School Girl Dance On 'Saami Saami' Song: ਸਾਉਥ ਸੁਪਰਸਟਾਰ ਅੱਲੂ ਅਰਜੁਨ (Allu Arjun) ਅਤੇ ਰਸ਼ਮਿਕਾ ਮੰਡਾਨਾ ਸਟਾਰਰ ਪੁਸ਼ਪਾ: ਦ ਰਾਈਜ਼ (Pushpa: The Rise) ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਫਿਲਮ ਨੂੰ ਨਾ ਸਿਰਫ ਸਾਉਥ ਸਗੋਂ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਗਿਆ। ਇਹ ਫਿਲਮ 17 ਦਸੰਬਰ ਸਾਲ 2021 ਵਿੱਚ ਰਿਲੀਜ਼ ਹੋਈ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫਿਲਮ ਦੇ ਗੀਤ ਹੁਣ ਤੱਕ ਸੁਣੇ ਜਾ ਰਹੇ ਹਨ। ਇਸ ਵਿਚਕਾਰ ਹੀ ਇੱਕ ਬੱਚੀ ਦਾ ਜ਼ਬਰਦਸਤ ਡਾਂਸ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਨੂੰ ਨਾ ਸਿਰਫ ਲੋਕ ਸਗੋਂ ਸਾਉਥ ਸਟਾਰ ਰਸ਼ਮੀਕਾ ਮੰਡਾਨਾ (Rashmika Mandanna) ਵੱਲੋਂ ਵੀ ਪਸੰਦ ਕੀਤਾ ਗਿਆ ਹੈ। ਤੁਸੀ ਵੀ ਦੇਖੋ ਇਹ ਵੀਡੀਓ...
Cute 😂😍
.@iamRashmika ❤️ pic.twitter.com/yIZJZHuNiP
— 𝐭𝐞𝐣𝐀𝐀𓀠..!! (@tejAA___) September 13, 2022
ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਸਕੂਲੀ ਡਰੈੱਸ ਵਿੱਚ ਬੱਚੀ ਗੀਤ ਸਾਮੀ-ਸਾਮੀ 'ਤੇ ਖੁਸ਼ੀ ਨਾਲ ਨੱਚਦੇ ਹੋਏ ਨਜ਼ਰ ਆ ਰਹੀ ਹੈ। ਜਿਸਦੇ ਨਾਲ ਹੋਰ ਵੀ ਕਈ ਸਕੂਲੀ ਬੱਚੇ ਦਿਖਾਈ ਦੇ ਰਹੇ ਹਨ। ਪੁਸ਼ਪਾ ਦਾ ਸਾਮੀ-ਸਾਮੀ ਗੀਤ ('Saami Saami' Song) ਬੈਕਗ੍ਰਾਊਂਡ 'ਚ ਚੱਲ ਰਿਹਾ ਹੈ ਅਤੇ ਸਕੂਲੀ ਡਰੈੱਸ 'ਚ ਬੱਚੇ ਆਪਣੇ-ਆਪਣੇ ਅੰਦਾਜ਼ 'ਚ ਡਾਂਸ ਕਰ ਰਹੇ ਹਨ, ਪਰ ਇਨ੍ਹਾਂ 'ਚੋਂ ਇਕ ਬੱਚੀ ਗੀਤ ਦੇ ਬਰਾਬਰ ਸਟੈਪ ਕਰ ਰਹੀ ਹੈ। ਕੁੜੀ ਦਾ ਡਾਂਸ ਇੰਨਾ ਜ਼ਬਰਦਸਤ ਹੈ ਕਿ ਇੱਕ ਵਾਰ ਇਸ ਵੀਡੀਓ ਨੂੰ ਦੇਖ ਕੇ ਯਕੀਨਨ ਤੁਹਾਡਾ ਦਿਮਾਗ ਨਹੀਂ ਭਰੇਗਾ। ਲੋਕ ਇਸ ਛੋਟੀ ਸ਼੍ਰੀਵੱਲੀ ਦੀ ਪਰਫਾਰਮੈਂਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਵੀਡੀਓ ਦਾ ਆਨੰਦ ਲੈ ਰਹੇ ਹਨ।
ਦੱਸ ਦੇਈਏ ਕਿ ਇਹ ਵੀਡੀਓ @tejAA___ ਨਾਮ ਦੇ ਟਵਿੱਟਰ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਆਮ ਲੋਕ ਹੀ ਨਹੀਂ ਰਸ਼ਮਿਕਾ ਮੰਡਾਨਾ ਨੇ ਵੀ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, 'ਇਸ ਛੋਟੀ ਸ਼੍ਰੀਵੱਲੀ ਦੇ ਡਾਂਸ ਸਟੈਪਸ ਨੇ ਸੱਚਮੁੱਚ ਮੇਰਾ ਦਿਨ ਬਣਾ ਦਿੱਤਾ।' ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਲੜਕੀ ਦੀ ਪਰਫਾਰਮੈਂਸ 'ਚ ਵਾਕਈ ਪਰਫੈਕਸ਼ਨ ਹੈ।'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Allu Arjun, Allu Arjun Movies, Entertainment, Entertainment news, South, South Star