Afsana Khan Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ 5 ਮਹੀਨੇ ਤੋਂ ਵੱਧ ਦਿਨ ਬੀਤ ਚੁੱਕੇ ਹਨ। ਪਰ ਕਲਾਕਾਰ ਦੀਆਂ ਯਾਦਾਂ ਅੱਜ ਵੀ ਪ੍ਰਸ਼ੰਸ਼ਕਾ ਦੇ ਦਿਲ ਵਿੱਚ ਜ਼ਿੰਦਾ ਹਨ। ਕਲਾਕਾਰ ਦੇ ਚਾਹੁਣ ਵਾਲੇ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਕਾਰ ਗਾਇਕਾ ਅਫਸਾਨਾ ਖਾਨ (Afsana Khan) ਨੇ ਮਰਹੂਮ ਗਾਇਕ ਦੇ ਘਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਆਖਿਰ ਕੀ ਹੈ ਖਾਸ ਤੁਸੀ ਵੀ ਦੇਖੋ...
View this post on Instagram
ਅਫ਼ਸਾਨਾ ਖਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰ ਲਿਖਿਆ, ਜੋ ਰਿਸ਼ਤੇ ਦਿਲ ਤੋਂ ਜੁੜੇ ਹੋਣ, ਉਹ ਤੋੜਨ ਤੇ ਵੀ ਨਹੀਂ ਟੁੱਟਦੇ, ਤੇ ਜਿਹੜੇ ਦਿਮਾਗ ਨਾਲ ਚਲਦੇ ਹੋਣ, ਉਹ ਜੋੜਨ ਤੇ ਵੀ ਨੀ ਜੁੜਦੇ miss u vadda bai @sidhu_moosewala 😭🙏 💔#justiceforsidhumoosewala...
ਕਾਬਿਲੇਗੌਰ ਹੈ ਕਿ ਅਫ਼ਸਾਨਾ ਅਕਸਰ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਗਾਇਕਾ ਅਫਸਾਨਾ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਹੈ। ਅਕਸਰ ਦੋਵਾਂ ਨੂੰ ਇੱਕ-ਦੂਜੇ ਦੇ ਘਰ ਵੀ ਦੇਖਿਆ ਗਿਆ। ਗਾਇਕਾ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੇਹੱਦ ਭਾਵੁਕ ਹੋ ਗਈ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਅਫ਼ਸਾਨਾ ਵਿਆਹ ਤੋਂ ਬਾਅਦ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਸੀ। ਇਸ ਦੌਰਾਨ ਅਫ਼ਸਾਨਾ ਮੂਸੇਵਾਲਾ ਦੇ ਕੁੱਤੇ ਨੂੰ ਭੌਂਕਦਾ ਦੇਖ ਡਰ ਜਾਂਦੀ ਹੈ। ਇਸ ਵੀਡੀਓ ਵਿੱਚ ਮੂਸੇਵਾਲਾ ਨੂੰ ਦੇਖ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਲਾਕਾਰ ਦਾ ਪਰਿਵਾਰ ਉਸ ਨੂੰ ਇਨਸਾਫ਼ ਦਿਲਵਾਉਣ ਦੀ ਲੜਾਈ ਲੜ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afsana khan, Entertainment, Entertainment news, Pollywood, Punjabi industry, Sidhu Moosewala