Afsana Khan Meets Sidhu Moosewala Family: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਯਾਦ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹੈ। ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸ਼ਕ ਮਰਹੂਮ ਗਾਇਕ ਦੇ ਪਰਿਵਾਰ ਨੂੰ ਮਿਲਣ ਲਗਾਤਾਰ ਪਹੁੰਚ ਰਹੇ ਹਨ। ਇਸ ਵਿਚਕਾਰ ਹੀ ਪੰਜਾਬੀ ਸਿੰਗਰ ਅਫ਼ਸਾਨਾ ਖਾਨ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੀ।
View this post on Instagram
ਗਾਇਕਾ ਅਫਸਾਨਾ ਖਾਨ ਨੇ ਇਸ ਮੁਲਾਕਾਤ ਦੀ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਅਫਸਾਨਾ ਨੇ ਲਿਖਿਆ-"ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ ਦਿੰਦਾ ਹੈ, ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ। ਮਾਂ ਬਾਪੂ ਨੂੰ ਖੁਸ਼ ਰੱਖਣਾ ਸਾਡਾ ਫ਼ਰਜ਼ ਆ, ਤੁਹਾਡਾ ਸਟਰੌਂਗ ਪੁੱਤ ਅਫ਼ਸਾਨਾ ਖਾਨ।"
ਇਸ ਦੇ ਨਾਲ ਹੀ ਅਫ਼ਸਾਨਾ ਲਿਖਦੀ ਹੈ ਕਿ "ਅਸੀਂ ਆਲਵੇਜ਼ ਨਾਲ ਆਂ ਐਂਡ ਖੁਸ਼ ਰੱਖਾਂਗੇ ਪੂਰੀ ਫ਼ੈਮਿਲੀ। ਪਿਤਾ ਦਾ ਹੱਥ ਫੜ ਲਵੋਂ ਦੁਨੀਆ ਵਿੱਚ ਕਿਸੇ ਦੇ ਪੈਰ ਫੜਨ ਦੀ ਨੋਬਤ ਨਹੀਂ ਆਵੇਗੀ। ਲਵ ਯੂ ਬਾਪੂ ਤੁਸੀਂ ਹੋ ਮੇਰਾ ਸਭ ਕੁੱਝ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਮਿਸ ਯੂ ਮੇਰੇ ਸੋਹਣੇ ਵੱਡੇ ਬਾਈ ਸਿੱਧੂ ਮੂਸੇਵਾਲਾ, ਤੁਹਾਨੂੰ ਕਿੱਥੋਂ ਲੱਭੀਏ ਅਸੀਂ। ਨਿਵਿਆਂ `ਚ ਰੱਖੀਂ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਰਾਵਾਂ ਨਾਲ ਸਾਂਝ ਬਣਾਈ ਰੱਖੀ ਦੂਜਿਆਂ ਮਾਪਿਆਂ ਕੋਲੋਂ ਦੂਰ ਨਾ ਕਰੀਂ।"
ਕਾਬਿਲੇਗ਼ੌਰ ਹੈ ਕਿ ਅਫ਼ਸਾਨਾ ਖਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬ ਸੀ। ਅਕਸਰ ਉਹ ਸਿੱਧੂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ। ਦੋਵੇਂ ਦੇ ਭੈਣ-ਭਰਾ ਵਾਲੇ ਰਿਸ਼ਤੇ ਵਿੱਚ ਖੂਬ ਪਿਆਰ ਸੀ। ਸਿੱਧੂ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦ ਗੀਤਾਂ ਰਾਹੀਂ ਪ੍ਰਸ਼ੰਸ਼ਕਾਂ ਦੇ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਧੜੇ ਨਾਲ ਸਬੰਧਤ ਪੰਜਾਬ ਦੇ ਲੋੜੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਦਾ ਅੰਮ੍ਰਿਤਸਰ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ। ਘਰਿੰਡਾ-ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਸਾਹਮਣੇ ਆਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Pollywood, Punjabi industry, Sidhu Moosewala, Sidhu moosewala news update