Home /News /entertainment /

ਪਰਮੀਸ਼ ਵਰਮਾ ਤੋਂ ਬਾਅਦ ਸ਼ੈਰੀ ਮਾਨ ਨੇ ਲੋਕਾਂ ਤੋਂ ਮੰਗੀ ਮੁਆਫ਼ੀ, ਪੋਸਟ ਸ਼ੇਅਰ ਕਰ ਕਿਹਾ...

Sharry Mann Apologized To People: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ (Sharry Mann) ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ੈਰੀ ਨੇ ਲਾਈਵ ਹੋ ਕੇ ਫਿਰ ਤੋਂ ਪਰਮੀਸ਼ ਵਰਮਾ (Parmish Verma) ਉੱਪਰ ਆਪਣੀ ਭੜਾਸ ਕੱਢੀ ਸੀ। ਹਾਲਾਂਕਿ ਸ਼ੈਰੀ ਦਾ ਅਜਿਹਾ ਕਰਨਾ ਨਾ ਸਿਰਫ ਫੈਨਜ਼ ਸਗੋਂ ਪਾਲੀਵੁੱਡ ਸਿਤਾਰਿਆਂ ਨੂੰ ਵੀ ਪਸੰਦ ਨਹੀਂ ਆਇਆ। ਇਸ ਦੌਰਾਨ ਗਲਤੀ ਦਾ ਅਹਿਸਾਸ ਹੋਣ ਤੇ ਕਲਾਕਾਰ ਨੇ ਫਿਰ ਮੁਆਫ਼ੀ ਵੀ ਮੰਗੀ। ਇਸ ਵਿਚਕਾਰ ਹੁਣ ਸ਼ੈਰੀ ਨੇ ਲੋਕਾਂ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Sharry Mann (@sharrymaan)

ਕਲਾਕਾਰ ਵੱਲੋਂ ਸ਼ੇਅਰ ਕੀਤੀ ਪੋਸਟ ਵਿੱਚ ਲਿਖਿਆ ਗਿਆ, ‘‘ਗੁਰੂ ਪਿਆਰੀ ਸਾਧ ਸੰਗਤ ਜੀ, ਦਸ ਗੁਰੂ ਸਾਹਿਬਾਨ ਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ’ਚ ਹੈ, ਸੀ ਤੇ ਹਮੇਸ਼ਾ ਰਹੇਗਾ ਤੇ ਮੈਂ ਸੁਪਨੇ ’ਚ ਵੀ ਕੋਈ ਅਜਿਹੀ ਗੱਲ ਨਹੀਂ ਸੋਚ ਸਕਦਾ।’’

ਸ਼ੈਰੀ ਨੇ ਅੱਗੇ ਪੋਸਟ ’ਚ ਲਿਖਿਆ, ‘‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਤੋਂ ਉੱਪਰ ਹਨ, ਉਨ੍ਹਾਂ ਦੀ ਕਿਸੇ ਨਾਲ ਤੁਲਨਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ, ਸੋ ਕਿਰਪਾ ਕਰਕੇ ਮੇਰੀ ਕਿਸੇ ਗੱਲ ਨੂੰ ਇਸ ਪਾਸੇ ਨਾ ਜੋੜਿਆ ਜਾਵੇ ਤੇ ਜਾਣੇ-ਅਣਜਾਣੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਦਾਸ ਖਿਮਾ ਦਾ ਜਾਚਕ ਹੈ। ਆਪਜੀ ਦਾ ਆਪਣਾ ਸ਼ੈਰੀ ਮਾਨ।’’

ਦੱਸ ਦੇਈਏ ਕਿ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢ ਰਹੇ ਸਨ। ਇਸ ਦੌਰਾਨ ਕਲਾਕਾਰ ਨੇ ਗੁਰੂਆਂ ਨੂੰ ਲੈ ਕੇ ਵੀ ਅਜਿਹੀ ਗੱਲ ਆਖ ਦਿੱਤੀ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਸ਼ੈਰੀ ਨੇ ਕਿਹਾ ਸੀ ਕਿ ਜੇ ਹੁਣ ਉਸ ਨੂੰ ਕੋਈ ਸਹੀ ਰਸਤੇ ’ਤੇ ਲੈ ਕੇ ਆ ਸਕਦਾ ਹੈ ਤਾਂ ਉਹ ਸਿਰਫ ਓਸ਼ੋ ਹੀ ਹੈ, ਹੋਰ ਕਿਸੇ ਗੁਰੂ ’ਚ ਤਾਕਤ ਨਹੀਂ। ਇਸ ਵੀਡੀਓ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟ ਗਿਆ ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਜਿਸ ਤੋਂ ਬਾਅਦ ਕਲਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰ ਲੋਕਾਂ ਕੋੋਲੋਂ ਮੁਆਫ਼ੀ ਮੰਗੀ।

Published by:Rupinder Kaur Sabherwal
First published:

Tags: Entertainment, Entertainment news, Parmish Verma, Pollywood, Punjabi industry, Sharry Mann