• Home
  • »
  • News
  • »
  • entertainment
  • »
  • ADELE SINGER GETS EMOTIONAL MEETING HER OLD ENGLISH TEACHER DURING SHOW FANS GET TEARY EYED TOO HOLLYWOOD GH AS

ਪੁਰਾਣੇ ਅਧਿਆਪਕ ਨੂੰ ਮਿਲ ਕੇ ਐਡੇਲ ਦੀ ਅੱਖਾਂ 'ਚ ਆਏ ਹੰਝੂ, ਫੈਨਸ ਵੀ ਹੋਏ ਭਾਵੁਕ

ਪੁਰਾਣੇ ਅਧਿਆਪਕ ਨੂੰ ਮਿਲ ਕੇ ਐਡੇਲ ਦੀ ਅੱਖਾਂ ਚ ਆਏ ਹੰਝੂ, ਫੈਨਸ ਵੀ ਹੋਏ ਭਾਵੁਕ

ਪੁਰਾਣੇ ਅਧਿਆਪਕ ਨੂੰ ਮਿਲ ਕੇ ਐਡੇਲ ਦੀ ਅੱਖਾਂ ਚ ਆਏ ਹੰਝੂ, ਫੈਨਸ ਵੀ ਹੋਏ ਭਾਵੁਕ

  • Share this:
ਅਧਿਆਪਕ ਦਾ ਸਾਡੇ ਵਿੱਚ ਇੱਕ ਅਹਿਮ ਯੋਗਦਾਨ ਰਹਿੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਇੱਕ ਅਧਿਆਪਕ ਬਹੁਤ ਪਸੰਦ ਹੁੰਦਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦੇ ਉਤਰਾਅ-ਚੜਾਅ ਬਾਰੇ ਗਿਆਨ ਦਿੱਤਾ ਹੁੰਦਾ ਹੈ।

ਜਿਵੇਂ ਜਿਵੇਂ ਜ਼ਿੰਦਗੀ ਅੱਗੇ ਵੱਧਦੀ ਹੈ ਪੁਰਾਣੇ ਸਾਥੀ ਪਿੱਛੇ ਛੁਟਦੇ ਜਾਂਦੇ ਹਨ ਅਤੇ ਇਹ ਵੀ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਕਿ ਪਸੰਦੀਦਾ ਅਧਿਆਪਕ ਨਾਲ ਵੀ ਸੰਪਰਕ ਟੁੱਟ ਗਿਆ ਹੋਵੇ।ਮਸ਼ਹੂਰ ਹਸਤੀ, ਐਡੇਲ ਦੇ ਜ਼ਿੰਦਗੀ ਦਾ ਬਹੁਤ ਅਹਿਮ ਦਿਨ ਜਦੋਂ ਉਹ ਆਪਣੀ ਐਲਬਮ '30' ਦੇ ਪ੍ਰਚਾਰ ਲਈ ਯੂਕੇ ਇੱਕ ਵਿਸ਼ੇਸ਼ ਸੰਗੀਤ ਸਮਾਰੋਹ 'ਐਨ ਔਡੀਅੰਸ ਵਿਦ ਐਡੇਲ' ਨੂੰ ਪ੍ਰਸਾਰਿਤ ਕਰ ਰਹੀ ਸੀ ਜਿੱਥੇ ਮਸ਼ਹੂਰ ਸਿਤਾਰੇ ਡਾਨ ਫ੍ਰੈਂਚ ਅਤੇ ਸੈਮੂਅਲ ਐਲ. ਜੈਕਸਨ ਵੀ ਮੌਜੂਦ ਸਨ। ਡੈਮ ਐਮਾ ਥੌਮਸਨ ਨੇ ਇੱਕ ਅਜਿਹਾ ਸਵਾਲ ਪੁੱਛਿਆ ਜਿਸ ਨਾਲ ਸੰਗੀਤਕ ਮਾਹੌਲ ਭਾਵੁਕ ਹੋ ਗਿਆ। ਥੌਮਸਨ ਨੇ ਗਾਇਕ ਨੂੰ ਉਸ ਵਿਅਕਤੀ ਬਾਰੇ ਪੁੱਛਿਆ ਜਿਸ ਨੇ ਉਸ ਦੀ ਜ਼ਿੰਦਗੀ ਵਿੱਚ ਉਸ ਦਾ ਸਾਥ ਦਿੱਤਾ ਅਤੇ ਉਸ ਦਾ ਸਮਰਥਨ ਕੀਤਾ ਜਦੋਂ ਉਹ ਛੋਟੀ ਸੀ।


ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸੀ ਉਸਦੀ ਅੰਗਰੇਜ਼ੀ ਅਧਿਆਪਕਾ, ਮਿਸ ਮੈਕਡੋਨਲਡ। ਮਿਸ ਮੈਕਡੋਨਲਡ ਨੇ ਲੰਡਨ ਦੇ ਬਲਹੈਮ ਵਿੱਚ ਚੈਸਟਨਟ ਗਰੋਵ ਸਕੂਲ ਵਿੱਚ ਐਡੇਲ ਨੂੰ ਪੜ੍ਹਾਇਆ ਸੀ। ਗਾਇਕਾ ਨੇ ਸਾਹਿਤ ਲਈ ਆਪਣੇ ਪਿਆਰ ਦਾ ਕਰੈਡਿਟ ਮਿਸ ਮੈਕਡੋਨਲਡ ਨੂੰ ਦਿੱਤਾ, ਜਿਹਨਾਂ ਨਾਲ ਉਸਦਾ ਸੰਪਰਕ 12 ਸਾਲ ਦੀ ਉਮਰ ਤੋਂ ਬਾਅਦ ਟੁੱਟ ਗਿਆ ਸੀ।

“ਇਹ ਸਿਰਫ ਇੱਕ ਸਾਲ ਸੀ, ਪਰ ਉਹਨਾਂ ਨੇ ਮੈਨੂੰ ਸੱਚਮੁੱਚ ਸਾਹਿਤ ਨਾਲ ਜੋੜ ਦਿੱਤਾ। ਜਿਵੇਂ ਕਿ ਮੈਨੂੰ ਹਮੇਸ਼ਾ ਅੰਗਰੇਜ਼ੀ ਦਾ ਜਨੂੰਨ ਰਿਹਾ ਹਾਂ ਅਤੇ ਸਪੱਸ਼ਟ ਤੌਰ 'ਤੇ, ਹੁਣ ਮੈਂ ਗਾਣਿਆਂ ਦੇ ਬੋਲ ਲਿਖਦੀ ਹਾਂ।"

ਗਾਇਕਾ ਨੇ ਆਪਣੇ 'ਕੂਲ' ਅੰਗਰੇਜ਼ੀ ਅਧਿਆਪਕ ਦੀਆਂ ਮਨਮੋਹਕ ਯਾਦਾਂ ਨੂੰ ਯਾਦ ਕੀਤਾ। “ਉਹ ਬਹੁਤ ਸ਼ਾਂਤ ਸੁਭਾਅ ਦੀ ਸੀ, ਬਹੁਤ ਦਿਲਚਸਪ ਸੀ ਅਤੇ ਉਸਨੇ ਸੱਚਮੁੱਚ ਸਾਡੀ ਦੇਖਭਾਲ ਕੀਤੀ ਅਤੇ ਅਸੀਂ ਜਾਣਦੇ ਸੀ ਕਿ ਉਹ ਸਾਡੀ ਅਤੇ ਸਾਡੇ ਨਾਲ ਜੁਡ਼ੀਆਂ ਚੀਜ਼ਾਂ ਦੀ ਪਰਵਾਹ ਕਰਦੀ ਹੈ। ਉਸ ਕੋਲ ਇਹ ਸਾਰੇ ਸੋਨੇ ਦੇ ਕੰਗਣ ਅਤੇ ਸੋਨੇ ਦੀਆਂ ਮੁੰਦਰੀਆਂ ਸਨ। ਉਹ ਬਹੁਤ ਹੀ ਸ਼ਾਂਤ ਅਤੇ ਇੰਨੀ ਸੰਬੰਧਿਤ ਅਤੇ ਪਿਆਰੀ ਸੀ, ਕਿ ਮੈਂ ਸੱਚਮੁੱਚ ਆਪਣੇ ਅੰਗਰੇਜ਼ੀ ਦੀ ਕਲਾਸ ਦੀ ਉਡੀਕ ਕਰਦੀ ਸੀ।

ਜਦੋ ਇਹ ਗੱਲਾਂ ਚੱਲ ਹੀ ਰਹੀਆਂ ਸਨ ਤਾਂ ਅਚਾਨਕ ਭੀੜ ਵਿੱਚੋਂ ਮੈਕਡੋਨਲਡ ਸਾਹਮਣੇ ਆਈ, ਜਿਸ ਨਾਲ ਐਡੇਲ ਦੇ ਹੰਝੂ ਵਹਿ ਤੁਰੇ। ਇੱਕ ਸੱਚੇ ਅਧਿਆਪਕ ਦੀ ਤਰ੍ਹਾਂ, ਮੈਕਡੋਨਲਡ ਨੇ ਰੋ ਰਹੀ ਐਡੇਲ ਨੂੰ ਗਲੇ ਲਗਾਇਆ ਅਤੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਸਨੂੰ ਐਡੇਲ 'ਤੇ ਬਹੁਤ ਮਾਣ ਹੈ ਅਤੇ ਉਸਨੂੰ ਯਾਦ ਕਰਨ ਲਈ ਗਾਇਕ ਦਾ ਧੰਨਵਾਦ ਕੀਤਾ।

"ਤੁਸੀਂ ਸੱਚਮੁੱਚ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ," ਐਡੇਲ ਨੇ ਜਾਰੀ ਰੱਖਦਿਆਂ ਹੋਇਆਂ ਕਿਹਾ ਅਤੇ ਆਪਣੀ ਮਾਂ ਨੂੰ ਵੀ ਉਤਸਾਹ ਨਾਲ ਬੁਲਾਇਆ।

ਇਸ ਸਾਰੀ ਗੱਲਬਾਤ ਅਤੇ ਭਾਵਨਾਤਮਕ ਪੁਨਰ-ਮਿਲਨ ਦੇ ਦ੍ਰਿਸ਼ ਨੇ ਪ੍ਰਸ਼ੰਸਕਾਂ ਨੂੰ ਵੀ ਭੌਂਕ ਕਰ ਦਿੱਤਾ ਅਤੇ ਉਹਨਾਂ ਦੇ ਵੀ ਹੰਝੂ ਨਿਕਲ ਆਏ।

ਓਪਰਾ ਵਿਨਫਰੇ ਦੇ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ, ਗਾਇਕਾ ਨੇ ਖੁਲਾਸਾ ਕੀਤਾ ਕਿ ਕਿਵੇਂ ਉਸਦੇ ਪੂਰੇ ਕਰੀਅਰ ਦੌਰਾਨ ਉਸਦੀ ਸਰੀਰਕ ਦਿੱਖ ਨੂੰ, ਉਸਦਾ ਭਾਰ ਘਟਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਿਸ਼ਾਨਾ ਬਣਾਇਆ ਗਿਆ। ਉਸਨੇ ਹੁਣੇ ਹੀ "ਈਜ਼ੀ ਆਨ ਮੀ" ਨਾਮਕ ਇੱਕ ਸ਼ਾਨਦਾਰ ਅਤੇ ਨਿੱਜੀ ਗੀਤ ਰਿਲੀਜ਼ ਕੀਤਾ ਹੈ। ਐਡੇਲ ਦੀ ਲੇਟੈਸਟ ਐਲਬਮ 19 ਨਵੰਬਰ ਨੂੰ ਰਿਲੀਜ਼ ਹੋਈ।
Published by:Anuradha Shukla
First published: