HOME » NEWS » Films

ਸਲੱਮਡਾਗ ਮਿਲੀਨੇਅਰ ਦੀ ਅਦਾਕਾਰਾ ਫਰੀਡਾ ਪਿੰਟੋ ਨੇ ਆਪਣੇ ਮੰਗੇਤਰ ਨਾਲ ਪੋਸਟ ਸਾਂਝੀ ਕਰ ਦਿੱਤੀ ਖ਼ੁਸ਼ ਖ਼ਬਰ, ਜਲਦ ਬਣਨ ਵਾਲੀ ਹੈ 'ਮੰਮੀ'

News18 Punjabi | Trending Desk
Updated: June 29, 2021, 11:21 AM IST
share image
ਸਲੱਮਡਾਗ ਮਿਲੀਨੇਅਰ ਦੀ ਅਦਾਕਾਰਾ ਫਰੀਡਾ ਪਿੰਟੋ ਨੇ ਆਪਣੇ ਮੰਗੇਤਰ ਨਾਲ ਪੋਸਟ ਸਾਂਝੀ ਕਰ ਦਿੱਤੀ ਖ਼ੁਸ਼ ਖ਼ਬਰ, ਜਲਦ ਬਣਨ ਵਾਲੀ ਹੈ 'ਮੰਮੀ'
ਸਲੱਮਡਾਗ ਮਿਲੀਨੇਅਰ ਦੀ ਅਦਾਕਾਰਾ ਫਰੀਡਾ ਪਿੰਟੋ ਨੇ ਆਪਣੇ ਮੰਗੇਤਰ ਨਾਲ ਪੋਸਟ ਸਾਂਝੀ ਕਰ ਦਿੱਤੀ ਖ਼ੁਸ਼ ਖ਼ਬਰ, ਜਲਦ ਬਣਨ ਵਾਲੀ ਹੈ 'ਮੰਮੀ'

  • Share this:
  • Facebook share img
  • Twitter share img
  • Linkedin share img
ਮੁੰਬਈ : ਸਲੱਮਡਾਗ ਮਿਲੀਨੇਅਰ ਅਦਾਕਾਰਾ ਫਰੀਡਾ ਪਿੰਟੋ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਗੁੱਡ ਨਿਊਜ਼ ਸਾਂਝੀ ਕੀਤੀ। ਉਸ ਨੇ ਆਪਣੇ ਚਾਹੁਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਜਲਦੀ ਮਾਂ ਬਣਨ ਜਾ ਰਹੀ ਹੈ। ਫਰੀਡਾ ਨੇ ਮੰਗੇਤਰ ਕੋਰੀ ਟ੍ਰਾਨ ਨਾਲ ਇੱਕ ਫ਼ੋਟੋ ਸ਼ੇਅਰ ਕਰ ਕੇ ਆਪਣੀ ਗਰਭ ਅਵਸਥਾ ਦੀ ਖ਼ਬਰ ਦਿੱਤੀ ਹੈ। ਇਸ ਖ਼ਬਰ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲਗਾਤਾਰ ਵਧਾਈ ਦੇ ਰਹੇ ਹਨ।

ਫਰੀਡਾ ਪਿੰਟੋ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਸ ਦੀ ਗਰਭ ਅਵਸਥਾ ਤੇ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ। ਉਹ ਬਲੈਕ ਫੁੱਲਦਾਰ ਡਰੈੱਸ 'ਚ ਖ਼ੂਬਸੂਰਤ ਲੱਗ ਰਹੀ ਹੈ। ਫ਼ੋਟੋ ਸ਼ੇਅਰ ਕਰਦੇ ਹੋਏ ਫਰੀਡਾ ਨੇ ਲਿਖਿਆ, 'ਬੇਬੀ ਟ੍ਰਾਨ ਆ ਰਿਹਾ ਹੈ'। ਪਹਿਲੀ ਫ਼ੋਟੋ ਵਿਚ ਜਿੱਥੇ ਦੋਵੇਂ ਕੈਮਰੇ ਨੂੰ ਵੇਖ ਰਹੇ ਹਨ ਅਤੇ ਪੋਜ਼ ਦੇ ਰਹੇ ਹਨ, ਉੱਥੇ ਹੀ ਦੂਜੀ ਫ਼ੋਟੋ ਵਿਚ ਕੋਰੀ ਅਤੇ ਫਰੀਡਾ ਇੱਕ ਦੂਜੇ ਦੀਆਂ ਅੱਖਾਂ ਵਿਚ ਦੇਖਦੇ ਨਜ਼ਰ ਆ ਰਹੇ ਹਨ। ਫਰੀਡਾ ਦੇ ਦੋਸਤ ਅਤੇ ਇੰਡਸਟਰੀ ਦੇ ਲੋਕ ਵੀ ਪੋਸਟ 'ਤੇ ਕੁਮੈਂਟ ਕਰ ਰਹੇ ਹਨ। ਅਦਾਕਾਰਾ ਨਰਗਿਸ ਫਾਖਰੀ 'ਤੇ ਕੁਮੈਂਟ ਕਰਦਿਆਂ ਲਿਖਿਆ, 'ਓਹ ਮਾਈ ਗੋਡ ! ਦੋਵਾਂ ਨੂੰ ਵਧਾਈਆਂ'।

ਫਰੀਡਾ ਤੇ ਫੋਟੋਗ੍ਰਾਫਰ ਕੋਰੀ ਟ੍ਰਾਨ ਨੇ ਸਾਲ 2019 ਵਿਚ ਸਗਾਈ ਕਰ ਲਈ ਸੀ। ਜੋੜੀ ਨੇ ਆਪਣੀ ਸਗਾਈ ਦੀਆਂ ਕੁੱਝ ਸੁੰਦਰ ਤਸਵੀਰਾਂ ਦੇ ਨਾਲ ਕੋਰੀ ਦੇ ਜਨਮਦਿਨ 'ਤੇ ਇਹ ਐਲਾਨ ਕੀਤਾ। ਉਸ ਨੇ ਲਿਖਿਆ, 'ਜ਼ਿੰਦਗੀ ਹੁਣ ਸਮਝ ਆ ਰਹੀ ਹੈ, ਦੁਨੀਆ ਹੁਣ ਸਮਝ ਰਹੀ ਹੈ, ਪੁਰਾਣੇ ਪ੍ਰੇਮੀ ਜੋ ਵੀ ਪਿਆਰ ਬਾਰੇ ਕਹਿੰਦੇ ਸਨ, ਉਹ ਹੁਣ ਸਮਝ ਆ ਰਿਹਾ ਹੈ। ਤੁਸੀਂ ਮੇਰਾ ਪਿਆਰ ਹੋ ਜੋ ਮੇਰੀ ਜ਼ਿੰਦਗੀ ਵਿਚ ਆਏ ਅਤੇ ਤੁਸੀਂ ਹੁਣ ਹਮੇਸ਼ਾ ਇੱਥੇ ਰਹੋਗੇ ਕਿਉਂਕਿ ਮੈਂ ਤੁਹਾਨੂੰ ਰੋਕ ਕੇ ਰੱਖਾਂਗਾ।'



ਤੁਹਾਨੂੰ ਦੱਸ ਦੇਈਏ ਕਿ ਫਰੀਡਾ ਨੇ ਪਹਿਲੀ ਫ਼ਿਲਮ ਤੋਂ ਹੀ ਇੰਡਸਟਰੀ ਵਿੱਚ ਚੰਗਾ ਨਾਮ ਕਮਾਇਆ ਸੀ। ਉਸ ਦੀ ਪਹਿਲੀ ਫ਼ਿਲਮ 'ਸਲੱਮਡਾਗ ਮਿਲੀਨੇਅਰ' ਨੇ ਉਸ ਨੂੰ ਪਛਾਣ ਦਿਵਾਈ। ਫਰੀਡਾ ਦਾ ਜਨਮ ਮੁੰਬਈ ਦੇ ਇੱਕ ਸ਼ਹਿਰ ਮੰਗਲੌਰ ਵਿੱਚ ਹੋਇਆ। ਉਸ ਦਾ ਪਰਵਾਰ ਮੰਗਲੋਰੇਨ ਕੈਥੋਲਿਕ ਮੂਲ ਦਾ ਹੈ। ਫਰੀਡਾ ਕਦੇ ਵੀ ਫ਼ਿਲਮਾਂ ਅਤੇ ਮਾਡਲਿੰਗ ਵਿਚ ਨਜ਼ਰ ਨਹੀਂ ਆਉਣਾ ਚਾਹੁੰਦੀ ਸੀ ਪਰ ਆਪਣੀ ਮਾਂ ਦੇ ਕਹਿਣ 'ਤੇ ਉਸ ਨੇ ਮਾਡਲਿੰਗ ਸ਼ੁਰੂ ਕੀਤੀ। ਫ਼ਿਲਮਾਂ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਫਰੀਡਾ ਪਿੰਟੋ ਨੇ ਚਾਰ ਸਾਲ ਮਾਡਲਿੰਗ ਕੀਤੀ। ਉਸ ਨੇ ਇੱਕ ਇੰਗਲਿਸ਼ ਅੰਤਰਰਾਸ਼ਟਰੀ ਟਰੈਵਲ ਸ਼ੋਅ ਲਈ ਵੀ ਐਂਕਰਿੰਗ ਕੀਤੀ। ਫ਼ਿਲਮਾਂ ਵਿੱਚ ਡੈਬਿਊ ਦੇ ਨਾਲ ਉਸ ਦੀ ਪਹਿਲੀ ਫ਼ਿਲਮ ਨੇ ਅੱਠ ਆਸਕਰ ਜਿੱਤੇ ਸਨ।
Published by: Ramanpreet Kaur
First published: June 29, 2021, 11:21 AM IST
ਹੋਰ ਪੜ੍ਹੋ
ਅਗਲੀ ਖ਼ਬਰ