Home /News /entertainment /

The Kashmir Files ਦੀ ਸਫਲਤਾ ਤੋਂ ਬਾਅਦ ਅਨੁਪਮ ਖੇਰ ਨੇ ਸ਼ੁਰੂ ਕੀਤੀ 523ਵੀਂ ਫਿਲਮ ਦੀ ਸ਼ੂਟਿੰਗ

The Kashmir Files ਦੀ ਸਫਲਤਾ ਤੋਂ ਬਾਅਦ ਅਨੁਪਮ ਖੇਰ ਨੇ ਸ਼ੁਰੂ ਕੀਤੀ 523ਵੀਂ ਫਿਲਮ ਦੀ ਸ਼ੂਟਿੰਗ

The Kashmir Files ਦੀ ਸਫਲਤਾ ਤੋਂ ਬਾਅਦ ਅਨੁਪਮ ਖੇਰ ਨੇ ਸ਼ੁਰੂ ਕੀਤੀ ਨਵੀਂ ਫਿਲਮ (ਫਾਈਲ ਫੋਟੋ)

The Kashmir Files ਦੀ ਸਫਲਤਾ ਤੋਂ ਬਾਅਦ ਅਨੁਪਮ ਖੇਰ ਨੇ ਸ਼ੁਰੂ ਕੀਤੀ ਨਵੀਂ ਫਿਲਮ (ਫਾਈਲ ਫੋਟੋ)

ਅਨੁਪਮ ਖੇਰ ਨੇ ਬਾਲੀਵੁੱਡ ਵਿੱਚ ਲੰਬਾ ਸਫ਼ਰ ਤੈਅ ਕੀਤਾ ਹੈ। ਹਮ ਆਪਕੇ ਹੈਂ ਕੋਨ ਤੋਂ ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਅਤੇ ਦਿ ਕਸ਼ਮੀਰ ਫਾਈਲਜ਼ ਤੱਕ, ਅਭਿਨੇਤਾ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਆਪਣੀ ਸ਼ੈਲੀ ਵਿੱਚ ਮਾਹਰ, ਕੋਈ ਵੀ ਭੂਮਿਕਾ ਨਿਭਾ ਸਕਦੇ ਹਨ। ਹਾਲ ਹੀ ਵਿੱਚ, ਅਨੁਪਮ ਖੇਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ 523ਵੀਂ ਫਿਲਮ, IB71 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ ...
 • Share this:

  View this post on Instagram

  A post shared by Anupam Kher (@anupampkher)
  ਅਨੁਪਮ ਨੇ ਆਪਣੇ ਸਹਿ-ਕਲਾਕਾਰ ਵਿਦਯੁਤ ਜਾਮਵਾਲ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਤੇ ਖੁਲਾਸਾ ਕੀਤਾ ਕਿ ਫਿਲਮ ਐਕਸ਼ਨ ਹੀਰੋ ਫਿਲਮਜ਼ ਦੁਆਰਾ ਬਣਾਈ ਗਈ ਹੈ। IB71 ਦਾ ਨਿਰਦੇਸ਼ਨ ਸੰਕਲਪ ਰੈੱਡੀ ਦੁਆਰਾ ਕੀਤਾ ਗਿਆ ਹੈ, ਜੋ ਪਹਿਲਾਂ ਦ ਗਾਜ਼ੀ ਅਟੈਕ 'ਤੇ ਕੰਮ ਕਰ ਚੁੱਕੇ ਹਨ। ਅਨੁਪਮ ਦੀ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ "ਅਤੇ ਮੈਂ ਆਪਣੀ 523ਵੀਂ ਫਿਲਮ #IB71 ਦੀ ਸ਼ੁਰੂਆਤ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਦਿਲੋਂ ਪਿਆਰ ਕਰਨ ਵਾਲੇ ਨਿਮਰ @mevidyutjammwal ਨਾਲ ਕਰਦਾ ਹਾਂ! ਉਸ ਦੀ ਕੰਪਨੀ @actionherofilms ਇਸ ਨੂੰ ਤਿਆਰ ਕਰ ਰਹੀ ਹੈ। #TheGhaziAttack ਦੇ #SankalpReddy ਇਸ ਸ਼ਾਨਦਾਰ ਥ੍ਰਿਲਰ ਦਾ ਨਿਰਦੇਸ਼ਨ ਕਰ ਰਹੇ ਹਨ ! ਜੈ ਹੋ, ਜੈ ਹਿੰਦ!"

  ਸ਼ੇਅਰ ਕੀਤੀਆਂ ਤਸਵੀਰਾਂ 'ਚ ਅਨੁਪਮ ਖੇਰ ਨੂੰ ਕਮੀਜ਼ ਦੇ ਉੱਪਰ ਵੇਸਟ ਕੋਟ ਪਾਇਆ ਹੋਇਆ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀਆਂ ਗੋਲ ਐਨਕਾਂ, ਮੁੱਛਾਂ ਅਤੇ ਵਾਲਾਂ ਦਾ ਸਟਾਈਲ ਪ੍ਰਸ਼ੰਸਕਾਂ ਨੂੰ ਫਿਲਮ ਲਈ ਉਨ੍ਹਾਂ ਦੀ ਦਿੱਖ ਤੋਂ ਜਾਣੂ ਕਰਵਾ ਰਿਹਾ ਹੈ। ਦੂਜੇ ਪਾਸੇ, ਵਿਦਯੁਤ ਜਾਮਵਾਲ ਨੇ ਆਪਣੇ ਰਸਮੀ ਪਹਿਰਾਵੇ 'ਤੇ ਸਵੈਟਰ ਪਾਇਆ ਹੋਇਆ ਸੀ। ਦੋਨਾਂ ਅਦਾਕਾਰਾਂ ਨੂੰ ਇੱਕ ਦਫਤਰ ਦੇ ਸੈੱਟਅੱਪ ਵਿੱਚ ਇੱਕਠੇ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਜੋ ਲੋਕ ਨਹੀਂ ਜਾਣਦੇ ਹਨ, ਉਨ੍ਹਾਂ ਨੂੰ ਦਸ ਦੇਈਏ ਕਿ IB71 ਇੱਕ ਜਾਸੂਸੀ-ਥ੍ਰਿਲਰ ਫਿਲਮ ਹੈ, ਜਿਸ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਆਲੇ-ਦੁਆਲੇ ਘੁੰਮਦੀ ਹੈ। ਹਾਲਾਂਕਿ, ਫਿਲਮ ਬਾਰੇ ਹੋਰ ਬਹੁਤਾ ਕੁੱਝ ਸਾਹਮਣੇ ਨਹੀਂ ਆਇਆ ਹੈ। ਅਦਾਕਾਰ ਦੀ ਪੋਸਟ ਉੱਤੇ ਕਮੈਂਟ ਸੈਕਸ਼ਨ ਵਿੱਚ ਪ੍ਰਸ਼ੰਸਕਾਂ ਵੱਲੋਂ ਵਧਾਈ ਸੰਦੇਸ਼ਾਂ ਦਾ ਜਿਵੇਂ ਹੜ੍ਹ ਆ ਗਿਆ। ਅਨੁਪਮ ਖੇਰ ਦੀ ਤਰੀਫ ਕਰਦੇ ਹੋਏ ਯੂਜ਼ਰਸ ਨੇ ਅਦਾਕਾਰ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ।

  ਤੁਹਾਨੂੰ ਦਸ ਦੇਈਏ ਕਿ ਇਸ ਵੇਲੇ ਅਨੁਪਮ ਖੇਰ ਦਿ ਕਸ਼ਮੀਰ ਫਾਈਲਜ਼ ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਇਹ ਫਿਲਮ ਮਹਾਂਮਾਰੀ ਤੋਂ ਬਾਅਦ ਦੀ ਸਭ ਤੋਂ ਵੱਡੀ ਸੁਪਰਹਿੱਟ ਫਿਲਮਾਂ ਵਿੱਚੋਂ ਇੱਕ ਵਜੋਂ ਉਭਰੀ ਹੈ ਅਤੇ ਬਾਕਸ ਆਫਿਸ 'ਤੇ 200 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਫਿਲਮ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਸ ਫਿਲਮ ਨੂੰ ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ, ਅਤੇ ਚਿਨਮਯ ਮੰਡਲੇਕਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

  Published by:Rupinder Kaur Sabherwal
  First published:

  Tags: Anupam Kher, Bollwood, Entertainment, Entertainment news, Hindi Films