Punjabi Singer Singga Movie Poster MINING: ਪੰਜਾਬੀ ਗਾਇਕ ਸਿੰਗਾ (Singga) ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਜਲਵਾ ਦਿਖਾਉਣ ਲਈ ਤਿਆਰ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਨਵੀਂ ਫਿਲਮ ਮਾਈਨਿੰਗ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਵਿੱਚ ਉਨ੍ਹਾਂ ਦਾ ਲੁੱਕ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸਿੰਗਾ ਦੀ ਲੁੱਕ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਕਲਾਕਾਰ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣਗੇ। ਫਿਲਮ ਦਾ ਪੋਸਟਰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਇਸ ਨੂੰ ਦੇਖਣ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
View this post on Instagram
ਇਨ੍ਹਾਂ ਭਾਸ਼ਾਵਾ ਚ ਰਿਲੀਜ਼ ਹੋਵੇਗੀ ਫਿਲਮ...
ਗਾਇਕ ਸਿੰਗਾ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, MINING ਰੇਤੇ ਤੇ ਕਬਜ਼ਾ... 28th April 2023... ਦੱਸ ਦੇਈਏ ਕਿ ਸਿਮਰਨਜੀਤ ਸਿੰਘ ਹੁੰਦਲ ਦੁਆਰਾ ਨਿਰਦੇਸ਼ਿਤ ਇਹ ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਸਿੰਗਾ ਤੋਂ ਇਲਾਵਾ ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਅਤੇ ਪ੍ਰਦੀਪ ਰਾਵਤ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ। ਰਨਿੰਗ ਹਾਰਸਜ਼ ਫਿਲਮਜ਼ ਅਤੇ ਗਲੋਬਲ ਟਾਈਟਨਜ਼ ਦੇ ਫਲੈਗਸ਼ਿਪ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਵਿਕਰਮ ਸਿੰਘ, ਉਦੈ ਸਿੰਘ ਅਤੇ ਗੌਰੀ ਅਗਰਵਾਲ ਵੱਲੋਂ ਕੀਤਾ ਗਿਆ ਹੈ। ਜਦਕਿ ਕੈਲਾਸ਼ ਚੰਦਨਾ ਇਸ ਦਾ ਸਹਿ-ਨਿਰਮਾਣ ਕਰਨਗੇ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।
View this post on Instagram
ਕਾਬਿਲੇਗੌਰ ਹੈ ਕਿ ਸਿੰਗਾ ਹੁਣ ਤੱਕ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਹੁਣ ਇਸ ਫਿਲਮ ਰਾਹੀਂ ਸਿੰਗਾ ਦਰਸ਼ਕਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Singer