HOME » NEWS » Films

HBD Katrina Kaif ਮੂਵੀ ਫਲੋਪ ਹੋਣ ਬਾਅਦ ਕੈਟਰੀਨਾ ਨੇ ਬੀ ਟਾਊਨ 'ਚ ਬਣਾਈ ਵੱਖਰੀ ਪਛਾਣ

News18 Punjabi | News18 Punjab
Updated: July 16, 2021, 2:31 PM IST
share image
HBD Katrina Kaif ਮੂਵੀ ਫਲੋਪ ਹੋਣ ਬਾਅਦ ਕੈਟਰੀਨਾ ਨੇ ਬੀ ਟਾਊਨ 'ਚ ਬਣਾਈ ਵੱਖਰੀ ਪਛਾਣ
HBD ਮੂਵੀ ਫਲੋਪ ਹੋਣ ਬਾਅਦ ਕੈਟਰੀਨਾ ਨੇ ਬੀ ਟਾਊਨ 'ਚ ਬਣਾਈ ਵੱਖਰੀ ਪਛਾਣ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦਾ ਅੱਜ 38 ਵਾਂ ਜਨਮਦਿਨ ਹੈ। ਕੈਟਰੀਨਾ ਬਾਲੀਵੁੱਡ ਦੀ ਸਭ ਤੋਂ ਚੋਟੀ ਦੀ ਅਦਾਕਾਰਾ ਹੈ। ਫਿਲਮ ਦੇ ਗਲਿਆਰੇ ਦੀ ਖ਼ਬਰਾਂ ਅਨੁਸਾਰ ਇਨ੍ਹੀਂ ਦਿਨੀਂ ਕੈਟਰੀਨਾ ਵਿੱਕੀ ਕੌਸ਼ਲ ਨੂੰ ਡੇਟ ਕਰ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਕੈਟਰੀਨਾ ਇਕ ਮਾਡਲ ਰਹੀ ਹੈ ਅਤੇ ਉਹ ਬ੍ਰਿਟੇਨ ਦੀ ਹੈ? ਕੈਟਰੀਨਾ ਕੈਫ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬ੍ਰਿਟੇਨ ਦੇ ਮਾਡਲ ਵਜੋਂ ਕੀਤੀ ਸੀ।

ਇਸ ਤੋਂ ਬਾਅਦ ਕੈਟਰੀਨਾ ਨੇ ਕੈਜ਼ਾਦ ਗੁਸਤਾਦ ਦੀ ਫਿਲਮ ਬੂਮ ਨਾਲ ਬਾਲੀਵੁੱਡ ਵਿਚ ਐਂਟਰੀ ਕੀਤੀ।ਕੈਟਰੀਨਾ ਕੈਫ ਬਾਲੀਵੁੱਡ ਇੰਡਸਟਰੀ ਦਾ ਇਕ ਵੱਡਾ ਨਾਮ ਹੈ। ਸਾਲ 2003 ਵਿੱਚ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਕੈਟਰੀਨਾ ਕੈਫ ਨੇ ਕਈ ਕਿਰਦਾਰ ਨਿਭਾਏ ਹਨ। ਬੂਮ ਦੇ ਫਲਾਪ ਹੋਣ ਤੋਂ ਬਾਅਦ ਕੈਟਰੀਨਾ ਨੇ ਕਦੇ ਹਾਰ ਨਹੀਂ ਮੰਨੀ, ਉਸ ਨੇ ਤੇਲਗੂ ਫਿਲਮ 'ਮੱਲਿਸਵਰੀ ਵਿੱਚ ਕੰਮ ਕੀਤਾ ਸੀ, ਇਸ ਤੋਂ ਬਾਲੀਵੁੱਡ ਮੂਵੀ ਸਰਕਾਰ 'ਚ ਨਜ਼ਰ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਵੀਂ ਪਛਾਣ ਮਿਲੀ ਅਤੇ ਇਸ ਦੇ ਨਾਲ ਕੈਟਰੀਨਾ ਨੂੰ ਅਸਲ ਪਛਾਣ ਸਲਮਾਨ ਦੀ ਮੂਵੀ ਮੈਨੇ ਪਿਆਰ ਕਿਆ' ਤੋਂ ਮਿਲੀ। ਬਾਲੀਵੁੱਡ ਦੀਆਂ ਬਹੁਤ ਸਾਰੀਆਂ ਮੂਵੀਆਂ ਵਿੱਚ ਕੰਮ ਕਰਨ ਤੋਂ ਬਾਅਦ ਕੈਟਰੀਨਾ ਅੱਜ ਟੋਪ ਐਕਟਰਸ 'ਚੋਂ ਇੱਕ ਹੈ ਅਤੇ ਅੱਜ ਦੇ ਸਮੇਂ ਤੋਂ ਉਹ ਸਭ ਤੋਂ ਜ਼ਿਆਦਾ ਪੈਸੇ ਲੈਂਦੀ ਹੈ।
Published by: Ramanpreet Kaur
First published: July 16, 2021, 1:25 PM IST
ਹੋਰ ਪੜ੍ਹੋ
ਅਗਲੀ ਖ਼ਬਰ