• Home
  • »
  • News
  • »
  • entertainment
  • »
  • ACTRESS SHAGUFTA ALI WHO IS STRUGGLING FINANCIALLY THANKED THE ACTORS FOR THEIR HELP RP

ਆਰਥਿਕ ਤੰਗੀ ਨਾਲ ਜੂਝ ਰਹੀ ਅਦਾਕਾਰਾ ਸ਼ਗੁਫਤਾ ਅਲੀ ਨੇ ਮਦਦ ਲਈ ਅਗੇ ਆਏ ਕਲਾਕਾਰਾਂ  ਦਾ ਕੀਤਾ ਧੰਨਵਾਦ

ਆਰਥਿਕ ਤੰਗੀ ਨਾਲ ਜੂਝ ਰਹੀ ਅਦਾਕਾਰਾ ਸ਼ਗੁਫਤਾ ਅਲੀ ਨੇ ਮਦਦ ਲਈ ਅਗੇ ਆਏ ਕਲਾਕਾਰਾਂ  ਦਾ ਕੀਤਾ ਧੰਨਵਾਦ

ਆਰਥਿਕ ਤੰਗੀ ਨਾਲ ਜੂਝ ਰਹੀ ਅਦਾਕਾਰਾ ਸ਼ਗੁਫਤਾ ਅਲੀ ਨੇ ਮਦਦ ਲਈ ਅਗੇ ਆਏ ਕਲਾਕਾਰਾਂ  ਦਾ ਕੀਤਾ ਧੰਨਵਾਦ

  • Share this:
ਅਦਾਕਾਰਾ ਸ਼ਗੁਫਤਾ ਅਲੀ  ਅੱਜ ਕਲ ਸੁਰਖੀਆਂ ਵਿੱਚ  ਦਰਅਸਲ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਆਰਥਿਕ ਤੰਗੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਹੈ । 20 ਸਾਲ ਪਹਿਲਾਂ ਅਦਾਕਾਰਾ ਕੈਂਸਰ ਨਾਲ ਪੀੜਤ ਸੀ ।ਹੁਣ ਅੱਖਾਂ ਦੇ ਇਲਾਜ਼ ਲਈ ਉਸ ਕੋਲ ਪੈਸੇ ਨਹੀਂ ਹੈ । ਇਸ ਦੇ ਨਾਲ ਹੀ ਉਹ ਬੁੱਢੀ ਮਾਂ ਦੀ ਦੇਖਭਾਲ ਕਰ ਰਹੀ ਹੈ । ਅਦਾਕਾਰਾ ਕੋਲ ਦਵਾਈ ਤੱਕ ਖਰੀਦਣ ਦੇ ਪੈਸੇ ਨਹੀਂ ਹਨ । ਆਰਥਿਕ ਤੰਗੀ ਤੋਂ ਛੁਟਕਾਰਾ ਪਾਉਣ ਲਈ ਅਦਾਕਾਰਾ ਕੰਮ ਦੀ ਮੰਗ ਕਰ ਰਹੀ ਹੈ ।ਖਬਰਾਂ ਦੀ ਮੰਨੀਏ ਤਾਂ ਅਦਾਕਾਰ ਸੁਮੀਤ ਰਾਘਵਨ ਤੇ ਸੁਸ਼ਾਂਤ ਸਿੰਘ ਨੇ ਅਦਾਕਾਰਾ ਦੀ ਮਦਦ ਕੀਤੀ ਹੈ । ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਵੀ ਸ਼ਗੁਫਤਾ ਅਲੀ ਦੀ ਮਦਦ ਕੀਤੀ ਹੈ ।

ਖ਼ਬਰਾਂ ਮੁਤਾਬਿਕ ਰੋਹਿਤ ਸ਼ੈੱਟੀ ਨੇ ਮੋਟੀ ਰਕਮ ਅਦਾਕਾਰਾ ਨੂੰ ਟਰਾਂਸਫਰ ਕੀਤੀ ਹੈ ।ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਸ਼ਗੁਫਤਾ ਅਲੀ ਦੀ ਨੀਨਾ ਗੁਪਤਾ, ਅਦਾਕਾਰ ਸੁਮੀਤ ਰਾਘਵਨ ਅਤੇ ਸਾਵਧਾਨ ਇੰਡੀਆ ਦੇ ਮੇਜ਼ਬਾਨ ਸੁਸ਼ਾਂਤ ਸਿੰਘ ਨੇ ਮਦਦ ਕੀਤੀ ਹੈ । ਇਸ ਸਭ ਦੇ ਚਲਦੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਜਿਸ ਦੀ ਪੁਸ਼ਟੀ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਕੀਤੀ ਹੈ ।ਉੇਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ ਸ਼ਗੁਫਤਾ ਅਲੀ ਦੀ ਵਿੱਤੀ ਕਮਜ਼ੋਰੀ ਬਾਰੇ ਪਤਾ ਲੱਗਿਆ, ਤਾਂ ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਅਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹਾਂ। ਉਸਨੂੰ ਪੂਰੀ ਤਰ੍ਹਾਂ ਸੁਣਨ ਤੋਂ ਬਾਅਦ, ਮੈਂ ਤੁਰੰਤ ਰੋਹਿਤ ਸ਼ੈੱਟੀ ਨਾਲ ਗੱਲ ਕੀਤੀ ਜੋ ਸ਼ਗੁਫਤਾ ਦੀ ਸਹਾਇਤਾ ਕਰਨ ਲਈ ਸਹਿਮਤ ਹੋਏ।

ਅਸ਼ੋਕ ਪੰਡਿਤ ਦਾ ਕਹਿਣਾ ਹੈ ਕਿ ਰੋਹਿਤ ਸ਼ੈੱਟੀ ਨੇ ਚੰਗੀ ਰਕਮ ਉਸ ਦੇ ਖਾਤੇ ਵਿੱਚ ਪਾਈ ਹੈ ।ਅਸੀਂ ਸਾਰੇ ਉਸ ਦੇ ਧੰਨਵਾਦੀ ਹਾਂ। ਮੈਂ ਉਦਯੋਗ ਵਿੱਚ ਹੋਰ ਬਹੁਤ ਸਾਰੇ ਲੋਕਾਂ ਤੋਂ ਮਦਦ ਦੀ ਬੇਨਤੀ ਕਰ ਰਿਹਾ ਹਾਂ । ਰੋਹਿਤ ਸ਼ੈੱਟੀ ਵੱਲੋਂ ਦਿੱਤੀ ਸਹਾਇਤਾ ਬਾਰੇ ਸ਼ਗੁਫਤਾ ਅਲੀ ਨੇ ਕਿਹਾ ਕਿ ਮੇਰਾ ਕੰਮ ਪੂਰੀ ਤਰ੍ਹਾਂ ਨਾਲ ਹੋ ਗਿਆ ਸੀ। ਮੈਂ ਖੁਸ਼ਕਿਸਮਤ ਹਾਂ ਕਿ ਉਹ ਮੇਰੀ ਸਹਾਇਤਾ ਲਈ ਅੱਗੇ ਆਇਆ।ਸ਼ਗੁਫਤਾ ਅਲੀ ਨੇ ਅੱਗੇ ਕਿਹਾ ਕਿ ਰੱਬ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦਾ ਹੈ। ਉਸਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਉਸ ਨੂੰ ਕਦੇ ਨਹੀਂ ਮਿਲੀ, ਫਿਰ ਵੀ ਉਹ ਮੇਰੀ ਮਦਦ ਕਰਨ ਲਈ ਅੱਗੇ ਆਇਆ। ਸ਼ਗੁਫਤਾ ਅਲੀ ਨੇ ਕਿਹਾ ਕਿ ਉਹ ਉਸ ਪੈਸੇ ਨਾਲ ਜਲਦੀ ਆਪਣਾ ਇਲਾਜ ਸ਼ੁਰੂ ਕਰੇਗੀ।
Published by:Ramanpreet Kaur
First published: