Home /News /entertainment /

ਅਦਾਕਾਰਾ ਦੇਬੀਨਾ ਨੇ ਸ਼ੇਅਰ ਕੀਤੀ ਆਪਣੀ ਦੂਜੀ ਪਰੈਗਨੈਂਸੀ ਦੀ ਪੋਸਟ, ਜਾਣੋ ਆਪਣੇ ਆਪ ਨੂੰ ਕਿਵੇਂ ਰੱਖ ਰਹੀ ਹੈ ਫਿੱਟ

ਅਦਾਕਾਰਾ ਦੇਬੀਨਾ ਨੇ ਸ਼ੇਅਰ ਕੀਤੀ ਆਪਣੀ ਦੂਜੀ ਪਰੈਗਨੈਂਸੀ ਦੀ ਪੋਸਟ, ਜਾਣੋ ਆਪਣੇ ਆਪ ਨੂੰ ਕਿਵੇਂ ਰੱਖ ਰਹੀ ਹੈ ਫਿੱਟ

ਅਦਾਕਾਰਾ ਦੇਬੀਨਾ ਨੇ ਸ਼ੇਅਰ ਕੀਤੀ ਆਪਣੀ ਦੂਜੀ ਪਰੈਗਨੈਂਸੀ ਦੀ ਪੋਸਟ, ਜਾਣੋ ਆਪਣੇ ਆਪ ਨੂੰ ਕਿਵੇਂ ਰੱਖ ਰਹੀ ਹੈ ਫਿੱਟ

ਅਦਾਕਾਰਾ ਦੇਬੀਨਾ ਨੇ ਸ਼ੇਅਰ ਕੀਤੀ ਆਪਣੀ ਦੂਜੀ ਪਰੈਗਨੈਂਸੀ ਦੀ ਪੋਸਟ, ਜਾਣੋ ਆਪਣੇ ਆਪ ਨੂੰ ਕਿਵੇਂ ਰੱਖ ਰਹੀ ਹੈ ਫਿੱਟ

ਹਾਲ ਹੀ ਵਿੱਚ ਦੇਹੀਨਾ ਨੇ ਆਪਣੀ ਇੰਸਟ੍ਰਕਟਰ ਦੇ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਅਭਿਨੇਤਰੀ ਨੂੰ ਆਪਣੀ ਇੰਸਟ੍ਰਕਟਰ ਨਾਲ ਸਕੁਐਟਸ ਕਰਦੇ ਅਤੇ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ।

  • Share this:

Debina Bonnerjee Pregnancy : ਅਦਾਕਾਰਾ ਦੇਬੀਨਾ ਬੋਨਰਜੀ (Actress Debina Bonnerjee) ਇੱਕ ਵਾਰ ਫਿਰ ਤੋਂ ਮਾਂ ਬਣਨ ਵਾਲੀ ਹੈ। ਦੇਬੀਨਾ ਬੋਨਰਜੀ ਨੇ 4 ਮਹੀਨੇ ਪਹਿਲਾਂ ਹੀ ਆਪਣੀ ਬੱਚੀ ਲਿਆਨਾ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਦੂਜੀ ਪਰੈਗਨੈਂਸੀ ਦਾ ਐਲਾਨ ਕੀਤਾ ਹੈ। ਇਹ ਖ਼ਬਰ ਸਾਰਿਆ ਨੂੰ ਹੈਰਾਨ ਕਰ ਰਹੀ ਅਦਾਕਾਰਾ ਦੇਬੀਨਾ ਬੋਨਰਜੀ ਹੁਣ ਪਰੈਗਨੈਂਸੀ ਦੀ ਦੂਜੀ ਤਿਮਾਹੀ ਵਿੱਚ ਹੈ। ਇਸ ਸਮੇਂ ਉਹ ਫਿੱਟ ਅਤੇ ਸਰਗਰਮ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।

ਹਾਲ ਹੀ ਵਿੱਚ ਦੇਹੀਨਾ ਨੇ ਆਪਣੀ ਇੰਸਟ੍ਰਕਟਰ ਦੇ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਅਭਿਨੇਤਰੀ ਨੂੰ ਆਪਣੀ ਇੰਸਟ੍ਰਕਟਰ ਨਾਲ ਸਕੁਐਟਸ ਕਰਦੇ ਅਤੇ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ। ਇਸਦੇ ਨਾਲ ਹੀ ਇਸ ਨਵੀਂ ਵੀਡੀਓ ਵਿੱਚ ਉਸਨੇ ਕਾਲੇ ਰੰਗ ਦੀ ਲੈਗਿੰਗਸ ਪਾਈ ਹੋਈ ਹੈ ਅਤੇ ਇੱਕ ਹੇਅਰ ਸਟਾਈਲ ਬਣਾਇਆ ਹੋਇਆ ਹੈ।

ਆਪਣੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰ ਦੇਬੀਨਾ (Actress Debina Bonnerjee) ਨੇ ਲਿਖਿਆ ਹੈ ਕਿ “ਮੈਂ ਆਪਣੀ ਇੰਸਟ੍ਰਕਟਰ @mindbodydesign ਦੀ ਮਦਦ ਨਾਲ ਆਪਣੀ ਇਜੀ-ਵ੍ਰਿਜੀ ਵਰਕਆਊਟ ਕਿਵੇਂ ਕਰਦੀ ਹਾਂ, ਇਸ ਬਾਰੇ ਇੱਕ ਝਲਕ।“ ਉਸਨੇ ਕੈਪਸ਼ਨ ਵਿੱਚ ਅੱਗੇ ਲਿਖਿਆ ਹੈ ਕਿ ਇੱਕ ਸਿਹਤਮੰਦ ਸਰੀਰ, ਸ਼ਾਂਤ ਮਨ ਅਤੇ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਲੋਕਾਂ ਮੇਰੇ ਆਲੇ ਦੁਆਲੇ ਹਨ। ਇਸਦੇ ਨਾਲ ਹੀ ਉਹਨੇ ਲਿਖਿਆ ਕਿ "ਮੇਰੇ ਵੱਲੋ ਐਕਸਰਸਾਈਜ਼ ਨੂੰ ਜਾਰੀ ਰੱਖਣਾ ਮੇਰੀ ਤੇ ਮੇਰੇ ਬੱਚੇ ਦੀ ਸਿਹਤ ਦੀ ਅੰਦਰੋਂ ਬਾਹਰੋ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ।"

ਦੇਬੀਨਾ ਦੇ ਫੈਨ ਉਸਦੀ ਤਾਕਤ ਤੋਂ ਪ੍ਰੇਰਿਤ ਸਨ। ਉਸਦੇ ਚਾਹੁਣ ਵਾਲਿਆਂ ਨੇ ਕਮੈਂਟ ਵਿਚ ਉਸ ਨੂੰ 'ਸੁਪਰ ਮਾਂ' ਕਹਿ ਕੇ ਉਸ ਦੀ ਤਾਰੀਫ਼ ਕੀਤੀ ਹੈ। ਇਕ ਫੈਨ ਨੇ ਉਸ ਨੂੰ 'ਹੌਟੈਸਟ ਐਂਡ ਹੈਲਦੀ ਮਾਂ' ਕਿਹਾ। ਇੱਕ ਹੋਰ ਨੇ ਲਿਖਿਆ, "ਬਹੁਤ ਸਾਰਾ ਪਿਆਰ ਦੀ, ਇਸਦੇ ਤਰ੍ਹਾਂ ਅੱਗੇ ਵਧਦੇ ਰਹੋ ਅਤੇ ਪ੍ਰੇਰਿਤ ਕਰਦੇ ਰਹੋ।"

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੇਬੀਨਾ ਅਤੇ ਗੁਰਮੀਤ ਚੌਧਰੀ ਨੇ ਇਸ ਸਾਲ ਅਪ੍ਰੈਲ ਵਿੱਚ IVF ਰਾਹੀਂ ਲਿਆਨਾ ਦਾ ਸੁਆਗਤ ਕੀਤਾ ਸੀ। ਦੂਜੀ ਗਰਭ ਅਵਸਥਾ (pregnancy) ਜੋੜੇ ਲਈ ਵੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਉਨ੍ਹਾਂ ਨੂੰ ਸਾਲਾਂ ਤੋਂ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਬੀਨਾ ਨੇ ਆਪਣੇ ਵੀਲੌਗਸ ਵਿੱਚ ਦੱਸਿਆ ਕਿ ਪ੍ਰੈਗਨੈਂਸੀ ਕਿੱਟ ਖਰੀਦਣ ਲਈ ਮੈਡੀਕਲ ਸਟੋਰ 'ਤੇ ਜਾਣਾ ਬਹੁਤ ਅਜੀਬ ਲੱਗਿਆ, ਕਿਉਂਕਿ ਇਹ ਉਸਦੀ ਪਹਿਲੀ ਗਰਭ ਅਵਸਥਾ ਦੇ ਬਾਅਦ ਬਹੁਤ ਜ਼ਲਦੀ ਸੀ। ਇਸਦੇ ਨਾਲ ਹੀ ਉਸਨੇ ਇਹ ਵੀ ਸਾਂਝਾ ਕੀਤਾ ਕਿ ਕਿਵੇਂ ਉਸਦੀ ਦੂਜੀ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਉਸਨੂੰ ਖੂਨ ਵਗ ਰਿਹਾ ਸੀ।

Published by:Tanya Chaudhary
First published:

Tags: Bollywood, Pregnancy, Pregnant