Home /News /entertainment /

Dharmendra Health Update: ਅਦਾਕਾਰ ਧਰਮਿੰਦਰ 4 ਦਿਨ ਤੋਂ ਹਸਪਤਾਲ 'ਚ ਹਨ ਭਰਤੀ, ਅੱਜ ਮਿਲ ਸਕਦੀ ਹੈ ਛੁੱਟੀ

Dharmendra Health Update: ਅਦਾਕਾਰ ਧਰਮਿੰਦਰ 4 ਦਿਨ ਤੋਂ ਹਸਪਤਾਲ 'ਚ ਹਨ ਭਰਤੀ, ਅੱਜ ਮਿਲ ਸਕਦੀ ਹੈ ਛੁੱਟੀ

Dharmendra Health Update: ਅਦਾਕਾਰ ਧਰਮਿੰਦਰ 4 ਦਿਨ ਤੋਂ ਹਸਪਤਾਲ 'ਚ ਹਨ ਭਰਤੀ, ਅੱਜ ਮਿਲ ਸਕਦੀ ਹੈ ਛੁੱਟੀ

Dharmendra Health Update: ਅਦਾਕਾਰ ਧਰਮਿੰਦਰ 4 ਦਿਨ ਤੋਂ ਹਸਪਤਾਲ 'ਚ ਹਨ ਭਰਤੀ, ਅੱਜ ਮਿਲ ਸਕਦੀ ਹੈ ਛੁੱਟੀ

Dharmendra Health Update: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ (Dharmendra) ਦੀ ਸਿਹਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਹੋਏ 4 ਦਿਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਵੀ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਦੇ ਪੁੱਤਰ ਹਸਪਤਾਲ ਵਿੱਚ ਮੌਜੂਦ ਹਨ। ਸੰਨੀ ਦਿਓਲ ਨੂੰ ਅੱਜ ਸਵੇਰੇ ਹਸਪਤਾਲ ਦੇ ਬਾਹਰ ਦੇਖਿਆ ਗਿਆ। ਧਰਮਿੰਦਰ ਲਗਾਤਾਰ ਡਾਕਟਰਾਂ ਦੀ ਨਿਗਰਾਨੀ 'ਚ ਹਨ। ਧਰਮਿੰਦਰ ਹੁਣ 86 ਸਾਲ ਦੇ ਹਨ, ਇਸ ਲਈ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ।

ਹੋਰ ਪੜ੍ਹੋ ...
  • Share this:
    Dharmendra Health Update: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ (Dharmendra) ਦੀ ਸਿਹਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਹੋਏ 4 ਦਿਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਵੀ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਦੇ ਪੁੱਤਰ ਹਸਪਤਾਲ ਵਿੱਚ ਮੌਜੂਦ ਹਨ। ਸੰਨੀ ਦਿਓਲ ਨੂੰ ਅੱਜ ਸਵੇਰੇ ਹਸਪਤਾਲ ਦੇ ਬਾਹਰ ਦੇਖਿਆ ਗਿਆ। ਧਰਮਿੰਦਰ ਲਗਾਤਾਰ ਡਾਕਟਰਾਂ ਦੀ ਨਿਗਰਾਨੀ 'ਚ ਹਨ। ਧਰਮਿੰਦਰ ਹੁਣ 86 ਸਾਲ ਦੇ ਹਨ, ਇਸ ਲਈ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਅੱਜ ਰਾਤ ਉਨ੍ਹਾਂ ਨੂੰ ਛੁੱਟੀ ਮਿਲ ਸਕਦੀ ਹੈ।

    ਕੰਮ ਦੀ ਗੱਲ ਕਰੀਏ ਤਾਂ ਇਸ ਉਮਰ ਵਿੱਚ ਵੀ ਧਰਮਿੰਦਰ ਕੰਮ ਨੂੰ ਲੈ ਕੇ ਓਨੇ ਹੀ ਉਤਸ਼ਾਹੀ ਰਹਿੰਦੇ ਹਨ, ਜਿੰਨੇ ਪਹਿਲਾਂ ਹੁੰਦੇ ਸਨ। ਧਰਮਿੰਦਰ ਕੋਲ ਇਸ ਸਮੇਂ ਕਈ ਵੱਡੇ ਪ੍ਰੋਜੈਕਟ ਹਨ। ਫਿਲਹਾਲ ਉਹ 'ਅਪਨੇ 2' ਨੂੰ ਲੈ ਕੇ ਖਾਸ ਚਰਚਾ 'ਚ ਬਣੀ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 'ਅਪਨੇ' ਦਾ ਸੀਕਵਲ ਹੈ। ਇਹ ਫਿਲਮ ਸਾਲ 2007 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਨੀ ਦਿਓਲ, ਬੌਬੀ ਦਿਓਲ, ਧਰਮਿੰਦਰ, ਸ਼ਿਲਪਾ ਸ਼ੈੱਟੀ ਅਤੇ ਕੈਟਰੀਨਾ ਕੈਫ ਨਜ਼ਰ ਆਏ ਸਨ। ਇਸ ਦੇ ਨਾਲ ਹੀ 'ਅਪਨੇ 2' 'ਚ ਸੰਨੀ ਦਿਓਲ, ਬੌਬੀ ਦਿਓਲ, ਧਰਮਿੰਦਰ ਦੇ ਨਾਲ ਉਨ੍ਹਾਂ ਦੇ ਪੋਤੇ ਕਰਨ ਦਿਓਲ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

    ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਉਹ 'ਰੌਕੀ ਅਤੇ ਰਾਣੀ ਦੀ ਲਵ ਸਟੋਰੀ' 'ਚ ਵੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ 'ਚ ਆਲੀਆ ਭੱਟ ਅਤੇ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਹੋਣਗੇ। ਇਹ ਫਿਲਮ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਹੈ। ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1935 ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਨਾਲ ਕੀਤੀ ਸੀ।
    Published by:rupinderkaursab
    First published:

    Tags: Bollywood, Dharmendra, Entertainment, Entertainment news, Hospital, Mumbai, Sunny deol

    ਅਗਲੀ ਖਬਰ