Home /News /entertainment /

ਜੇਲ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'

ਜੇਲ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ'

ਜੇਲ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ' (file photo)

ਜੇਲ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ ਲੱਗ ਗਏ 18 ਵਰ੍ਹੇ' (file photo)

ਆਪਣੇ 'ਤੇ ਦੋਸ਼ ਲਗਾਉਣ ਵਾਲਿਆਂ ਬਾਰੇ ਦਲੇਰ ਮਹਿੰਦੀ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਦੋਸ਼ ਲਗਾ ਕੇ ਕਹਿੰਦੇ ਸਨ ਕਿ ਉਹਨਾਂ ਕਰੋੜਾਂ ਰੁਪਏ ਲੈਏ ਹਨ, ਅੱਜ ਉਨ੍ਹਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਨ।

  • Share this:

ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਦਾ ਨਾਂ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ। ਉਨ੍ਹਾਂ 'ਤੇ ਕਬੂਤਰਬਜ਼ੀ ਅਤੇ ਕਦੇ ਗੈਰ-ਕਾਨੂੰਨੀ ਤੌਰ 'ਤੇ ਫਾਰਮ ਹਾਊਸ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਕਾਰਨ ਗਾਇਕ ਮਹਿੰਦੀ ਨੂੰ ਜੁਲਾਈ 2022 ਵਿੱਚ ਜੇਲ ਵੀ ਜਾਣਾ ਪਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਦਲੇਰ ਮਹਿੰਦੀ ਬੇਕੂਸਰ ਸਾਬਤ ਹੋ ਕੇ ਜੇਲ ਤੋਂ ਰਿਹਾਅ ਹੋਏ। ਦਲੇਰ ਮਹਿੰਦੀ ਨੇ ਵਿਵਾਦਾਂ ਬਾਰੇ ਪਹਿਲੀ ਵਾਰ ਆਪਣਾ ਦੁਖ ਬਿਆਂ ਕੀਤਾ।

ਇੱਕ ਪ੍ਰੋਗਰਾਮ ਦੌਰਾਨ ਦਲੇਰ ਮਹਿੰਦੀ ਨੇ ਸ਼ਿਰਕਤ ਕੀਤੀ। ਦਲੇਰ ਮਹਿੰਦੀ ਨੇ ਕਿਹਾ ਮੈਂ ਆਪਣੇ ਪਰਿਵਾਰ ਦੀ ਬਦੌਲਤ ਹੀ ਇਸ ਔਖੇ ਸਮੇਂ ਤੋਂ ਉਭਰ ਕੇ ਦੁਬਾਰਾ ਖੜ੍ਹਾ ਹੋ ਸਕਿਆ ਹਾਂ। ਹਾਲਾਂਕਿ ਇਸ ਕੇਸ ਵਿੱਚੋਂ ਬਾਹਰ ਨਿਕਲਣ ਵਿੱਚ ਮੈਨੂੰ 18 ਸਾਲ ਲੱਗ ਗਏ। ਹੁਣ ਮੈਂ ਬਾਹਰ ਹਾਂ ਅਤੇ ਆਪਣੀ ਜ਼ਿੰਦਗੀ ਦੁਬਾਰਾ ਜੀ ਰਿਹਾ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਡਸਟਰੀ ਦਾ ਸਮਰਥਨ ਮਿਲਿਆ ਹੈ। ਜਦੋਂ ਮੇਰਾ ਪਹਿਲਾ ਗੀਤ ਬੋਲਾ ਤਾ ਰਾ ਰਾ ਹਿੱਟ ਹੋਇਆ ਤਾਂ ਮੇਰੀ ਮਾਂ ਨੇ ਕਿਹਾ ਕਿ ਇਹ ਰੱਬ ਦੀ ਮਰਜ਼ੀ ਹੈ। ਤੂੰ ਰੱਬ ਦੀ ਰਜ਼ਾ ਕਰਕੇ ਲੋਕਾਂ ਵਿੱਚ ਮਸ਼ਹੂਰ ਹੋ ਰਿਹਾ ਹੈਂ। ਇਸੇ ਤਰ੍ਹਾਂ, ਜਦੋਂ ਮੈਂ ਆਪਣੇ ਕਰੀਅਰ ਵਿੱਚ ਗਿਰਾਵਟ ਦੇਖੀ ਤਾਂ ਮੇਰੇ ਦਿਮਾਗ ਵਿੱਚੋਂ ਇੱਕ ਆਵਾਜ਼ ਆਈ ਕਿ ਇਹ ਵੀ ਰੱਬ ਦੀ ਮਰਜ਼ੀ ਹੈ।'


ਉਨ੍ਹਾਂ 'ਤੇ ਦੋਸ਼ ਲਗਾਉਣ ਵਾਲਿਆਂ ਬਾਰੇ ਦਲੇਰ ਮਹਿੰਦੀ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਦੋਸ਼ ਲਗਾ ਕੇ ਕਹਿੰਦੇ ਸਨ ਕਿ ਉਹਨਾਂ ਕਰੋੜਾਂ ਰੁਪਏ ਲੈਏ ਹਨ, ਅੱਜ ਉਨ੍ਹਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਨ। ਅਦਾਲਤ ਨੇ ਉਨ੍ਹਾਂ ਨੂੰ ਫਿਟਕਾਰ ਲਾਈ ਗਈ ਹੈ ਕਿ ਤੁਸੀਂ ਇੱਕ ਬੇਕਸੂਰ ਨੂੰ 18 ਸਾਲ ਤੱਕ ਕਿਵੇਂ ਤਸੀਹੇ ਦੇ ਸਕਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ਜੋ ਹੋਣਾ ਸੀ ਉਹ ਹੋ ਗਿਆ ਅਤੇ ਹੁਣ ਮੈਂ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹਾਂ। ਦਲੇਰ ਨੇ ਕਿਹਾ ਕਿ ਉਹ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਨੂੰ ਕਈ ਨਵੀਂ ਸੌਗਾਤ ਦੇਣਗੇ।

Published by:Ashish Sharma
First published:

Tags: Bollywood, Daler Mehndi, Patiala, Punjabi singer, Singer