Taapsee Pannu Got Angry On Paparazzi: ਅਦਾਕਾਰਾ ਤਾਪਸੀ ਪੰਨੂ ਸਾਉਥ (Taapsee Pannu) ਅਤੇ ਬਾਲੀਵੁੱਡ ਫਿਲਮਾਂ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਉਸਦੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਤੋਂ ਵੀ ਪ੍ਰਸ਼ੰਸ਼ਕ ਬੇਹੱਦ ਪ੍ਰਭਾਵਿਤ ਹੁੰਦੇ ਹਨ। ਇਨ੍ਹੀਂ ਦਿਨੀਂ ਤਾਪਸੀ ਆਪਣੀ ਕਿਸੀ ਫਿਲਮ ਨਹੀਂ ਸਗੋਂ ਪਾਪਰਾਜ਼ੀ ਤੇ ਗੁੱਸੇ ਵਿੱਚ ਭੜਕਨ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਅਤੇ ਪਾਪਰਾਜ਼ੀ ਵਿਚਾਲੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਜਯਾ ਬੱਚਨ ਤੋਂ ਬਾਅਦ ਤਾਪਸੀ ਦਾ ਗੁੱਸੇ ਨਾਲ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਤੁਸੀ ਵੀ ਵੇਖੋ ਇਹ ਵੀਡੀਓ ਜਿਸ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ...
View this post on Instagram
ਮਸ਼ਹੂਰ ਪਾਪਰਾਜ਼ੀ ਵਾਈਰਲ ਭਯਾਨੀ ਦੇ ਅਕਾਊਂਟ ਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਤਾਪਸੀ ਪਨੂੰ ਐਸਾ ਮਤ ਕਰਨਾ... ਵੀਡੀਓ 'ਚ ਉਹ ਪਾਪਰਾਜ਼ੀ ਨੂੰ ਫੋਟੋ ਕਲਿੱਕ ਕਰਨ ਤੋਂ ਇਨਕਾਰ ਕਰਦੇ ਹੋਏ ਨਜ਼ਰ ਆ ਰਹੀ ਹੈ। ਉਹ ਪਾਪਰਾਜ਼ੀ ਨੂੰ ਜ਼ਬਰਦਸਤੀ ਫੋਟੋਆਂ ਖਿੱਚਣ ਤੋਂ ਇਨਕਾਰ ਕਰਦੀ ਹੈ। ਦੇਖਿਆ ਜਾ ਸਕਦਾ ਹੈ ਕਿ ਜਦੋਂ ਹੀ ਤਾਪਸੀ ਬਿਲਡਿੰਗ ਤੋਂ ਬਾਹਰ ਆਉਂਦੀ ਹੈ ਅਤੇ ਪਾਪਰਾਜ਼ੀ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਲੈਣ ਲਈ ਉਸ ਦੇ ਆਲੇ-ਦੁਆਲੇ ਆਉਣ ਲੱਗਦੇ ਹਨ। ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਉਹ ਕਹਿੰਦੀ ਹੈ, "ਹੇ ਮੇਰੇ ਭਗਵਾਨ, ਹੇ ਮੇਰੇ ਭਗਵਾਨ, ਮੇਰੇ 'ਤੇ ਹਮਲਾ ਨਾ ਕਰੋ। ਫਿਰ ਤੁਸੀਂ ਕਹਿੰਦੇ ਹੋ ਕਿ ਉਹ ਚੀਕਦੀ ਹੈ।
ਇਸ ਤੋਂ ਬਾਅਦ ਪਾਪਰਾਜ਼ੀ ਵੀ ਉਸ ਦੇ ਪਿੱਛੇ-ਪਿੱਛੇ ਆ ਗਏ ਅਤੇ ਜਿਵੇਂ ਹੀ ਉਹ ਆਪਣੀ ਕਾਰ ਵਿਚ ਬੈਠਣ ਲਈ ਗਈ ਤਾਂ ਪਾਪਰਾਜ਼ੀ ਨੇ ਉਸ ਨੂੰ ਦੁਬਾਰਾ ਪੋਜ਼ ਦੇਣ ਲਈ ਕਿਹਾ। ਇਸ 'ਤੇ ਉਹ ਗੁੱਸੇ 'ਚ ਆ ਗਈ ਅਤੇ ਤਾਪਸੀ ਨੇ ਸਿਰ ਹਿਲਾਉਂਦੇ ਹੋਏ ਉਸ ਨੂੰ ਵਾਰ-ਵਾਰ ਕਿਹਾ, "ਇਹ ਨਾ ਕਰੋ, ਅਜਿਹਾ ਨਾ ਕਰੋ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, South, South Star, Taapsee Pannu