ਮਾਡਲ ’ਤੇ ਹਮਲੇ ਦੇ ਦੋਸ਼ 'ਚ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ


Updated: June 13, 2018, 9:15 AM IST
ਮਾਡਲ ’ਤੇ ਹਮਲੇ ਦੇ ਦੋਸ਼ 'ਚ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
ਮਾਡਲ ’ਤੇ ਹਮਲੇ ਦੇ ਦੋਸ਼ 'ਚ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ

Updated: June 13, 2018, 9:15 AM IST
ਆਪਣੀ ਮਹਿਲਾ ਦੋਸਤ ਦੇ ਹਮਲੇ ਦੇ ਦੋਸ਼ ਵਿੱਚ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 35 ਸਾਲਾ ਮਾਡਲ ਨੇ ਕੋਹਲੀ ਖ਼ਿਲਾਫ 4 ਜੂਨ ਨੂੰ ਸਾਂਤਾਕਰੂਜ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਕੋਹਲੀ ਫਰਾਰ ਦੱਸਿਆ ਗਿਆ।

ਮੀਡੀਆ ਰਿਪੋਰਟ ਦੇ ਮੁਤਾਬਕ ਨੀਰੂ ਅਤੇ ਅਰਮਾਨ ਲਿਵ-ਇਨ ਰਿਲੇਸ਼ਨਸ਼ਿੱਪ ਵਿੱਚ ਹਨ। ਬੀਤੀ 3 ਜੂਨ ਐਤਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਹੋ ਗਈ ਅਤੇ ਗੁੱਸੇ ਵਿੱਚ ਅਰਮਾਨ ਨੇ ਨੀਰੂ ਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ।

ਇਲਜ਼ਾਮ ਹੈ ਕਿ ਉਨ੍ਹਾਂ ਨੇ ਨੀਰੂ ਨੂੰ ਸਿਰ ਦੇ ਬਾਲ ਫੜ੍ਹ ਕੇ ਫਰਸ਼ ਉੱਤੇ ਘਸੀਟਿਆ। ਨੀਰੂ ਦੇ ਸਿਰ ਵਿੱਚ ਸੱਟ ਆਈ ਹੈ ਅਤੇ ਉਹ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਉੱਤੇ ਧਾਰਾ 323, 326, 504 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਰਿਪੋਰਟਸ ਮੁਤਾਬਕ ਨੀਰੂ ਅਤੇ ਅਰਮਾਨ ਸਾਲ 2015 ਤੋਂ ਰਿਲੇਸ਼ਨਸ਼ਿਫ ਵਿੱਚ ਹਨ। ਨੀਰੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਵੀ ਅਰਮਾਨ ਦੇ ਨਾਲ ਕਈ ਤਸਵੀਰਾਂ ਪੋਸਟ ਕੀਤੀਆ ਹੋਈਆਂ ਹਨ।
Loading...

ਦੱਸ ਦੇਈਏ ਕਿ ਅਰਮਾਨ ਕੋਹਲੀ ਬਿੱਗ ਬੌਸ ਵਿੱਚ ਵੀ ਜਾ ਚੁੱਕੇ ਹਨ। ਉਸ ਦੌਰਾਨ ਉਹ ਤਨੀਸ਼ਾ ਮੁਖਰਜ਼ੀ ਨੂੰ ਡੇਟ ਕਰ ਰਹੇ ਸਨ ਪਰ ਬਿਗ ਬੌਸ ਦੇ ਬਾਅਦ ਦੋਨਾਂ ਦੇ ਰਾਸਤੇ ਵੱਖ-ਵੱਖ ਹੋ ਗਏ। ਕੋਹਲੀ ਆਖਰੀ ਵਾਰ ਫਿਲਮ ‘ਐਲਓਸੀ: ਕਾਰਗਿਲ’ 2003 ਵਿੱਚ ਨਜ਼ਰ ਆਇਆ ਸੀ ਤੇ ਟੀਵੀ ਸ਼ੋਅ ਬਿੱਗ ਬੌਸ ਸੀਜ਼ਨ 7 ਨਾਲ ਉਹ ਮੁੜ ਸੁਰਖੀਆਂ ’ਚ ਆਇਆ ਸੀ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ