Home /News /entertainment /

Tarsem Jassar: "ਮਾਂ ਦਾ ਲਾਡਲਾ" ਤੋਂ ਬਾਅਦ ਤਰਸੇਮ ਜੱਸੜ ਨੇ ਫਿਲਮ "ਰੱਬ ਦਾ ਰੇਡਿਓ-3" ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

Tarsem Jassar: "ਮਾਂ ਦਾ ਲਾਡਲਾ" ਤੋਂ ਬਾਅਦ ਤਰਸੇਮ ਜੱਸੜ ਨੇ ਫਿਲਮ "ਰੱਬ ਦਾ ਰੇਡਿਓ-3" ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

Tarsem Jassar: "ਮਾਂ ਦਾ ਲਾਡਲਾ" ਤੋਂ ਬਾਅਦ ਤਰਸੇਮ ਜੱਸੜ ਫਿਲਮ "ਰੱਬ ਦਾ ਰੇਡਿਓ-3 " ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

Tarsem Jassar: "ਮਾਂ ਦਾ ਲਾਡਲਾ" ਤੋਂ ਬਾਅਦ ਤਰਸੇਮ ਜੱਸੜ ਫਿਲਮ "ਰੱਬ ਦਾ ਰੇਡਿਓ-3 " ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

Tarsem Jassar New Movie: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਮਾਂ ਦਾ ਲਾਡਲਾ ਦਾ ਐਲਾਨ ਕੀਤਾ ਸੀ। ਇਸ ਫਿਲਮ ਵਿੱਚ ਉਹ ਅਦਾਕਾਰਾ ਨੀਰੂ ਬਾਜਵਾ (Neeru Bajwa) ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇੱਕ ਤੋਂ ਬਾਅਦ ਇੱਕ ਕਲਾਕਾਰ ਆਪਣੀਆਂ ਫਿਲਮਾਂ ਦਾ ਐਲਾਨ ਕਰ ਰਿਹਾ ਹੈ। ਹੁਣ ਤਰਸੇਮ ਵੱਲੋਂ ਫਿਲਮ ਰੱਬ ਦਾ ਰੇਡਿਓ 3 ਦੀ ਰਿਲੀਜ਼ ਡੇਟ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਤਰਸੇਮ ਜੱਸੜ ਨੇ ਫਿਲਮ ਦਾ ਪਹਿਲਾਂ ਪੋਸਟਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ-ਰੱਬ ਦਾ ਰੇਡੀਓ 3, ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 🎥 30 ਮਾਰਚ 2023 ਨੂੰ ਰਿਲੀਜ਼ ਹੋ ਰਹੀ ਹੈ। ਇਸਦੇ ਨਾਲ ਹੀ ਕਲਾਕਾਰ ਨੇ ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਡਬਲਯੂ.ਐੱਮ.ਕੇ ਨੂੰ ਟੈਗ ਵੀ ਕੀਤਾ ਹੈ। ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸਿੰਮੀ ਚਾਹਲ ਕੰਮ ਕਰਦੇ ਹੋਏ ਨਜ਼ਰ ਆਵੇਗੀ।

ਕਾਬਲਿਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਰੱਬ ਦਾ ਰੇਡੀਓ ਸਾਲ 2017 ਵਿੱਚ ਰਿਲੀਜ਼ ਹੋਈ ਸੀ। ਜਿਸਨੂੰ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਦੁਆਰਾ ਨਿਰਦੇਸ਼ਿਤ ਅਤੇ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਸੀ। ਇਸ ਫਿਲਮ ਵਿੱਚ ਤਰਸੇਮ ਜੱਸੜ, ਮੈਂਡੀ ਤੱਖਰ ਅਤੇ ਸਿੰਮੀ ਚਾਹਲ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸੀ। ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਫਿਲਮਜ਼ ਦੁਆਰਾ ਕੀਤਾ ਗਿਆ ਸੀ।

ਰੱਬ ਦਾ ਰੇਡਿਓ, ਰੱਬ ਦਾ ਰੇਡਿਓ-2 ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਹੁਣ ਆਪਣੀ ਰੱਬ ਦਾ ਰੇਡਿਓ-3 ਨਾਲ ਤਰਸੇਮ ਦਰਸ਼ਕਾਂ ਦਾ ਦਿਲ ਕਿਸ ਤਰ੍ਹਾਂ ਜਿੱਤਦੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

ਦੱਸ ਦੇਈਏ ਕਿ ਫਿਲਮ ਮਾਂ ਦਾ ਲਾਡਲਾ ਵਿੱਚ ਨੀਰੂ ਬਾਜਵਾ ਅਤੇ ਤਰਸੇਮ ਦੂਜੀ ਵਾਰ ਇੱਕਠੇ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਦੀ ਜੋੜੀ ਫਿਲਮ 'ਉੱਡਾ ਐੜਾ' ਵਿੱਚ ਨਜ਼ਰ ਆਈ ਸੀ। ਆਉਣ ਵਾਲੀ ਫਿਲਮ 'ਮਾਂ ਦਾ ਲਾਡਲਾ' ਨਾਲ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹਨ। ਫਿਲਮ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਦਰਸ਼ਕ ਜੋੜੀ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਫਿਲਹਾਲ ਇਸ ਸਮੇਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।
Published by:rupinderkaursab
First published:

Tags: Entertainment news, Pollywood, Punjabi Cinema, Punjabi industry

ਅਗਲੀ ਖਬਰ