਂਚ ਕੀਤਾ ਜਾਵੇਗਾ ਜਿਸਦੀ ਮੇਜ਼ਬਾਨੀ ਕੋਈ ਹੋਰ ਨਹੀਂ ਸਗੋਂ ਆਮਿਰ ਖਾਨ ਖੁਦ ਕਰਨਗੇ ਜੋ ਸਟਾਰ ਸਪੋਰਟਸ 'ਤੇ ਪ੍ਰਸਾਰਿਤ ਕੀਤਾ ਜਾਵੇਗਾ।  ਫਾਈਨਲ ਮੈਚ ਦੀ ਪਹਿਲੀ ਪਾਰੀ ਤੋਂ ਬਾਹਰ ਦੂਜੀ ਵਾਰ ਟ੍ਰੇਲਰ ਰਿਲੀਜ਼ ਹੋ ਸਕਦਾ ਹੈ।  ਅੱਜ 29 ਮਈ ਨੂੰ IPL 2022 ਦਾ ਫਾਈਨਲ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ। ਇਹ ਮੈਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਲਾਲ ਸਿੰਘ ਚੱਢਾ ਦਾ ਟ੍ਰੇਲਰ ਰਿਲੀਜ਼ ਪਹਿਲੀ ਪਾਰੀ ਦੇ 9ਵੇਂ ਅਤੇ 15ਵੇਂ ਓਵਰਾਂ ਦੇ ਵਿਚਕਾਰ ਭਾਵ ਰਾਤ 9:00 ਤੋਂ 9:30 ਵਜੇ ਤੱਕ ਹੋ ਸਕਦਾ ਹੈ।

  ਦੱਸ ਦਈਏ ਕਿ ਕਰੀਨਾ ਕਪੂਰ ਅਤੇ ਮੋਨਾ ਸਿੰਘ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਨਜ਼ਰ ਆਉਣਗੀਆਂ। ਇਹ ਫਿਲਮ ਟੌਮ ਹੈਂਕਸ ਸਟਾਰਰ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੂਪਾਂਤਰ ਹੈ, ਜਿਸ ਨੂੰ ਲੈ ਕੇ ਦਰਸ਼ਕ ਬਹੁਤ ਉਤਸ਼ਾਹਿਤ ਹਨ।
  Published by:Gurwinder Singh
  First published: