HOME » NEWS » Films

ਕ੍ਰਿਸਟੀਆਨੋ ਰੋਨਾਲਡੋ ਦੁਆਰਾ ਕੋਕਾ ਕੋਲਾ ਦੀ ਬੋਤਲ ਹਟਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਫੁੱਟਬਾਲਰ ਨੂੰ ਕਿਹਾ ਜਲ਼ ਲੀਜਿਏ

News18 Punjabi | Trending Desk
Updated: June 18, 2021, 3:17 PM IST
share image
ਕ੍ਰਿਸਟੀਆਨੋ ਰੋਨਾਲਡੋ ਦੁਆਰਾ ਕੋਕਾ ਕੋਲਾ ਦੀ ਬੋਤਲ ਹਟਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਫੁੱਟਬਾਲਰ ਨੂੰ ਕਿਹਾ ਜਲ਼ ਲੀਜਿਏ
ਕ੍ਰਿਸਟੋ ਰੋਨਾਲਡੋ ਦੁਆਰਾ ਕੋਕਾ ਕੋਲਾ ਦੀ ਬੋਤਲ ਹਟਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਫੁੱਟਬਾਲਰ ਨੂੰ ਕਿਹਾ ਜਲ਼ ਲੀਜਿਏ

  • Share this:
  • Facebook share img
  • Twitter share img
  • Linkedin share img
ਐਕਟ੍ਰੈਸ ਅੰਮ੍ਰਿਤਾ ਰਾਓ ਨੇ 2006 ਵਿੱਚ ਆਈ ਸੂਰਜ ਬਰਜਾਤੀਆ ਦੀ ਫਿਲਮ ਵਿਆਹ ਵਿੱਚ ਕੀਤਾ ਹੈ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਉਸਦਾ ਇੱਕ ਡਾਇਲਾੱਗ “ਜਲ਼ ਲੀਜਿਏ” 15 ਸਾਲ਼ ਬਾਅਦ ਮੀਮਜ ਰਾਹੀਂ ਇਨ੍ਹਾਂ ਮਸ਼ਹੂਰ ਹੋ ਜਾਵੇਗਾ ।ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਮੀਮ ਵਾਇਰਲ ਹੋ ਰਿਹਾ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਮੀਮ ਚਰਚਾ ਵਿੱਚ ਆ ਗਿਆ ਹੈ ।

ਹਾਲ ਹੀ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ 2020 ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਕੋਕਾ ਕੋਲਾ ਨੇ ਕੋਕਾ ਕੋਲਾ ਦੀ ਬੋਤਲ ਪ੍ਰੈਸ ਕਾਨਫਰੰਸ ਦੇ ਟੇਬਲ ਤੇ ਰੱਖ ਦਿੱਤੀ ਸੀ ਪਰ ਰੋਨਾਲਡੋ ਨੂੰ ਇਹ ਪਸੰਦ ਨਹੀਂ ਆਇਆ ਤੇ ਉਸਨੇ ਆਪਣੇ ਮੇਜ਼ ਤੋਂ ਕੋਕਾ ਕੋਲਾ ਦੀਆਂ ਬੋਤਲਾਂ ਹਟਾਕੇ ਇਸਨੂੰ ਪਾਣੀ ਦੀ ਬੋਤਲ ਨਾਲ ਬਦਲ਼ ਦਿੱਤਾ ਸੀ । ਜਿਸ ਕਾਰਨ ਕੰਪਨੀ ਨੂੰ ਕਾਫੀ ਘਾਟਾ ਪੈ ਗਿਆ ਤੇ ਰੋਨਾਲਡੋ ਦਾ ਇਹ ਐਕਸ਼ਨ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਸ਼ੋਸਲ ਮੀਡੀਆ ਤੇ ਫੁੱਟਬਾਲਰ ਦਾ ਇਹ ਅੰਦਾਜ਼ ਕਾਫੀ ਮਸ਼ਹੂਰ ਹੋ ਰਿਹਾ ਹੈ ਤੇ ਇਸਨੂੰ ਲੈ ਕੇ ਸ਼ੋਸਲ ਮੀਡੀਆ ਤੇ ਕਈ ਤਰ੍ਹਾਂ ਦੇ ਮੀਮਜ਼ ਬਣ ਰਹੇ ਹਨ ਤੇ ਇਹਨਾਂ ਮੀਮਜ਼ ਵਿੱਚ ਹੁਣ ਐਕਟ੍ਰੈਸ ਅੰਮ੍ਰਿਤਾ ਰਾਓ ਵੀ ਸ਼ਾਮਿਲ ਹੋ ਗਈ ਹੈ ।

ਇਸੇ ਨੂੰ ਲੈ ਕੇ ਅੰਮ੍ਰਿਤਾ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੋਂ ਰੋਨਾਲਡੋ ਲਈ ਜਲ਼ ਲੀਜਿਏ ਦਾ ਮੀਮ ਸ਼ੇਅਰ ਕੀਤਾ ਹੈ ।ਜਿਸ ਪਿੱਛੋਂ ਹੁਣ ਇਹ ਮੀਮ ਵੀ ਸ਼ੋਸਲ ਮੀਡੀਆ ਤੇ ਛਾਇਆ ਹੋਇਆ ਹੈ ।
After Cristo Ronaldo removes Coca-Cola bottle, Amrita Rao tells footballer to take water
ਕ੍ਰਿਸਟੋ ਰੋਨਾਲਡੋ ਦੁਆਰਾ ਕੋਕਾ ਕੋਲਾ ਦੀ ਬੋਤਲ ਹਟਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਫੁੱਟਬਾਲਰ ਨੂੰ ਕਿਹਾ ਜਲ਼ ਲੀਜਿਏ


ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਾ ਅਤੇ ਉਹਨਾਂ ਦੇ ਪਤੀ ਆਰ ਜੇ ਅਨਮੋਲ ਨੇ ਨਵੰਬਰ 2020 ਵਿਚ ਆਪਣੇ ਬੇਟੇ ਵੀਰ ਦਾ ਸਵਾਗਤ ਕੀਤਾ ਸੀ । ਦੋਵਾਂ ਨੇ ਵੀਰ ਦੀ ਪਹਿਲੀ ਤਸਵੀਰ ਮਾਰਚ ਵਿਚ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ ।

2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਅੰਮ੍ਰਿਤਾ ਕਈ ਫਿਲਮਾਂ ਜਿਵੇਂ ਇਸ਼ਕ ਵਿਸ਼ਕ, ਮੈਂ ਹੂੰ ਨਾ, ਵਿਵਾਹ, ਵੈਲਕਮ ਟੂ ਸੱਜਣਪੁਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਆਖਰੀ ਵਾਰ 2019 ਵਿਚ ਆਈ ਫਿਲਮ ਠਾਕਰੇ ਵਿਚ ਨਵਾਜ਼ੂਦੀਨ ਸਿਦੀਕੀ ਦੇ ਨਾਲ ਨਜ਼ਰ ਆਈ ਸੀ ।
Published by: Ramanpreet Kaur
First published: June 18, 2021, 2:18 PM IST
ਹੋਰ ਪੜ੍ਹੋ
ਅਗਲੀ ਖ਼ਬਰ