HOME » NEWS » Films

ਖਾਸ ਅੰਦਾਜ਼ ਵਿੱਚ ਮੰਗੇਤਰ ਸਾਜ਼ ਨੇ ਮਨਾਇਆ ਅਫਸਾਨਾ ਖਾਨ ਦਾ ਜਨਮ ਦਿਨ

News18 Punjabi | News18 Punjab
Updated: June 12, 2021, 2:55 PM IST
share image
ਖਾਸ ਅੰਦਾਜ਼ ਵਿੱਚ ਮੰਗੇਤਰ ਸਾਜ਼ ਨੇ ਮਨਾਇਆ ਅਫਸਾਨਾ ਖਾਨ ਦਾ ਜਨਮ ਦਿਨ
ਖਾਸ ਅੰਦਾਜ਼ ਵਿੱਚ ਮੰਗੇਤਰ ਸਾਜ਼ ਨੇ ਮਨਾਇਆ ਅਫਸਾਨਾ ਖਾਨ ਦਾ ਜਨਮ ਦਿਨ

  • Share this:
  • Facebook share img
  • Twitter share img
  • Linkedin share img
ਪੰਜਾਬੀ ਸਿੰਗਰ ਅਫਸਾਨਾ ਖਾਨ ਆਪਣੇ ਗਾਣਿਆਂ ਨਾਲ ਫੈਨਸ ਦੇ ਦਿਲਾਂ ਵਿੱਚ ਰਾਜ ਕਰ ਰਹੀ ਹੈ। ਅੱਜ ਅਫਸਾਨਾ ਆਪਣਾ ਜਨਮਦਿਨ ਮਨ੍ਹਾਂ ਰਹੀ ਹੈ ਅਤੇ ਅਫਸਾਨਾ ਅੱਜ 27 ਸਾਲਾਂ ਦੀ ਹੋ ਗਈ ਹੈ।ਅਫਸਾਨਾ ਪੰਜਾਬ ਦੀਆਂ ਟਾਪ ਸਿੰਗਰਾਂ 'ਚੋਂ ਇੱਕ ਹੈ।ਅਫਸਾਨਾ ਦਾ ਜਨਮ ਸ਼੍ਰੀ ਮੁਕਤਸਰ ਦੇ ਪਿੰਡ ਬਾਦਲ ਵਿਖੇ ਹੋਇਆ। ਪੰਜਾਬ ਦੇ ਟੋਪ ਸਿੰਗਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਅਫਸਾਨਾ ਦੇ ਕੜੀ ਮਿਹਨਤ ਕੀਤੀ ਅਤੇ ਇਹ ਮੁਕਾਮ ਹਾਸਲ ਕੀਤਾ। ਅਫਸਾਨਾ ਨੂੰ ਉਨ੍ਹਾਂ ਦੇ ਜੀਵਨ ਵਿੱਚ ਅਸਲ ਪਛਾਣ ਰਿਆਲਟੀ ਸ਼ੋਅ ਰਾਈਜ਼ਿੰਗ ਸਟਾਰ ਤੋਂ ਮਿਲੀ, ਜਿੱਥੇ ਉਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਉਸ ਤੋਂ ਬਾਅਦ ਅਫਸਾਨਾ ਬੈਕ ਟੂ ਬੈਕ ਗਾਣਿਆਂ ਦੀਆਂ ਝੜੀਆਂ ਲਾਈਆਂ ਅਤੇ ਪੰਜਾਬੀ 'ਇੰਡਸਟਰੀ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ।
ਦੱਸਦਈਏ ਅਫਸਾਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੇ ਮੰਗੇਤਰ ਸਾਜ਼ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਹੀ ਰਹਿੰਦੀ ਹੈ ਅਤੇ ਹੁਣ ਸਾਜ਼ ਨੇ ਉਨਾਂ੍ਹ ਬਰਥਡੇ 'ਤੇ ਇੱਕ ਪਿਆਰਾ ਜਿਹਾ ਸਰਪਰਾਈਜ਼ ਦਿੱਤਾ ਹੈ।


ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਅਫਸਾਨਾ ਪਿੰਕ ਕਲਰ ਦੀ ਡਰੈੱਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਸਾਜ਼ ਵੱਲੋ ਢੋਲ ਨਾਲ ਉਨ੍ਹਾਂ ਦਾ ਸਵਾਗਤ ਕੀਤਾ।ਅਫਸਾਨਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਮੁਬਾਰਕਾ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ।
Published by: Ramanpreet Kaur
First published: June 12, 2021, 2:55 PM IST
ਹੋਰ ਪੜ੍ਹੋ
ਅਗਲੀ ਖ਼ਬਰ