HOME » NEWS » Films

ਦਿਲਜੀਤ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਵੀ ਲਗਵਾਈ ਕੋਰੋਨਾ ਵੈਕਸੀਨ,ਲੋਕਾਂ ਨੂੰ ਵੀ ਕੀਤੀ ਅਪੀਲ

News18 Punjabi | News18 Punjab
Updated: May 22, 2021, 5:12 PM IST
share image
ਦਿਲਜੀਤ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਵੀ ਲਗਵਾਈ ਕੋਰੋਨਾ ਵੈਕਸੀਨ,ਲੋਕਾਂ ਨੂੰ ਵੀ ਕੀਤੀ ਅਪੀਲ
ਦਿਲਜੀਤ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਵੀ ਲਗਵਾਈ ਕੋਰੋਨਾ ਵੈਕਸੀਨ,ਲੋਕਾਂ ਨੂੰ ਵੀ ਕੀਤੀ ਅਪੀਲ

  • Share this:
  • Facebook share img
  • Twitter share img
  • Linkedin share img
ਰਮਨਪ੍ਰੀਤ ਕੌਰ

ਜਿੱਥੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਾਨੂੰ ਭਰਪੂਰ ਮੰਨੋਰਜਨ ਕਰਾਉਂਦੇ ਹਨ ਉੱਥੇ ਇਹ ਸਿਤਾਰੇ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਦਾ ਵੀ ਪੁਰਾ ਪੂਰਾ ਖਿਆਲ ਰੱਖਦੇ ਨੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਐਵਰਗ੍ਰਿਨ ਬਿਊਟੀ ਨੀਰੂ ਬਾਜਵਾ ਜੀ ਦੀ ਜੋ ਹਮੇਸ਼ਾ ਹਰ ਮੁੱਦੇ 'ਤੇ ਖੁੱਲ ਸਾਹਮਣੇ ਆਉਂਦੇ ਨੇ ਅਤੇ ਇੱਕ ਪਬਲਿਕ ਫਿੱਗਰ ਹੋਣ ਦੇ ਬਾਜੂਦ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ, ਇਸ ਗੱਲ ਦੀ ਉਦਾਹਰਣ ਨੀਰੂ ਨੇ ਕੋਰੋਨਾ ਵੈਕਸੀਨ ਲਗਵਾ ਕੇ ਦਿੱਤੀ ਹੈ। ਦਰਅਸਲ ਆਪਣੇ   ਪ੍ਰੋਫੈਸ਼ਨਲ ਵਾਅਦਿਆਂ ਦੇ ਕਰਕੇ ਨੀਰੂ ਭਾਰਤ ਵਿੱਚ ਸੀ ਪਰ ਫਿਰ ਉਹ ਵਾਪਸ ਆਪਣੀ ਫੈਮਲੀ ਕੋਲ ਚੱਲੇਗੀ, ਜਿੱਥੇ ਜਾ ਕੇ ਨੀਰੂ ਨੇ ਖੁਦ ਨੂੰ ਪਹਿਲਾਂ ਕੁਆਰਨਟਿਨ ਕੀਤਾ ਅਤੇ ਫਿਰ ਬਾਅਦ ਵਿੱਚ ਉਨ੍ਹਾਂ ਕੋਰੋਨਾ ਵੈਕਸੀਨ ਦਾ ਪਹਿਲਾਂ ਡੋਜ਼ ਲਿਆ ਹੈ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਦਰਖਾਸ਼ ਕੀਤੀ।ਇਸ ਦੀ ਜਾਣਕਾਰੀ ਨੀਰੂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਸੀ ਜਿੱਥੇ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਸੀ।


ਦੱਸਦਈਏ ਨੀਰੂ ਨੂੰ ਇਸ ਤੋਂ ਪਹਿਲਾਂ ਬਹੁਤ ਸਾਰੇ ਮੁੱਦਿਆਂ 'ਤੇ ਖੁੱਲ ਕੇ ਦੇਖਿਆਂ ਹੈ। ਫਿਲਹਾਲ ਹੁਣ ਨੀਰੂ ਕੈਨੇਡਾ ਵਿੱਚ ਆਪਣੀ ਫੈਮਲੀ ਨਾਲ ਸਮਾਂ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੀਆਂ ਵੀਡੀਓਜ਼ ਉਹ ਅਕਸਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੀ ਰਹਿੰਦੀ ਹੈ।ਇਸ ਤੋਂ ਇਲਾਵਾ ਨੀਰੂ ਨੇ ਇੱਕ ਕੱਪੜਿਆਂ ਦਾ ਬਰੈਂਡ ਵੀ ਲਾਂਚ ਕੀਤਾ ਹੈ, ਜਿਸ ਦੇ ਲਈ ਵੀ ਨੀਰੂ ਅਕਸਰ ਫੋਟੋਸ਼ੂਟ ਕਰਵਾਉਂਦੀ ਹੀ ਰਹਿੰਦੀ ਹੈ।
Published by: Ramanpreet Kaur
First published: May 22, 2021, 5:12 PM IST
ਹੋਰ ਪੜ੍ਹੋ
ਅਗਲੀ ਖ਼ਬਰ