deepikਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਦਿਨੋ ਦਿਨ ਹੋਰ ਗੁੱਝਲ ਹੁੰਦੀ ਜਾਂਦੀ ਹੈ।ਸੁਸ਼ਾਤ ਕੇਸ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਵਿਚ ਡਰੱਗ ਨੂੰ ਲੈ ਕੇ ਤਸਵੀਰ ਸਾਫ ਹੁੰਦੀ ਜਾਂਦੀ ਹੈ।ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਦੀ ਕਥਿਤ ਗੱਲਬਾਤ ਵਿਚ ਡੀ ਅਤੇ ਕੇ ਦਾ ਜ਼ਿਕਰ ਹੈ। ਐਨ ਸੀ ਬੀ ਦੇ ਸੂਤਰਾਂ ਮੁਤਾਬਿਕ ਡੀ ਦਾ ਮਤਲਬ ਦੀਪਿਕਾ ਪਾਦੁਕੋਣ ਅਤੇ ਕੇ ਦਾ ਅਰਥ ਕਰਿਸ਼ਮਾ (ਜਯਾ ਦੀ ਐਸੋਸੀਏਟ) ਹੈ। ਦੀਪਿਕਾ ਪਾਦੁਕੋਣ ਦਾ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ।
ਐਨ ਸੀ ਬੀ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਉਸ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਨੂੰ ਸੋਮਵਾਰ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ। ਐਨ ਸੀ ਬੀ ਦੇ ਅਧਿਕਾਰੀ ਨੇ ਦੱਸਿਆ ਕਿ ਜਯਾ ਸਾਹਾ ਦੁਪਹਿਰ ਕਰੀਬ ਦੋ ਵਜੇ ਮੁੰਬਈ ਸਥਿਤ ਐਨ ਸੀ ਬੀ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਦਫ਼ਤਰ ਪਹੁੰਚੀ।ਜਾਂਚ ਦੌਰਾਨ ਕਈ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਜਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ ਰਿਆ ਚੱਕਰਵਰਤੀ ਅਤੇ ਉਸਦਾ ਭਰਾ ਸ਼ੌਵਿਕ ਚੱਕਰਵਰਤੀ ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਸਨ ਉਹਨਾਂ ਤੋਂ ਬਾਅਦ 12 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Deepika Padukone, Drugs