HOME » NEWS » Films

ਅਹਾਨ ਸ਼ੈਟੀ ਤੇ ਤਾਰਾ ਸੁਤਾਰਿਆ ਫਿਲਮ ਤੜਪ ‘ਚ ਆਉਣਗੇ ਨਜ਼ਰ, ਰਿਲੀਜ਼ ਡੇਟ ਜਾਰੀ

News18 Punjabi | News18 Punjab
Updated: March 2, 2021, 12:33 PM IST
share image
ਅਹਾਨ ਸ਼ੈਟੀ ਤੇ ਤਾਰਾ ਸੁਤਾਰਿਆ ਫਿਲਮ ਤੜਪ ‘ਚ ਆਉਣਗੇ ਨਜ਼ਰ, ਰਿਲੀਜ਼ ਡੇਟ ਜਾਰੀ
ਅਹਾਨ ਸ਼ੈਟੀ ਤੇ ਤਾਰਾ ਸੁਤਾਰਿਆ ਫਿਲਮ ਤੜਪ ‘ਚ ਆਉਣਗੇ ਨਜ਼ਰ, ਰਿਲੀਜ਼ ਡੇਟ ਜਾਰੀ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਸਾਜਿਦ ਨਾਡੀਆਵਾਲਾ ਦੀ ਫਿਲਮ ਤੜਪ ਤੋਂ ਅਹਾਨ ਸ਼ੈਟੀ ਅਤੇ ਤਾਰਾ ਸੁਤਾਰੀਆ  ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ ਸਾਉਥ ਸੁਪਰ ਹਿੱਟ, ਆਰਐਕਸ 100 ਦੀ ਰੀਮੇਕ ਹੈ। ਨਡੀਆਡਵਾਲਾ ਗ੍ਰੈਂਡਸਨ ਪ੍ਰੋਡਕਸ਼ਨ ਨੇ ਬੀਤੇ ਦਿਨ ਦੋ ਵੱਡੀਆਂ ਘੋਸ਼ਣਾਵਾਂ ਦਾ ਐਲਾਨ ਕੀਤਾ ਸੀ। ਫਰਸਟ ਲੁੱਕ ਨਾਲ ਸਾਰਿਆਂ ਨੂੰ ਆਕਰਸ਼ਤ ਕਰਦੇ ਹੋਏ, ਤਾਰਾ ਸੁਤਾਰੀਆ ਅਤੇ ਅਹਾਨ ਸ਼ੈੱਟੀ ਫਿਲਮ ਦੇ ਪਹਿਲੇ ਪੋਸਟਰ ਵਿਚ ਇੰਟੈਂਸ  ਦਿਖਾਈ ਦੇ ਰਹੇ ਹਨ।



ਫਿਲਮ ਦੀ ਰਿਲੀਜ਼ ਮਿਤੀ ਦੀ ਘੋਸ਼ਣਾ ਕਰਦਿਆਂ ਨਡੀਆਡਵਾਲਾ ਗ੍ਰੈਂਡਸਨ ਪ੍ਰੋਡਕਸ਼ਨ ਨੇ ਖੁਲਾਸਾ ਕੀਤਾ ਕਿ ਅਹਾਨ-ਤਾਰਾ ਸਟਾਰਰ 24 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।  ਦੱਸ ਦੇਈਏ ਕਿ ਸੁਨੀਲ ਸ਼ੈੱਟੀ ਦਾ ਬੇਟਾ ਆਹਾਨ ਸ਼ੈੱਟੀ ਇਸ ਫਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਫਿਲਮ ਦੱਖਣੀ ਦੀ ਬਲਾਕਬਸਟਰ ਫਿਲਮ ਆਰਐਕਸ 100 ਦਾ ਹਿੰਦੀ ਰੀਮੇਕ 2018 ਵਿੱਚ ਰਿਲੀਜ਼ ਹੋਵੇਗੀ। ਇਸ ਦਾ ਨਿਰਮਾਣ ਸਾਜਿਦ ਨਾਡੀਆਡ ਕਰ ਰਹੇ ਹਨ, ਜਦੋਂ ਕਿ ਮਿਲਾਨ ਲੂਥਰੀਆ ਇਸ ਨੂੰ ਨਿਰਦੇਸ਼ਤ ਕਰਨਗੇ।
Published by: Ashish Sharma
First published: March 2, 2021, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ