ਬਿੱਗ ਬੌਸ 13 ਦੇ ਇਸ ਸੀਜ਼ਨ ’ਚ ਸ਼ਹਿਨਾਜ ਗਿੱਲ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇੰਨਾਂ ਹੀ ਨਹੀਂ , ਹੁਣ ਸ਼ਹਿਨਾਜ ਗਿੱਲ ਦੀ ਇਹ ਮਸਤੀ ਬਿੱਗ ਬੌਸ ਤੋਂ ਬਾਅਦ ਕਪਿਲ ਸ਼ਰਮਾ ਦੇ ਸ਼ੋਅ ’ਚ ਦਿੱਸ ਸਕਦੀ ਹੈ।
ਬਿੱਗ ਬੌਸ 13 ਦੇ ਇਸ ਸੀਜ਼ਨ ’ਚ ਜੇਕਰ ਕੋਈ ਦਿਲਚਸਪ ਕੰਟੇਸਟੇਂਟ ਵਜੋਂ ਨਜ਼ਰ ਆ ਰਹੀ ਹੈ ਤਾਂ ਉਹ ਹੈ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ। ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ਼ ਗਿੱਲ ਨੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਘਰ ’ਚ ਜੋ ਕੋਈ ਵੀ ਆਉਂਦਾ ਹੈ, ਉਹ ਸ਼ਹਿਨਾਜ ਨੂੰ ਇੰਟਰਟੇਨਰ ਔਫ ਦਾ ਹਾਊਸ ਦਾ ਖਿਤਾਬ ਦੇ ਦਿੰਦਾ ਹੈ। ਜਿਸ ਤੋਂ ਲੱਗ ਰਿਹਾ ਹੈ ਕਿ ਬਿੱਗ ਬੌਸ ਤੋਂ ਬਾਅਦ ਸ਼ਹਿਨਾਜ ਗਿੱਲ ਨੇ ਆਪਣੇ ਕਰਿਅਰ ਨੂੰ ਲੈ ਕੇ ਫੈਸਲਾ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਕਪਿਲ ਸ਼ਰਮਾ ਦੇ ਨਾਲ ਸ਼ੋਅ ’ਚ ਦਿਖ ਸਕਦੀ ਹੈ।
ਸ਼ਹਿਨਾਜ਼ ਨੂੰ ਪਿਤਾ ਨੇ ਵੀ ਸਮਝਾਇਆ
ਫੈਮਿਲੀ ਵੀਕ ਐਪੀਸੋਡ ’ਚ ਸ਼ਹਿਨਾਜ ਗਿੱਲ ਦੇ ਪਿਤਾ ਘਰ ’ਚ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ਹਿਨਾਜ ਨੂੰ ਕਿਹਾ ਕਿ ਉਹ ਵਧਿਆ ਖੇਡ ਰਹੀ ਹੈ, ਉਸ ਨੂੰ ਆਪਣਾ ਸਾਰਾ ਧਿਆਨ ਗੇਮ ਉਤੇ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸ਼ਹਿਨਾਜ ਦੇ ਪਿਤਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸ਼ਹਿਨਾਜ ਵਾਪਸ ਪੰਜਾਬ ਆਵੇ, ਉਸ ਨੂੰ ਮੁੰਬਈ ਜਾ ਕੇ ਆਪਣੇ ਕਰਿਅਰ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਸ਼ਹਿਨਾਜ਼ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਾਹੀ ਵਿਜ ਦੇ ਨਾਲ ਗੱਲ ਕਰ ਲਈ ਹੈ, ਉਹ ਉਸਦੀ ਮਦਦ ਕਰਨ ਲਈ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13