Kangana Ranaut Will Play Binodini Dasi Role: ਅਭਿਨੇਤਰੀ ਕੰਗਨਾ ਰਣੌਤ (Kangana Ranaut) ਆਪਣੀਆਂ ਫਿਲਮਾਂ ਅਤੇ ਵਿਵਾਦਿਤ ਬਿਆਨਾ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਕੰਗਨਾ ਪਰਦੇ ਉੱਪਰ ਬਿਨੋਦਿਨੀ ਦਾਸੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਖਬਰਾਂ ਮੁਤਾਬਿਕ ਬਿਨੋਦਿਨੀ ਦਾਸੀ ਦੀ ਜ਼ਿੰਦਗੀ ਉੱਪਰ ਬਾਇਓਪਿਕ ਬਣਨ ਜਾ ਰਹੀ ਹੈ।
ਬਿਨੋਦਿਨੀ ਦਾਸੀ ਤੇ ਬਣ ਰਹੀਆਂ ਦੋ ਫਿਲਮਾਂ
ਜੀ ਹਾਂ, ਆਪਣੇ ਸਮੇਂ ਦੀ ਮਸ਼ਹੂਰ ਅਭਿਨੇਤਰੀ ਅਤੇ ਬੰਗਾਲੀ ਥੀਏਟਰ ਕਲਾਕਾਰ ਬਿਨੋਦਿਨੀ ਦਾਸੀ ਉਰਫ ਨਟੀ ਬਿਨੋਦਿਨੀ 'ਤੇ ਬਾਇਓਪਿਕ ਬਣਨ ਲਈ ਤਿਆਰ ਹੈ। ਖਬਰਾਂ ਮੁਤਾਬਕ ਅਭਿਨੇਤਰੀ ਕੰਗਨਾ ਰਣੌਤ ਸਕ੍ਰੀਨ 'ਤੇ ਬਿਨੋਦਿਨੀ ਦੇ ਰੂਪ 'ਚ ਨਜ਼ਰ ਆਵੇਗੀ। ਖਾਸ ਗੱਲ਼ ਇਹ ਹੈ ਕਿ ਬਿਨੋਦਿਨੀ ਦਾਸੀ 'ਤੇ ਇਕ ਨਹੀਂ ਸਗੋਂ ਦੋ ਬਾਇਓਪਿਕ ਬਣਨ ਜਾ ਰਹੀਆਂ ਹਨ।
ਦਰਅਸਲ, ਪਿਛਲੇ ਮਹਿਨੇ ਐਲਾਨ ਕੀਤੀ ਗਈ ਬਾਇਓਪਿਕ ਵਿੱਚ ਅਭਿਨੇਤਰੀ ਰੁਕਮਣੀ ਮੈਤਰਾ ਬਿਨੋਦਿਨੀ ਦਾਸੀ ਦੇ ਰੂਪ 'ਚ ਨਜ਼ਰ ਆਵੇਗੀ। ਫਿਲਮ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਰੁਕਮਣੀ ਮੈਤ੍ਰਾ ਸਟਾਰਰ ਬਿਨੋਦਿਨੀ ਦਾਸੀ ਦੀ ਬਾਇਓਪਿਕ ਦਾ ਨਾਂ 'ਬਿਨੋਦਿਨੀ ਏਕਤੀ ਨਾਤਿਰ ਅਨਾਖਯਾਨ' ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਇਹ ਚੌਥੀ ਫਿਲਮ ਹੈ, ਜਿਸ ਵਿੱਚ ਉਹ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਕੰਗਨਾ ਰਣੌਤ ਦੀ ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਨਾਤੀ ਬਿਨੋਦਿਨੀ ਦੀ ਬਾਇਓਪਿਕ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 'ਮਣੀਕਰਨਿਕਾ', 'ਥਲਾਈਵੀ' 'ਚ ਅਸਲ ਜ਼ਿੰਦਗੀ ਨੂੰ ਪਰਦੇ ਉੱਪਰ ਦਿਖਾ ਚੁੱਕੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ। ਇਸ ਤੋਂ ਇਲਾਵਾ ਉਹ ਫਿਲਮ 'ਐਮਰਜੈਂਸੀ' 'ਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Kangana Ranaut