ਨਵੀਂ ਦਿੱਲੀ: ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਨੂੰ ਅੱਜ ਸਵੇਰੇ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਉਹ ਸਿਰਫ 46 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਿਧਾਂਤ ਤੋਂ ਪਹਿਲਾਂ ਰਾਜੂ ਸ਼੍ਰੀਵਾਸਤਵ ਅਤੇ ਦੀਪੇਸ਼ ਭਾਨ ਦੀ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਰਾਜੂ ਸ਼੍ਰੀਵਾਸਤਵ ਨੂੰ ਵੀ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ।
ਸੀਰੀਅਲ 'ਜ਼ਿੱਦੀ ਦਿਲ ਮੰਨੇ ਨਾ' 'ਚ ਅਭਿਨੇਤਾ ਨਾਲ ਕੰਮ ਕਰ ਚੁੱਕੇ ਅਭਿਨੇਤਾ ਆਦਿਤਿਆ ਦੇਸ਼ਮੁਖ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਸਾਹਮਣੇ ਆ ਰਹੀ ਰਿਪੋਰਟ ਮੁਤਾਬਕ ਸਿਧਾਂਤ ਅੱਜ ਜਿੰਮ 'ਚ ਸੀ ਅਤੇ ਉਹ ਜਿਮ 'ਚ ਵਰਕਆਊਟ ਕਰਦੇ ਸਮੇਂ ਅਚਾਨਕ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 45 ਮਿੰਟ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਦਾਕਾਰ ਨੂੰ ਨਹੀਂ ਬਚਾਇਆ ਜਾ ਸਕਿਆ।
ਸਿਧਾਂਤ ਕਾਫੀ ਫਿਟਨੈੱਸ ਫ੍ਰੀਕ ਸੀ ਅਤੇ ਉਹ ਕਾਫੀ ਫਿੱਟ ਵੀ ਸੀ। ਸਿਧਾਂਤ ਅਕਸਰ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ। ਅਭਿਨੇਤਾ ਨੇ ਮਾਡਲ ਅਤੇ ਅਭਿਨੇਤਰੀ ਅਲੀਸਾ ਰਾਊਤ ਨਾਲ ਵਿਆਹ ਕਰਵਾਇਆ ਸੀ।
ਸਿਧਾਂਤ ਵੀਰ ਸੂਰਜਵੰਸ਼ੀ ਆਪਣੀ ਸਿਹਤ ਨੂੰ ਲੈ ਕੇ ਬਹੁਤ ਸੁਚੇਤ ਸਨ, ਫਿਰ ਵੀ ਦਿਲ ਦੇ ਦੌਰੇ ਤੋਂ ਬਚ ਨਹੀਂ ਸਕੇ। ਦਰਸ਼ਕਾਂ ਨੇ ਉਸ ਨੂੰ 'ਕੁਸੁਮ', 'ਵਾਰਿਸ' ਅਤੇ 'ਸੂਰਿਆਪੁਤਰ ਕਰਨ' ਵਰਗੇ ਸ਼ੋਅਜ਼ 'ਚ ਦੇਖਿਆ। ਜੈ ਭਾਨੂਸ਼ਾਲੀ ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸਿਧਾਂਤ ਉਤੇਪਤਨੀ ਐਲਿਸੀਆ ਰਾਉਤ ਅਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।