HOME » NEWS » Films

ਸ਼ਵੇਤਾ ਨਾਲ ਵਿਆਹ ਤੋਂ ਪਹਿਲਾਂ ਦੀਵਾਲੀਆ ਹੋ ਗਏ ਆਦਿਤਿਆ ਨਾਰਾਇਣ, ਦਾਅਵਾ ਕੀਤਾ 'ਮੇਰੇ ਖਾਤੇ 'ਚ 18K ਰੁਪਏ ਬਾਕੀ'

News18 Punjabi | News18 Punjab
Updated: October 15, 2020, 1:04 PM IST
share image
ਸ਼ਵੇਤਾ ਨਾਲ ਵਿਆਹ ਤੋਂ ਪਹਿਲਾਂ ਦੀਵਾਲੀਆ ਹੋ ਗਏ ਆਦਿਤਿਆ ਨਾਰਾਇਣ, ਦਾਅਵਾ ਕੀਤਾ 'ਮੇਰੇ ਖਾਤੇ 'ਚ 18K ਰੁਪਏ ਬਾਕੀ'
ਆਦਿਤਿਆ ਨਾਰਾਇਣ ਨੇ ਦਾਅਵਾ ਕੀਤਾ 'ਮੇਰੇ ਖਾਤੇ 'ਚ 18K ਰੁਪਏ ਬਾਕੀ'

ਕਿਹਾ, COVID19 ਮਹਾਂਮਾਰੀ ਦੇ ਕਾਰਨ ਇਕ ਸਾਲ ਤੋਂ ਕੰਮ ਨਹੀਂ ਕਰ ਰਹੇ ਹਨ ਅਤੇ ਹੁਣ ਸਿਰਫ 18K ਰੁਪਏ ਉਸ ਦੇ ਬੈਂਕ ਖਾਤੇ ਵਿਚ ਬਚੇ ਹਨ।

  • Share this:
  • Facebook share img
  • Twitter share img
  • Linkedin share img


ਆਦਿਤਿਆ ਨਾਰਾਇਣ ਇਨ੍ਹੀਂ ਦਿਨੀਂ ਆਪਣੀ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਵਿਆਹ ਨੂੰ ਲੈ ਕੇ ਚਰਚਾ ਵਿਚ ਹਨ। ਉਹਨਾਂ ਇਸ ਸਾਲ ਦੇ ਅਖੀਰ ਤੱਕ ਸ਼ਵੇਤਾ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਹੈ। ਦੋਵੇਂ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਰਿਲੇਸ਼ਨ ਵਿਚ ਹਨ। ਇੰਡੀਅਨ ਆਈਡਲ ਦੇ ਹੋਸਟ ਅਤੇ ਗਾਇਕ ਆਦਿਤਿਆ ਨਾਰਾਇਣ ਨੇ ਖੁਲਾਸਾ ਕੀਤਾ ਹੈ ਕਿ ਉਹ ਦੀਵਾਲੀਆ ਹੋ ਗਏ ਹਨ।

ਆਦਿਤਿਆ ਨੇ ਕਿਹਾ ਕਿ ਉਹ COVID19 ਮਹਾਂਮਾਰੀ ਦੇ ਕਾਰਨ ਇਕ ਸਾਲ ਤੋਂ ਕੰਮ ਨਹੀਂ ਕਰ ਰਹੇ ਹਨ ਅਤੇ ਹੁਣ ਸਿਰਫ 18K ਰੁਪਏ ਉਸ ਦੇ ਬੈਂਕ ਖਾਤੇ ਵਿਚ ਬਚੇ ਹਨ। ਪ੍ਰਸਿੱਧ ਗਾਇਕ ਉਦਿਤ ਨਾਰਾਇਣ ਦੇ ਪੁੱਤਰ ਆਦਿਤਿਆ ਛੋਟੇ ਪਰਦੇ 'ਤੇ ਕਈ ਸ਼ੋਅ 'ਚ ਕੰਮ ਕਰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਉਹ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦੀ ਮੇਜ਼ਬਾਨੀ ਕਰਨ ਦੇ ਨਾਲ ਹਰਸ਼ ਲਿਮਬਾਚਿਆ ਅਤੇ ਭਾਰਤੀ ਸਿੰਘ ਦੇ ਸ਼ੋਅ ਦਾ ਹਿੱਸਾ ਸਨ। ਆਦਿੱਤਿਆ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਤੇ ਐਡਵੈਂਚਰ ਅਧਾਰਤ ਰਿਐਲਿਟੀ ਸ਼ੋਅ ਖਤਰੋਂ ਕੇ ਖਿਲਾੜੀ ਦਾ ਹਿੱਸਾ ਸਨ।
View this post on Instagram

Good morning!


A post shared by Aditya Narayan (@adityanarayanofficial) on


ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਦੌਰਾਨ ਆਦਿਤਿਆ ਨਾਰਾਇਣ ਨੇ ਕਿਹਾ, “ਜੇਕਰ ਸਰਕਾਰ ਤਾਲਾਬੰਦੀ ਨੂੰ ਅੱਗੇ ਵਧਾਉਂਦੀ ਹੈ ਤਾਂ ਲੋਕ ਭੁੱਖੇ ਮਰ ਜਾਣਗੇ। ਮੇਰੀ ਸਾਰੀ ਬਚਤ ਖਤਮ ਹੋ ਗਈ ਹੈ। ਮੈਂ ਜੋ ਮਿਊਚਲ ਫੰਡ ਵਿਚ ਪੈਸਾ ਲਗਾਇ ਸੀ, ਕੰਮ ਚਲਾਉਣ ਲਈ ਉਸ ਨੂੰ ਕਢਵਾਉਣਾ ਪਿਆ। ਕੋਈ ਅਜਿਹਾ ਪਲਾਨ ਨਹੀਂ ਬਣਾਉਂਦਾ ਹੈ ਕਿ ਇਕ ਸਾਲ ਤੱਕ ਕੋਈ ਕੰਮ ਨਹੀਂ ਕਰੇਗਾ ਅਤੇ ਫੇਰ ਵੀ ਮਜੇ ਕਰੇਗਾ। ਅਜਿਹਾ ਸਿਰਫ ਅਰਬਪਤੀ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਕਾਊਂਟ ਵਿਚ ਸਿਰਫ 18 ਹਜ਼ਾਰ ਰੁਪਏ ਬਾਕੀ ਹਨ। ਜੇਕਰ ਇੰਜ ਚਲਦਾ ਰਿਹਾ ਤਾਂ ਮੈਨੂੰ ਆਪਣੀ ਮੋਟਰਸਾਈਕਲ ਵੇਚਣੀ ਪਵੇਗੀ। ਇਹ ਸੁਣਨ ਵਿਚ ਭਾਵੇਂ ਅਜੀਬ ਲੱਗੇ, ਪਰ ਆਦਿਤਿਆ ਨਾਲ ਇੰਜ ਹੋ ਰਿਹਾ ਹੈ।
Published by: Ashish Sharma
First published: October 15, 2020, 1:04 PM IST
ਹੋਰ ਪੜ੍ਹੋ
ਅਗਲੀ ਖ਼ਬਰ