Afsana Khan s Makeup Look: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਆਪਣੀ ਆਵਾਜ਼ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਉੱਪਰ ਰਾਜ ਕਰਦੀ ਹੈ। ਉਹ ਅੱਜ ਕਿਸੀ ਪਛਾਣ ਦੀ ਮੋਹਤਾਜ ਨਹੀਂ ਹੈ। ਫਿਲਮਾਂ ਵਿੱਚ ਕਈ ਕਲਾਕਾਰਾਂ ਨੂੰ ਆਪਣੇ ਗੀਤਾਂ ਰਾਹੀਂ ਆਵਾਜ਼ ਦੇਣੀ ਵਾਲੀ ਅਫਸਾਨਾ ਆਪਣੇ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਬੇਹੱਦ ਦਰਿਆ ਦਿਲ ਇਨਸਾਨ ਹੈ, ਜੋ ਫੈਨਜ਼ ਨਾਲ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲਦੀ ਹੈ। ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ਾਨਦਾਰ ਮੇਕਅੱਪ ਲੁੱਕ ਦੀਆਂ ਤਸਵੀਰਾਂ ਸਾਝੀਆਂ ਕੀਤੀਆਂ ਗਈਆ ਹਨ। ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
View this post on Instagram
ਗਾਇਕਾ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਲਿਖਿਆ, ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻♂️..... ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ⛳...
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਤਸਵੀਰਾਂ ਦੇ ਬੈਕਗ੍ਰਾਉਂਡ ਵਿੱਚ DIVINE ਦਾ ਗੀਤ Baazigar ਚੱਲ ਰਿਹਾ ਹੈ। ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਪਤੀ ਸਾਜ਼ ਨੇ ਲਿਖਿਆ, ਮਾਈ ਲਵ. ਇਸਦੇ ਨਾਲ ਗਾਇਕ ਨੇ ਹਾਰਟ ਦਾ ਇਮੋਜ਼ੀ ਵੀ ਬਣਾਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਜੋੜੇ ਦਾ ਵਿਆਹ 19 ਫਰਵਰੀ ਨੂੰ ਚੰਡੀਗੜ੍ਹ 'ਚ ਹੋਇਆ ਸੀ। ਜਿਸ ਵਿੱਚ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਵੀ ਸ਼ਾਮਿਲ ਹੋਏ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afsana khan, Entertainment, Entertainment news, Pollywood, Punjabi industry, Punjabi singer, Singer